ਪੰਜਾਬ

punjab

ETV Bharat / bharat

ਬਜ਼ੁਰਗਾਂ ਨੂੰ FREE ਪੰਜਾਬ ਦੀ ਯਾਤਰਾ ਕਰਵਾਏਗੀ ਇਹ ਸਰਕਾਰ - FREE

ਦਿੱਲੀ ਦੇ ਬਜ਼ੁਰਗਾਂ ਲਈ ਮੁਫ਼ਤ ਤੀਰਥ ਯਾਤਰਾ 15 ਜੂਨ ਤੋਂ ਸ਼ੁਰੂ ਹੋ ਸਕਦੀ ਹੈ। ਦਿੱਲੀ ਸਰਕਾਰ ਨੇ ਪੰਜਾਬ ਲਈ ਪਹਿਲੀ ਤੀਰਥ ਯਾਤਰਾ ਸ਼ੁਰੂ ਕਰਨ ਲਈ IRCTC (ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ) ਤੋਂ 15 ਜੂਨ ਲਈ ਰੇਲ ਗੱਡੀ ਦੀ ਮੰਗ ਕੀਤੀ ਹੈ।

ਬਜ਼ੁਰਗਾਂ ਨੂੰ FREE ਪੰਜਾਬ ਦੀ ਯਾਤਰਾ ਕਰਵਾਏਗੀ ਦਿੱਲੀ ਸਰਕਾਰ

By

Published : Jun 7, 2019, 6:23 AM IST

ਨਵੀਂ ਦਿੱਲੀ: ਦਿੱਲੀ ਦੇ ਬਜ਼ੁਰਗਾਂ ਲਈ ਮੁਫ਼ਤ ਤੀਰਥ ਯਾਤਰਾ 15 ਜੂਨ ਤੋਂ ਸ਼ੁਰੂ ਹੋ ਸਕਦੀ ਹੈ। ਦਿੱਲੀ ਸਰਕਾਰ ਨੇ ਪੰਜਾਬ ਲਈ ਪਹਿਲੀ ਤੀਰਥ ਯਾਤਰਾ ਸ਼ੁਰੂ ਕਰਨ ਲਈ IRCTC (ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ) ਤੋਂ 15 ਜੂਨ ਲਈ ਰੇਲ ਗੱਡੀ ਦੀ ਮੰਗ ਕੀਤੀ ਹੈ। IRCTC ਨੇ ਜੇਕਰ ਰੇਲ ਗੱਡੀ ਤੈਅ ਦਿਨ 'ਤੇ ਉਪਲਬੱਧ ਕਰਵਾਈ ਤਾਂ ਮੁਫ਼ਤ ਤੀਰਥ ਯਾਤਰਾ ਦਾ ਪਹਿਲਾ ਜੱਥਾ 15 ਜੂਨ ਨੂੰ ਰਵਾਨਾ ਹੋਵੇਗਾ। ਪਹਿਲਾ ਜੱਥਾ ਪੰਜਾਬ ਲਈ ਰਵਾਨਾ ਹੋਵੇਗਾ। ਇਸ ਸਮੇਂ ਦੌਰਾਨ ਬਜ਼ੁਰਗ ਯਾਤਰੀਆਂ ਨੂੰ ਵਾਘਾ ਬਾਰਡਰ, ਦਰਬਾਰ ਸਾਹਿਬ ਅਤੇ ਅਨੰਦਪੁਰ ਸਾਹਿਬ ਗੁਰਦਵਾਰਿਆਂ ਦੇ ਦਰਸ਼ਨ ਕਰਵਾਏ ਜਾਣਗੇ।

ਰੇਲ ਗੱਡੀ ਵਿੱਚ ਇੱਕ ਵਾਰ ਸਵਾਰ ਹੋਣ ਤੋਂ ਬਾਅਦ ਰਹਿਣ ਤੋਂ ਲੈ ਕੇ ਖਾਣ ਤੱਕ ਦੀ ਸਾਰੀ ਵਿਵਸਥਾ ਦਿੱਲੀ ਸਰਕਾਰ ਵੱਲੋਂ ਉਪਲੱਬਧ ਕਰਵਾਈ ਜਾਵੇਗੀ। ਪੂਰੀ ਯਾਤਰਾ ਕੁੱਲ ਪੰਜ ਦਿਨ ਦੀ ਹੋਵੇਗੀ। ਇਸ ਯਾਤਰਾ ਦੌਰਾਨ ਇਕ ਵਿਅਕਤੀ 'ਤੇ 8700 ਰੁਪਏ ਦਾ ਖ਼ਰਚ ਹੋਣ ਦਾ ਅਨੁਮਾਨ ਹੈ। ਦਿੱਲੀ ਸਰਕਾਰ ਅਨੁਸਾਰ ਉਸ ਕੋਲ ਬਿਨੈਕਾਰਾਂ ਦੀ ਲੰਮੀ ਲਾਈਨ ਹੈ। ਅੰਤਿਮ ਸੂਚੀ ਜਾਂਚ ਤੋਂ ਬਾਅਦ ਹੀ ਤਿਆਰ ਕੀਤੀ ਜਾਵੇਗੀ। ਇਕ ਯਾਤਰਾ ਵਿੱਚ ਸਿਰਫ਼ ਇਕ ਹਜ਼ਾਰ ਲੋਕ ਹੀ ਜਾਣਗੇ। ਯਾਤਰੀਆਂ ਦਾ ਬੀਮਾ ਵੀ ਹੋਵੇਗਾ।

For All Latest Updates

ABOUT THE AUTHOR

...view details