ਨਵੀਂ ਦਿੱਲੀ: ਦਿੱਲੀ ਵਿਧਾਨਸਭਾ ਚੋਣ ਦਾ ਬਿਗੁਲ ਬਜ ਗਿਆ ਹੈ। ਸਾਰੀਆਂ ਪਾਰਟੀਆਂ ਲੋਕਾਂ ਨੂੰ ਖੁਸ਼ ਕਰਨ 'ਚ ਲੱਗੀਆਂ ਹੋਇਆ ਹਨ। ਅਜਿਹੇ 'ਚ ਭਾਰਤੀ ਜਨਤਾ ਪਾਰਟੀ ਦੇ 4 ਵਾਰ ਵਿਧਾਇਕ ਰਹਿ ਚੁੱਕੇ ਹਰਸ਼ਰਨ ਸਿੰਘ ਬੱਲੀ ਨੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਕੇ ਭਾਜਪਾ ਨੂੰ ਵੱਡਾ ਝਟਕਾ ਦਿੱਤਾ ਹੈ। ਹਰਸ਼ਰਨ ਸਿੰਘ ਬੱਲੀ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦੀ ਮੌਜੂਦਗੀ ਵਿੱਚ ਪਾਰਟੀ 'ਚ ਸ਼ਾਮਿਲ ਹੋਏ।
ਭਾਜਪਾ ਨੂੰ ਵੱਡਾ ਝਟਕਾ, ਹਰਸ਼ਰਨ ਸਿੰਘ ਬੱਲੀ AAP ’ਚ ਸ਼ਾਮਲ
ਹਰਸ਼ਰਨ ਸਿੰਘ ਬੱਲੀ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਕੇ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ।
4 ਵਾਰ ਰਹਿ ਚੁੱਕੇ ਹਨ ਵਿਧਾਇਕ
ਹਰਸ਼ਰਨ ਸਿੰਘ ਬੱਲੀ 1993 ਤੋਂ 2013 ਤੱਕ ਮਦਨ ਲਾਲ ਖੁਰਾਨਾ ਦੀ ਸਰਕਾਰ (ਬੀਜੇਪੀ) 'ਚ ਮੰਤਰੀ ਵੀ ਰਹਿ ਚੁੱਕੇ ਹਨ। ਦੱਸਣਯੋਗ ਹੈ ਕਿ ਹਰਸ਼ਰਨ ਸਿੰਘ ਬੱਲੀ ਦੀ ਥਾਂ ਭਾਜਪਾ ਨੇ ਹਰੀ ਨਗਰ ਵਿਧਾਨ ਸਭਾ ਸੀਟ ਤੋਂ ਤੇਜਿੰਦਰ ਪਾਲ ਸਿੰਘ ਬੱਗਾ ਨੂੰ ਟਿਕਟ ਦਿੱਤੀ ਹੈ।
ਬੱਲੀ ਨੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਤੋਂ ਬਾਅਦ ਕਿਹਾ, "ਮੇਰੀ ਪ੍ਰਭੂ ਤੋਂ ਪ੍ਰਾਰਥਨਾ ਹੈ ਕਿ ਕੇਜਰੀਵਾਲ ਨੂੰ ਚੋਣਾਂ ’ਚ ਸਫ਼ਲਤਾ ਮਿਲੇ। ਮੈਂ ਉਨ੍ਹਾਂ ਦੇ ਵਿਕਾਸ, ਈਮਾਨਦਾਰੀ ਤੇ ਕੰਮ ਦੇ ਆਧਾਰ 'ਤੇ ਵੋਟਾਂ ਮੰਗਣ ਦੀ ਸਿਆਸਤ ਦਾ ਹਿੱਸਾ ਬਣਨ ਜਾ ਰਿਹਾ ਹਾਂ।" ਉਨ੍ਹਾਂ ਕਿਹਾ ਕਿ ਕਈ ਲੋਕ ਮੇਰੀ ਵਿਧਾਨ ਸਭਾ ਤੋਂ ਆਏ ਹਨ ਤੇ ਸਾਰੇ ਪਾਰਟੀ ਜੁਆਇਨ ਕਰਨਗੇ।