ਨਵੀਂ ਦਿੱਲੀ: ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ (ਕੋਵਿਡ 19) ਦੇ ਚਪੇਟ ਲਈ ਕਈ ਦੇਸ਼ਾਂ ਦੇ ਲੋਕ ਆ ਚੁੱਕੇ ਹਨ। ਇਸ ਵਿੱਚ ਭਾਰਤੀ ਨਾਗਰਿਕਾਂ ਦੀ ਗਿਣਤੀ ਵੀ ਜ਼ਿਆਦਾ ਹੈ ਜਿੰਨ੍ਹਾਂ ਨੂੰ ਵਾਪਸ ਮੁਲਕ ਲਿਆਉਣ ਲਈ ਭਾਰਤ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਕੋਰੋਨਾ ਵਾਇਰਸ: ਜਾਪਾਨ 'ਚ ਫਸੇ 119 ਭਾਰਤੀਆਂ ਤੇ 4 ਮੁਲਕਾਂ ਦੇ 5 ਨਾਗਰਿਕ ਭਾਰਤ ਪੰਹੁਚੇ - ਚੀਨ ਦਾ ਵੁਹਾਨ ਸ਼ਹਿਰ
ਵਿਸ਼ਵ ਮਹਾਂਮਾਰੀ ਨਾਲ ਦੁਨੀਆ ਭਰ ਵਿੱਚ 3000 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ ਅਤੇ 80 ਹਜ਼ਾਰ ਤੋਂ ਵੱਧ ਲੋਕਾਂ ਦੇ ਇਸ ਨਾਲ ਪੀੜਤ ਹੋਣ ਦੀ ਜਾਣਕਾਰੀ ਮਿਲੀ ਹੈ।
ਕੋਰੋਨਾ ਵਾਇਰਸ
ਭਾਰਤੀ ਹਵਾਈ ਫ਼ੌਜ ਦਾ ਸੀ-17 ਗਲੋਬਮਾਸਟਰ ਚੀਨ ਦੇ ਵੁਹਾਨ ਸ਼ਹਿਰ ਤੋਂ 76 ਭਾਰਤੀ ਨਾਗਰਿਕਾਂ ਅਤੇ 36 ਵਿਦੇਸ਼ੀ ਨਾਗਰਿਕਾਂ (ਬੰਗਲਾਦੇਸ਼, ਮਿਆਂਮਾਰ, ਮਾਲਦੀਵ, ਚੀਨ, ਸਾਊਥ ਅਫ਼ਰੀਕਾ, ਸੰਯੁਕਤ ਰਾਜ ਅਮਰੀਕਾ ਅਤੇ ਮੈਡਾਗਾਸਕਰ) ਨੂੰ ਵਾਪਸ ਲੈ ਕੇ ਦਿੱਲੀ ਆ ਰਿਹਾ ਹੈ। ਭਾਰਤ ਨੇ ਚੀਨੀ ਸਰਕਾਰ ਦੀ ਮਦਦ ਲਈ ਧੰਨਵਾਦ ਕੀਤਾ ਹੈ।
ਇਸ ਤੋਂ ਇਲਾਵਾ ਏਅਰ ਇੰਡਾਆ ਦਾ ਜਹਾਜ਼ ਟੋਕਿਓ ਤੋਂ 119 ਭਾਰਤੀ ਅਤੇ 5 ਵਿਦੇਸ਼ੀ ਨਾਗਰਿਕਾਂ (ਸ੍ਰੀਲੰਕਾ, ਨੇਪਾਲ, ਸਾਊਥ ਅਫ਼ਰੀਕਾ, ਪੀਰੂ) ਨੂੰ ਵਾਪਸ ਲੈ ਕੇ ਦਿੱਲੀ ਪੁਹੰਚ ਚੁੱਕਿਆ ਹੈ। ਭਾਰਤ ਸਰਕਾਰ ਨੇ ਜਾਪਾਨ ਸਰਕਾਰ ਦੀ ਮਦਦ ਲਈ ਸ਼ਲਾਘਾ ਕੀਤੀ ਹੈ।