ਦਿੱਲੀ: ਰਾਜਧਾਨੀ ਵਿਖੇ ਸਿੱਖ ਆਟੋ ਡਰਾਇਵਰ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਦੋਸ਼ੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ ਵਿੱਚ ASI ਸੰਜੇ ਮਲਿਕ, ASI ਦੇਵੇਂਦਰ ਅਤੇ CT ਪੁਸ਼ਪੇਂਦਰ ਨੂੰ ਮੁਅੱਤਕ ਕਰ ਦਿੱਤਾ ਗਿਆ ਹੈ।
ਸਿੱਖ ਆਟੋ ਡਰਾਈਵਰ ਦੀ ਕੁੱਟਮਾਰ ਮਾਮਲੇ 'ਚ ਹੋਏ 3 ਪੁਲਿਸ ਮੁਲਾਜ਼ਮ ਮੁਅੱਤਲ - online punajbi news
ਦਿੱਲੀ ਵਿਖੇ ਸਿੱਖ ਆਟੋ ਡਰਾਇਵਰ ਨਾਲ ਕੁੱਟਮਾਰ ਦੇ ਮਾਮਲੇ ਵਿੱਚ ASI ਸੰਜੇ ਮਲਿਕ, ASI ਦੇਵੇਂਦਰ ਅਤੇ CT ਪੁਸ਼ਪੇਂਦਰ ਨੂੰ ਮੁਅੱਤਕ ਕਰ ਦਿੱਤਾ ਗਿਆ ਹੈ।
ਫ਼ੋਟੋ
ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਮੁਖ਼ਰਜੀ ਨਗਰ ਵਿੱਚ ਵਾਪਰੀ ਆਟੋ ਡਰਾਈਵਰ ਨਾਲ ਘਟਨਾ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਭਾਈਚਾਰੇ ਵਿੱਚ ਦਿੱਲੀ ਪੁਲਿਸ ਖ਼ਿਲਾਫ਼ ਭਾਰੀ ਰੋਸ ਹੈ, ਜਿਸਦੇ ਚਲਦਿਆ DSGMC ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗੁਵਾਈ ਵਿੱਚ ਧਰਨਾ ਵੀ ਲਗਾਇਆ ਗਿਆ ਸੀ।
ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਟਵਿਟਰ ਹੈਂਡਲ ਰਾਹੀਂ ਟਵੀਟ ਕਰ ਮੁਅੱਤਲ ਕੀਤੇ ਗਏ ਪੁਲਿਸ ਅਧਿਕਾਰੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।