ਪੰਜਾਬ

punjab

ETV Bharat / bharat

ਦਿੱਲੀ ਚੋਣਾਂ 2020: ਅਨੁਰਾਗ ਠਾਕੁਰ ਦੀਆਂ ਵਧੀਆਂ ਮੁਸੀਬਤਾਂ, EC ਨੇ ਨੋਟਿਸ ਜਾਰੀ ਕਰ ਮੰਗਿਆ ਜਵਾਬ

ਚੋਣ ਕਮਿਸ਼ਨ ਨੇ ਭਾਜਪਾ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੂੰ ਉਨ੍ਹਾਂ ਦੇ ਵਿਵਾਦਤ ਨਾਅਰਿਆਂ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੇ ਉਨ੍ਹਾਂ ਨੂੰ 30 ਜਨਵਰੀ ਦੁਪਹਿਰ 12 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ।

ਦਿੱਲੀ ਚੋਣਾਂ 2020
ਦਿੱਲੀ ਚੋਣਾਂ 2020

By

Published : Jan 28, 2020, 9:39 PM IST

ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਭਾਜਪਾ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੂੰ ਉਨ੍ਹਾਂ ਦੇ ਵਿਵਾਦਤ ਨਾਅਰਿਆਂ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੇ ਉਨ੍ਹਾਂ ਨੂੰ 30 ਜਨਵਰੀ ਯਾਨੀ ਕਿ ਵੀਰਵਾਰ ਦੁਪਹਿ 12 ਵਜੇ ਤੱਕ ਆਪਣਾ ਜਵਾਬ ਦਾਖਲ ਕਰਨ ਲਈ ਕਿਹਾ ਹੈ। ਅਨੁਰਾਗ ਠਾਕੁਰ ਨੇ ਰਿਠਾਲਾ ਵਿੱਚ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਆਯੋਜਿਤ ਇੱਕ ਚੋਣ ਰੈਲੀ ਵਿੱਚ ‘ਦੇਸ਼ ਦੇ ਗੱਦਾਰਾਂ ਨੂੰ ਗੋਲੀ ਮਾਰੋ…’ ਦੇ ਨਾਅਰੇ ਲਗਾਏ ਸਨ, ਜਿਸ ਦੀ ਵੀਡੀਓ ਵਾਇਰਲ ਹੋਈ ਸੀ। ਹਾਲਾਂਕਿ ਅਨੁਰਾਗ ਠਾਕੁਰ ਇੱਕ ਵਾਰ ਵੀ ਨਾਅਰੇ ਦਾ ਵਿਵਾਦਪੂਰਨ ਹਿੱਸਾ ਨਹੀਂ ਬੋਲਿਆ, ਪਰ ਭੀੜ ਨੇ ਜਦੋਂ ਨਾਅਰੇਬਾਜ਼ੀ ਕੀਤੀ ਤਾਂ ਉਹ ਤਾੜੀਆਂ ਮਾਰਦੇ ਵੇਖੇ ਗਏ।

ਸੋਮਵਾਰ ਨੂੰ ਰਿਠਾਲਾ ਤੋਂ ਭਾਜਪਾ ਉਮੀਦਵਾਰ ਮਨੀਸ਼ ਚੌਧਰੀ ਦੇ ਸਮਰਥਨ ਵਿੱਚ ਇੱਕ ਰੈਲੀ ਵਿੱਚ ਠਾਕੁਰ ਨੇ ਵਿਰੋਧੀ ਪਾਰਟੀਆਂ ਨੂੰ ਚੱਲ ਰਹੇ ਨਾਗਰਿਕਤਾ ਵਿਰੋਧੀ ਕਾਨੂੰਨ ਅਤੇ ਸ਼ਾਹੀਨ ਬਾਗ ਵਿੱਚ ਕਥਿਤ ਦੇਸ਼ ਵਿਰੋਧੀ ਨਾਅਰੇ ਨਾਲ ਜੋੜਿਆ ਅਤੇ ਭੀੜ ਨੂੰ ਵਿਵਾਦਪੂਰਨ ਨਾਅਰੇਬਾਜ਼ੀ ਕਰਨ ਲਈ ਕਿਹਾ। ਭਾਜਪਾ 'ਤੇ ਹਮਲਾ ਕਰਦਿਆਂ ਦਿੱਲੀ ਕਾਂਗਰਸ ਦੀ ਪ੍ਰਚਾਰ ਕਮੇਟੀ ਦੇ ਮੁਖੀ ਕੀਰਤੀ ਆਜ਼ਾਦ ਨੇ ਕਿਹਾ ਕਿ ਭਗਵਾ ਪਾਰਟੀ ਆਗੂ 'ਅਸਲ ਗੱਦਾਰ 'ਹਨ ਜੋ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਲਈ ਕੰਮ ਕਰ ਰਹੇ ਹਨ। ਇਹ ਵਿਵਾਦਪੂਰਨ ਨਾਅਰਾ ਕਪਿਲ ਮਿਸ਼ਰਾ ਵਰਗੇ ਭਾਜਪਾ ਦੇ ਜੂਨੀਅਰ ਆਗੂਆਂ ਨੇ ਲਗਾਇਆ ਹੈ, ਪਰ ਪਹਿਲੀ ਵਾਰ ਕੇਂਦਰੀ ਮੰਤਰੀ ਪੱਧਰ ਦੇ ਪਾਰਟੀ ਆਗੂ ਨੇ ਇਸ ਵਿੱਚ ਹਿੱਸਾ ਲਿਆ ਹੈ।

ਅਨੁਰਾਗ ਠਾਕੁਰ ਨੇ ਭੀੜ ਨੂੰ ਇੰਨੀ ਉੱਚੀ ਆਵਾਜ਼ ਵਿੱਚ ਨਾਅਰਾ ਬੁਲੰਦ ਕਰਨ ਲਈ ਕਿਹਾ ਕਿ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਇਸਦੀ ਆਵਾਜ਼ ਸੁਣ ਸਕਣ। ਰਿਠਾਲਾ ਤੋਂ ਭਾਜਪਾ ਉਮੀਦਵਾਰ ਮਨੀਸ਼ ਚੌਧਰੀ ਨੂੰ ਗਿਰੀਰਾਜ ਸਿੰਘ ਦਾ ਕਰੀਬੀ ਮੰਨਿਆ ਜਾਂਦਾ ਹੈ। ਅਨੁਰਾਗ ਠਾਕੁਰ ਭੀੜ ਤੋਂ ਵਿਵਾਦਪੂਰਨ ਨਾਅਰੇਬਾਜ਼ੀ ਕਰਨ ਤੋਂ ਬਾਅਦ ਨਿਸ਼ਾਨੇ 'ਤੇ ਆ ਗਏ ਹਨ। ਸੀਨੀਅਰ ਵਕੀਲ ਅਤੇ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਆਗੂ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਹੈ ਕਿ ਅਜਿਹੇ ਵਿਅਕਤੀ ਨੂੰ ਕੈਬਿਨੇਟ ਵਿੱਚ ਨਹੀਂ, ਜੇਲ੍ਹ ਵਿੱਚ ਹੋਣਾ ਚਾਹੀਦਾ ਹੈ। ਭਾਜਪਾ ਦੇ ਮੰਤਰੀ ਮੰਡਲ ਵਿੱਚ ਹੀ ਇਹੋ ਜਿਹੇ ਜਾਹਿਲ ਮਿਲਦੇ ਹਨ।

ਹਾਲ ਹੀ ਵਿੱਚ, ਭਾਜਪਾ ਉਮੀਦਵਾਰ ਕਪਿਲ ਮਿਸ਼ਰਾ ਨੂੰ ਚੋਣ ਮੁਹਿੰਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਦਿੱਲੀ ਦੇ ਮਾਡਲ ਟਾਉਨ ਤੋਂ ਭਾਜਪਾ ਉਮੀਦਵਾਰ ਕਪਿਲ ਮਿਸ਼ਰਾ ਨੇ ਟਵੀਟ ਕੀਤਾ ਸੀ ਕਿ ਭਾਰਤ ਬਨਾਮ ਪਾਕਿਸਤਾਨ ਮੈਚ 8 ਫਰਵਰੀ ਨੂੰ ਹੋਵੇਗਾ। ਇਸ 'ਤੇ ਚੋਣ ਕਮਿਸ਼ਨ ਨੇ ਕਪਿਲ ਮਿਸ਼ਰਾ ਨੂੰ 48 ਘੰਟਿਆਂ ਲਈ ਚੋਣ ਪ੍ਰਚਾਰ ਲਈ ਮਨਾ ਕਰ ਦਿੱਤਾ ਸੀ।

ਮੁੱਖ ਚੋਣ ਅਧਿਕਾਰੀ ਰਣਬੀਰ ਸਿੰਘ ਦੇ ਕਹਿਣ 'ਤੇ, ਦਿੱਲੀ ਪੁਲਿਸ ਨੇ ਕਪਿਲ ਮਿਸ਼ਰਾ ਦੇ ਖਿਲਾਫ ਵੀ ਐੱਫਆਈਆਰ ਦਰਜ ਕੀਤੀ ਹੈ। ਇਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਇਹ ਬਿਆਨ ਦੇ ਕੇ ਦੋਵਾਂ ਫਿਰਕਿਆਂ ਵਿੱਚ ਤਣਾਅ ਵਧ ਰਿਹਾ ਹੈ। ਕਪਿਲ ਮਿਸ਼ਰਾ ਦੇ ਟਵੀਟ ਨੂੰ ਡਿਲੀਟ ਕਰਨ ਦੇ ਆਦੇਸ਼ ਵੀ ਦਿੱਤੇ ਗਏ ਸਨ। ਰਿਠਾਲਾ ਅਸੈਂਬਲੀ ਦੇ ਰਿਟਰਨਿੰਗ ਅਫਸਰ ਨੇ ਕਿਹਾ ਹੈ ਕਿ ਅਨੁਰਾਗ ਠਾਕੁਰ ਦੀ ਵੀਡੀਓ ਉਥੇ ਮੌਜੂਦ ਅਧਿਕਾਰੀ ਕੋਲੋਂ ਮਿਲੀ ਹੈ। ਜਦੋਂ ਨਾਅਰੇਬਾਜ਼ੀ ਕੀਤੀ ਗਈ ਤਾਂ ਭਾਜਪਾ ਉਮੀਦਵਾਰ ਵੀ ਉਥੇ ਮੌਜੂਦ ਸਨ। ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ। 8 ਫਰਵਰੀ ਨੂੰ ਦਿੱਲੀ ਵਿੱਚ ਚੋਣਾਂ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 11 ਫਰਵਰੀ ਨੂੰ ਹੋਵੇਗੀ।

ABOUT THE AUTHOR

...view details