ਨਵੀਂ ਦਿੱਲੀ: ਲੋਕ ਸਭਾ ਵਿੱਚ ਸੋਮਵਾਰ ਨੂੰ ਐੱਨਆਈਏ ਸੋਧ ਬਿੱਲ 'ਤੇ ਚਰਚਾ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਏਆਈਐੱਮਆਈਐੱਮ ਨੇਤਾ ਅਸਦੂਦੀਨ ਓਵੈਸੀ ਵਿਚਕਾਰ ਬਹਿਸ ਵੇਖਣ ਨੂੰ ਮਿਲੀ।
ਓਵੈਸੀ ਨੇ ਕਿਹਾ, ਤੁਸੀਂ ਗ੍ਰਹਿ ਮੰਤਰੀ ਹੋ ਤਾਂ ਡਰਾਓ ਨਾ, ਇਸ ਦੇ ਜਵਾਬ ਵਿੱਚ ਅਮਿਤ ਸ਼ਾਹ ਨੇ ਕਿਹਾ, "ਮੈਂ ਡਰਾ ਨਹੀਂ ਰਿਹਾ ਜੇ ਡਰ ਜ਼ਹਿਨ ਵਿੱਚ ਹੈ ਤਾਂ ਕੀ ਕੀਤਾ ਜਾ ਸਕਦਾ ਹੈ।"
ਇਸ ਦੌਰਾਨ ਭਾਜਪਾ ਦੇ ਸੱਤਪਾਲ ਸਿੰਘ ਨੇ ਕਿਹਾ ਕਿ ਹੈਦਰਾਬਾਦ ਵਿੱਚ ਇੱਕ ਪੁਲਿਸ ਵਾਲੇ ਨੂੰ ਨੇਤਾ ਨੇ ਆਰੋਪੀ ਵਿਰੁੱਧ ਕਾਰਵਾਈ ਕਰਨ ਤੋਂ ਰੋਕਿਆ ਸੀ, ਗੱਲ ਅਜੇ ਅੱਧ ਵਿੱਚ ਹੀ ਸੀ ਕਿ ਓਵੈਸੀ ਨੇ ਕਿਹਾ ਕਿ ਉਹ ਜਿਸ ਮਾਮਲੇ ਦੀ ਗੱਲ ਕਰ ਰਹੇ ਹਨ ਉਸ ਦੇ ਸਬੂਤ ਸਾਂਸਦ ਵਿੱਚ ਰੱਖੇ ਜਾਣ।
ਓਵੈਸੀ ਦੇ ਇਸ ਜਵਾਬ 'ਤੇ ਅਮਿਤ ਸ਼ਾਹ ਨੇ ਟਿੱਪਣੀ ਕਰਦਿਆਂ ਕਿਹਾ ਕਿ ਜਦੋਂ ਕੋਈ ਹੋਰ ਸਾਂਸਦ ਬੋਲਦਾ ਹੈ ਤਾਂ ਤੁਸੀਂ ਉਦੋਂ ਕਿਉਂ ਨਹੀਂ ਬੋਲਦੇ, ਭਾਜਪਾ ਦੇ ਹੀ ਸਾਂਸਦ ਦੇ ਮੁੱਦੇ ਵਿੱਚ ਕਿਉਂ ਬੋਲਿਆ ਜਾਂਦਾ ਹੈ। ਇਸ ਦੇ ਜਵਾਬ ਵਿੱਚ ਓਵੈਸੀ ਨੇ ਕਿਹਾ ਸੀ ਕਿ ਤੁਸੀਂ ਗ੍ਰਹਿ ਮੰਤਰੀ ਹੋ ਤਾਂ ਮੈਨੂੰ ਡਰਾਓ ਨਾ, ਮੈਂ ਡਰਨ ਵਾਲਾ ਨਹੀਂ ਹਾਂ, ਇਸ ਦੇ ਜਵਾਬ ਵਿੱਚ ਸ਼ਾਹ ਨੇ ਕਿਹਾ ਕਿ ਕਿਸੇ ਨੂੰ ਡਰਾਇਆ ਨਹੀਂ ਜਾ ਰਿਹਾ ਪਰ ਜੇ ਡਰ ਜ਼ਿਹਨ ਵਿੱਚ ਹੋਵੇ ਤਾਂ ਕੀ ਕੀਤਾ ਜਾ ਸਕਦੈ।