ਪੰਜਾਬ

punjab

ETV Bharat / bharat

'ਚੱਕਰਵਾਤ ਵਾਯੂ' ਪਹੁੰਚਿਆ ਮਹਾਂਰਾਸ਼ਟਰ, 29 ਸਾਲਾ ਸਖ਼ਸ਼ ਦੀ ਡੁੱਬਣ ਕਾਰਨ ਮੌਤ

ਚੱਕਰਵਾਤ ਵਾਯੂ ਕਾਰਨ ਗੁਜਰਾਤ ਤੇ ਮਹਾਂਰਾਸ਼ਟਰ ਦੇ ਖੇਤਰਾਂ ਵਿੱਚ ਭੱਜਦੜ ਮੱਚੀ ਹੋਈ ਹੈ। ਉਥੇ ਹੀ ਮਹਾਂਰਾਸ਼ਟਰ ਵਿੱਚ ਵਾਯੂ ਕਾਰਨ ਦੂਸਰੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਬਾਂਦਰਾ ਵਿਖੇ ਸੁਮੰਦਰ ਵਿੱਚ ਡੁੱਬਣ ਕਾਰਨ 29 ਸਾਲਾ ਵਿਅਕਤੀ ਮੌਤ ਹੋ ਗਈ ਹੈ।

'ਚੱਕਰਵਾਤ ਵਾਯੂ' ਪਹੁੰਚਿਆ ਮਹਾਂਰਾਸ਼ਟਰ,

By

Published : Jun 14, 2019, 4:02 AM IST

ਨਵੀਂ ਦਿੱਲੀ : ਚੱਕਰਵਾਤੀ ਤੂਫ਼ਾਨ ਵਾਯੂ ਕਾਰਨ ਗੁਜਰਾਤ ਤੇ ਮਹਾਂਰਾਸ਼ਟਰ ਦੇ ਕਈ ਇਲਾਕਿਆਂ ਵਿੱਚ ਲੋਕ ਕਾਫ਼ੀ ਸਹਿਮੇ ਹੋਏ ਹਨ। ਵਾਯੂ ਦੇ ਇੱਕ ਹੋਰ ਵਿਅਕਤੀ ਦੀ ਜਾਨ ਲੈ ਲਈ ਹੈ। ਮੁੰਬਈ ਦੇ ਬਾਂਦਰਾ ਵਿਖੇ ਇੱਕ ਵਿਅਕਤੀ ਦੀ ਡੁੱਬਣ ਨਾਲ ਮੌਤ ਹੋ ਗਈ ਹੈ। ਕਿਉਂਕਿ ਸੁਮੰਦਰ ਵਿੱਚ ਪਾਣੀ ਦਾ ਪੱਧਰ ਬਹੁਤ ਵੱਧ ਗਿਆ ਹੈ।

ਵਾਯੂ ਨੇ ਆਮ ਲੋਕਾਂ ਦੀ ਜਿੰਦਗੀ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਹੁਣ ਤੱਕ 86 ਰੇਲ-ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ 37 ਰੇਲ-ਗੱਡੀਆਂ ਦੀ ਦੂਰੀ ਨੂੰ ਘੱਟ ਕਰ ਦਿੱਤੀ ਗਈ ਹੈ।

'ਚੱਕਰਵਾਤ ਵਾਯੂ' ਪਹੁੰਚਿਆ ਮਹਾਂਰਾਸ਼ਟਰ

ਮੌਸਮ ਵਿਭਾਗ ਮੁਤਾਬਕ ਵੀਰਵਾਰ ਨੂੰ ਵਾਯੂ ਉੱਤਰ-ਦੱਖਣ ਵੱਲ ਵਧਿਆ ਤੇ ਬਾਅਦ ਦੁਪਹਿਰ ਗੁਜਰਾਤ ਦੇ ਸੌਰਾਸ਼ਟਰ ਤੱਟ ਨਾਲ ਜਾ ਟਕਰਾਇਆ।

ਜਾਣਕਾਰੀ ਮੁਤਾਬਕ ਹੁਣ ਤੱਕ ਗੁਜਰਾਤ ਵਿੱਚ ਲਗਭਗ 3.1 ਲੱਖ ਲੋਕਾਂ ਅਤੇ ਦੀਵ ਤੋਂ 10 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਕੱਢਿਆ ਜਾ ਚੁੱਕਾ ਹੈ। ਫਿਲਹਾਲ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ।

For All Latest Updates

ABOUT THE AUTHOR

...view details