ਪੰਜਾਬ

punjab

ETV Bharat / bharat

48 ਹਜ਼ਾਰ ਕਰੋੜ ਦੇ ਰੱਖਿਆ ਸੌਦੇ ਨੂੰ ਮਿਲੀ ਪ੍ਰਵਾਨਗੀ, ਰਾਜਨਾਥ ਨੇ ਕਿਹਾ- ਭਾਰਤ ਲਈ ਗੇਮ ਚੇਂਜਰ - 83 ਤੇਜਸ ਜਹਾਜ਼ ਖਰੀਦਣ ਲਈ ਮੰਜੂਰੀ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਕੈਬਨਿਟ ਕਮੇਟੀ ਆਨ ਸਿਕਿਊਰਟੀ (ਸੀਸੀਐਸ) ਨੇ ਲਗਭਗ 48,000 ਕਰੋੜ ਰੁਪਏ ਦੇ ਰੱਖਿਆ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ।

48 ਹਜ਼ਾਰ ਕਰੋੜ ਦੇ ਰੱਖਿਆ ਸੌਦੇ ਨੂੰ ਮਿਲੀ ਪ੍ਰਵਾਨਗੀ,
48 ਹਜ਼ਾਰ ਕਰੋੜ ਦੇ ਰੱਖਿਆ ਸੌਦੇ ਨੂੰ ਮਿਲੀ ਪ੍ਰਵਾਨਗੀ,

By

Published : Jan 14, 2021, 7:15 AM IST

ਨਵੀਂ ਦਿੱਲੀ : ਸੁਰੱਖਿਆ ਮਾਮਲੇ 'ਤੇ ਕੈਬਨਿਟ ਕਮੇਟੀ ਆਨ ਸਿਕਿਊਰਟੀ (ਸੀਸੀਐਸ) ਨੇ ਘਰੇਲੂ ਰੱਖਿਆ ਖ਼ਰੀਦ ਦੇ ਤਹਿਤ ਕਰੀਬ 48 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ 83 ਤੇਜਸ ਜਹਾਜ਼ ਖਰੀਦਣ ਲਈ ਮੰਜੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਂਝੀ ਕੀਤੀ।

ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਟਵੀਟ

ਰਾਜਨਾਥ ਨੇ ਕਿਹਾ- ਭਾਰਤ ਲਈ ਗੇਮ ਚੇਂਜਰ

ਰਾਜਨਾਥ ਸਿੰਘ ਨੇ ਟਵੀਟ ਕਰ ਦੱਸਿਆ, " ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੈਬਨਿਟ ਕਮੇਟੀ ਆਨ ਸਿਕਿਊਰਟੀ (ਸੀਸੀਐਸ) ਦੀ ਬੈਠਕ 'ਚ ਇਹ ਫੈਸਲਾ ਲਿਆ ਗਿਆ ਹੈ। ਇਹ ਸੌਦਾ ਭਾਰਤੀ ਰੱਖਿਆ ਨਿਰਮਾਣ 'ਚ ਆਤਮ-ਨਿਰਭਰਤਾ ਲਈ ਗੇਮ ਚੇਂਜਰ ਸਾਬਿਤ ਹੋਵੇਗਾ। "

ਉਨ੍ਹਾਂ ਕਿਹਾ ਕਿ ਐਲਸੀਏ ਤੇਜਸ ਨਾਲ ਸਬੰਧਤ ਇਸ ਖਰੀਦ ਦੀ ਘਰੇਲੂ ਤੌਰ 'ਤੇ ਤਿਆਰ ਕੀਤੀ ਜਾਣ ਵਾਲੀ ਲਾਗਤ ਲਗਭਗ 48000 ਕਰੋੜ ਰੁਪਏ ਹੋਵੇਗੀ।

ਰੱਖਿਆ ਮੰਤਰਾਲੇ ਦੇ ਬਿਆਨ ਮੁਤਾਬਕ ਕੈਬਨਿਟ ਨੇ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐਚਏਐਲ) ਤੋਂ ਭਾਰਤੀ ਹਵਾਈ ਫੌਜ ਲਈ 83 ਤੇਜਸ ਜਹਾਜ਼ਾਂ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਸ ਦੇ ਤਹਿਤ, 73 ਹਲਕੇ ਲੜਾਕੂ ਜਹਾਜ਼ ਤੇਜਸ ਐਮਕੇ -1 ਏ ਅਤੇ 10 ਤੇਜਸ ਐਮਕੇ -1 ਸਿਖਲਾਈ ਜਹਾਜ਼ ਸ਼ਾਮਲ ਕੀਤੇ ਗਏ ਹਨ।

ਹਲਕੇ ਲੜਾਕੂ ਜਹਾਜ਼ ਐਮ.ਕੇ.-1 ਏ ਨੂੰ ਸਵਦੇਸ਼ੀ ਤੌਰ 'ਤੇ ਡਿਜ਼ਾਇਨ ਕੀਤਾ ਗਿਆ ਹੈ ਤੇ ਵਿਕਸਤ ਕੀਤਾ ਗਿਆ ਹੈ।ਇਹ ਚੌਥੀ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਨਾਲ ਜੁੜੇ ਆਧੁਨਿਕ ਉਪਕਰਣਾਂ ਨਾਲ ਲੈਸ ਹੈ।

ABOUT THE AUTHOR

...view details