ਪੰਜਾਬ

punjab

By

Published : Apr 30, 2020, 2:01 PM IST

ETV Bharat / bharat

ਕੋਵਿਡ -19: ਰਾਹੁਲ ਗਾਂਧੀ ਅੱਜ ਰਘੂਰਾਮ ਰਾਜਨ ਨਾਲ ਆਰਥਿਕਤਾ 'ਤੇ ਕਰਨਗੇ ਗੱਲਬਾਤ

ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਰਾਹੁਲ ਗਾਂਧੀ ਰਘੂਰਾਮ ਰਾਜਨ ਨਾਲ ਪਹਿਲੇ ਅਜਿਹੇ ਸੰਵਾਦ ਵਿੱਚ ਗੱਲਬਾਤ ਕਰਨਗੇ ਜੋ ਸੋਸ਼ਲ ਮੀਡੀਆ 'ਤੇ ਵੀਰਵਾਰ ਸਵੇਰੇ 9 ਵਜੇ ਪ੍ਰਸਾਰਿਤ ਕੀਤਾ ਜਾਵੇਗਾ।

rahul gandhi
rahul gandhi

ਨਵੀਂ ਦਿੱਲੀ: ਕਾਂਗਰਸੀ ਆਗੂ ਰਾਹੁਲ ਗਾਂਧੀ ਵੀਰਵਾਰ ਨੂੰ ਆਰਥਿਕਤਾ ਅਤੇ ਸਿਹਤ ਦੇ ਮਾਹਿਰਾਂ ਨਾਲ ਗੱਲਬਾਤ ਦੀ ਆਪਣੀ ਲੜੀ ਦੀ ਸ਼ੁਰੂਆਤ ਕਰਨਗੇ। ਇਸ ਦੇ ਤਹਿਤ ਉਹ ਪਹਿਲੀ ਗੱਲਬਾਤ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨਾਲ ਕਰਨਗੇ।

ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਗਾਂਧੀ ਰਾਜਨ ਨਾਲ ਪਹਿਲੇ ਅਜਿਹੇ ਸੰਵਾਦ ਵਿੱਚ ਗੱਲਬਾਤ ਕਰਨਗੇ ਜੋ ਸੋਸ਼ਲ ਮੀਡੀਆ 'ਤੇ ਵੀਰਵਾਰ ਸਵੇਰੇ 9 ਵਜੇ ਪ੍ਰਸਾਰਿਤ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸਾਬਕਾ ਕਾਂਗਰਸ ਪ੍ਰਧਾਨ ਵੱਲੋਂ ਰਾਜਨ ਅਤੇ ਹੋਰ ਮਾਹਰਾਂ ਨਾਲ ਕੋਵਿਡ-19 ਨਾਲ ਜੁੜੇ ਨਾਜ਼ੁਕ ਮੁੱਦਿਆਂ ਅਤੇ ਇਸ ਦੇ ਅਰਥਚਾਰੇ ‘ਤੇ ਪੈਣ ਵਾਲੇ ਪ੍ਰਭਾਵ ਬਾਰੇ ਗੱਲਬਾਤ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਕੋਵਿਡ-19: ਅਮਰੀਕਾ ਵਿੱਚ ਇੱਕੋ ਦਿਨ 'ਚ 2200 ਮੌਤਾਂ, 10 ਲੱਖ ਤੋਂ ਵੱਧ ਪੀੜਤ

ਰਾਜਨ ਨਾਲ ਆਪਣੀ ਗੱਲਬਾਤ ਦੌਰਾਨ, ਗਾਂਧੀ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਸੰਕਟ ਦੀ ਜਕੜ ਵਿੱਚ ਇਸ ਸਮੇਂ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਦੇ ਤਰੀਕਿਆਂ ਬਾਰੇ ਗੱਲਬਾਤ ਕਰਨਗੇ।

ਸੁਰਜੇਵਾਲਾ ਨੇ ਕਿਹਾ ਕਿ ਇਸ ਤੋਂ ਬਾਅਦ ਗਾਂਧੀ ਸਿਹਤ ਮਾਹਿਰਾਂ ਨਾਲ ਮਹਾਂਮਾਰੀ ਨਾਲ ਕਿਵੇਂ ਨਜਿੱਠਣ ਬਾਰੇ ਵਿਚਾਰ ਵਟਾਂਦਰੇ ਕਰਨਗੇ। ਇਸ ਤੋਂ ਇਲਾਵਾ ਕਈ ਹੋਰ ਖੇਤਰਾਂ ਦੇ ਮਾਹਿਰਾਂ ਨਾਲ ਕੋਰੋਨਾ ਵਾਇਰਸ ਦੇ ਪ੍ਰਭਾਵ 'ਤੇ ਗੱਲਬਾਤ ਕਰਨਗੇ।

ABOUT THE AUTHOR

...view details