ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਦੇ ਸੈਕਟਰੀ ਅਤੇ ਅਸੈਂਬਲੀ ਦੇ ਤਿੰਨ ਹੋਰ ਸਟਾਫ਼ ਮੈਂਬਰ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੋਇਲ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਆਈਆਂ ਰਿਪੋਰਟਾਂ ਵਿੱਚ ਉਨ੍ਹਾਂ ਦੀ ਰਿਪੋਰਟ ਵੀ ਸ਼ਾਮਲ ਸੀ ਜੋ ਕਿ ਨਕਰਾਤਮਕ ਆਈ ਹੈ।
ਗੋਇਲ ਨੇ ਦੱਸਿਆ, "ਮੇਰਾ ਸੈਕਟਰੀ ਪਿਛਲੇ ਹਫ਼ਤੇ ਬੀਮਾਰ ਹੋ ਗਿਆ ਅਤੇ ਬਾਅਦ ਵਿੱਚ ਉਹ ਕੋਵਿਡ -19 ਪੌਜ਼ੀਟਿਵ ਪਾਇਆ ਗਿਆ। ਇਸ ਤੋਂ ਬਾਅਦ ਅਸੀਂ ਅਸੈਂਬਲੀ ਦੀ ਸਪੀਕਰ ਬ੍ਰਾਂਚ ਸੀਲ ਕਰ ਦਿੱਤੀ ਅਤੇ 26 ਲੋਕਾਂ ਦੇ ਨਮੂਨੇ ਜਾਂਚ ਲਈ ਭੇਜੇ। ਰਿਪੋਰਟਾਂ ਸ਼ੁੱਕਰਵਾਰ ਨੂੰ ਆਈਆਂ ਅਤੇ ਤਿੰਨ ਹੋਰ ਸਟਾਫ਼ ਮੈਂਬਰਾਂ ਦੇ ਨਤੀਜੇ ਸਕਾਰਾਤਮਕ ਆਏ ਹਨ। ਮੇਰੀ ਰਿਪੋਰਟ ਨੈਗੇਟਿਵ ਆਈ ਹੈ।"
ਸਪੀਕਰ ਨੇ ਕਿਹਾ ਕਿ ਬ੍ਰਾਂਚ ਸੋਮਵਾਰ ਤੋਂ ਦੁਬਾਰਾ ਖੁੱਲੇਗੀ। ਇਸ ਦੌਰਾਨ ਡਵੀਜ਼ਨਲ ਕਮਿਸ਼ਨਰ ਦੇ ਦਫ਼ਤਰ ਤੋਂ ਵੀ ਮਾਮਲੇ ਸਾਹਮਣੇ ਆਏ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਦਫ਼ਤਰ ਵਿਚੋਂ ਕੁੱਲ ਅੱਠ ਅਧਿਕਾਰੀਆਂ ਦੇ ਨਤੀਜੇ ਸਕਾਰਾਤਮਕ ਆਏ ਹਨ।
ਜ਼ਿਕਰਯੋਗ ਹੈ ਕਿ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ.ਐਮ.ਆਰ.ਸੀ.) ਦੇ ਲਗਭਗ 20 ਸਟਾਫ ਮੈਂਬਰ ਕੋਵਿਡ-19 ਸਕਾਰਾਤਮਕ ਹਨ, ਜਦੋਂ ਕਿ ਹੁਣ ਤੱਕ ਦਿੱਲੀ ਉਪ ਰਾਜਪਾਲ ਦੇ ਦਫ਼ਤਰ ਦੇ ਘੱਟੋ ਘੱਟ 13 ਲੋਕਾਂ ਕੋਰੋਨਾ ਸਕਾਰਾਤਮਕ ਪਾਏ ਗਏ ਹਨ।
ਕੋਰੋਨਾ ਵਾਇਰਸ ਦੀ ਲਾਗ ਨੇ ਦਿੱਲੀ ਵਿੱਚ ਕਈ ਸਰਕਾਰੀ ਦਫ਼ਤਰਾਂ ਨੂੰ ਪ੍ਰਭਾਵਤ ਕੀਤਾ ਹੈ ਜਿਨ੍ਹਾਂ ਵਿੱਚ ਸਿਹਤ ਮੰਤਰੀ, ਦਿੱਲੀ ਸਕੱਤਰੇਤ ਅਤੇ ਜ਼ਿਲ੍ਹਾ ਮੈਜਿਸਟਰੇਟ ਸ਼ਾਮਲ ਹਨ।
ਹੁਣ ਤਕ ਦਿੱਲੀ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ 25 ਹਜ਼ਾਰ ਤੋਂ ਪਾਰ ਹੋ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 650 ਤੱਕ ਪਹੁੰਚ ਗਈ ਹੈ।