ਪੰਜਾਬ

punjab

ETV Bharat / bharat

ਨਿਰਭਯਾ ਦੇ ਦੋਸ਼ੀਆਂ ਵਿਰੁੱਧ 'ਬਲੈਕ ਵਾਰੰਟ' ਜਾਰੀ, ਹੋਵੇਗੀ ਫ਼ਾਂਸੀ

ਭਾਰਤ ਵਿੱਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ 16 ਦਸੰਬਰ 2012 ਵਿੱਚ ਹੋਏ ਸਮੂਹਿਕ ਜਬਰ ਜਨਾਹ ਤੇ ਕਤਲ ਦੇ ਕੇਸ ਵਿੱਚ ਦਿੱਲੀ ਦੀ ਇੱਕ ਅਦਾਲਤ ਨੇ ਚਾਰ ਦੋਸ਼ੀਆਂ ਵਿਰੁੱਧ ਬਲੈਕ ਵਾਰੰਟ ਜਾਰੀ ਕੀਤਾ ਹੈ ਜਿਸ ਤੋਂ ਬਾਅਦ ਤਿਹਾੜ ਜੇਲ੍ਹ ਵਿੱਚ ਇੱਕੋ ਸਮੇਂ ਚਾਰ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇਗੀ।

Convict Hanging rituals Know about black warrant
ਨਿਰਭਯਾ ਦੇ ਦੋਸ਼ੀ

By

Published : Mar 20, 2020, 1:58 AM IST

ਭਾਰਤ ਵਿੱਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ 16 ਦਸੰਬਰ 2012 ਵਿੱਚ ਹੋਏ ਸਮੂਹਿਕ ਜਬਰ ਜਨਾਹ ਤੇ ਕਤਲ ਦੇ ਕੇਸ ਵਿੱਚ ਦਿੱਲੀ ਦੀ ਇੱਕ ਅਦਾਲਤ ਨੇ ਚਾਰ ਦੋਸ਼ੀਆਂ ਵਿਰੁੱਧ ਬਲੈਕ ਵਾਰੰਟ ਜਾਰੀ ਕੀਤਾ ਹੈ ਜਿਸ ਤੋਂ ਬਾਅਦ ਤਿਹਾੜ ਜੇਲ੍ਹ ਵਿੱਚ ਇੱਕੋ ਸਮੇਂ ਚਾਰ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇਗੀ।

ਕਿਉਂਕਿ ਕਈ ਸਾਲ ਪਹਿਲਾਂ ਅਕਸ਼ੈ, ਪਵਨ, ਵਿਨੈ ਤੇ ਮੁਕੇਸ਼ ਨਾਂਅ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਸੇ ਕਰਕੇ ਅਦਾਲਤ ਵੱਲੋਂ ਬਲੈਕ ਵਾਰੰਟ ਜਾਰੀ ਕਰਨਾ ਉਨ੍ਹਾਂ ਦੀ ਫ਼ਾਂਸੀ ਦੀ ਤਾਰੀਖ਼, ਸਮਾਂ ਤੇ ਥਾਂ ਦੀ ਪੁਸ਼ਟੀ ਕਰਦਾ ਹੈ। ਪਹਿਲਾਂ, ਦੋਸ਼ੀਆਂ ਨੂੰ ਉਨ੍ਹਾਂ ਦੀ ਫਾਂਸੀ ਦੀ ਮਿਤੀ ਤੱਕ ਇਕੱਲਿਆਂ ਸੈੱਲਾਂ ਵਿੱਚ ਰੱਖਿਆ ਜਾਵੇਗਾ, ਮੈਨੂਅਲ ਦੇ ਅਨੁਸਾਰ, ਫਾਂਸੀ ਦਾ ਸਾਹਮਣਾ ਕਰ ਰਹੇ ਦੋਸ਼ੀ ਨੂੰ ਵੀ ਉਸ ਦੀ ਇੱਛਾ ਪੂਰੀ ਕਰਨ ਦੀ ਆਗਿਆ ਦਿੱਤੀ ਜਾਵੇਗੀ।

ਵੇਖੋ ਵੀਡੀਓ।

ਫਾਂਸੀ ਦੀ ਰੱਸੀ ਵਿਸ਼ੇਸ਼ ਤੌਰ 'ਤੇ ਬਿਹਾਰ ਦੇ ਬਕਸਰ ਤੋਂ ਮੰਗਵਾਈ ਜਾਂਦੀ ਹੈ ਤੇ ਜੇਲ੍ਹਾਂ ਦੇ ਸੁਪਰਡੈਂਟ ਦੁਆਰਾ ਜਾਂਚ ਕੀਤੀ ਜਾਂਦੀ ਹੈ। ਦੋਸ਼ੀਆਂ ਨੂੰ ਫਾਂਸੀ ਦੇਣ ਤੋਂ ਪਹਿਲਾਂ ਇੱਕ ਡੰਮੀ ਪੁਤਲਾ ਬਣਾ ਕੇ ਉਸ ਨੂੰ ਫਾਂਸੀ ਦਿੱਤੀ ਜਾਂਦੀ ਹੈ। ਇਹ ਡੰਮੀ ਪੁਤਲਾ ਮਲਬੇ ਅਤੇ ਪੱਥਰਾਂ ਨਾਲ ਭਰੀਆਂ ਬੋਰੀਆਂ ਦੀ ਵਰਤੋਂ ਨਾਲ ਬਣਾਇਆ ਜਾਂਦਾ ਹੈ। ਜ਼ਿਲ੍ਹਾ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਦੋਸ਼ੀ ਦਾ ਆਖ਼ਰੀ ਬਿਆਨ ਲਿਆ ਜਾਂਦਾ ਹੈ ਅਤੇ ਉਸ ਦੇ ਅੱਗੇ ਇੱਕ ਵਸੀਅਤ ਲਿਖੀ ਜਾਂਦੀ ਹੈ।

ਫ਼ਿਰ ਕੈਦੀ ਨੂੰ ਉਸ ਵਿਅਕਤੀ ਨੂੰ ਵੇਖਣ ਦੀ ਆਗਿਆ ਦਿੱਤੀ ਜਾਂਦੀ ਹੈ ਜਿਸ ਨੂੰ ਉਹ ਆਖ਼ਰੀ ਵਾਰ ਵੇਖਣਾ ਚਾਹੁੰਦਾ ਹੈ। ਫਾਂਸੀ ਦੇ ਦਿਨ, ਕੈਦੀਆਂ ਨੂੰ ਸੈੱਲ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਤੇ ਜੱਲਾਦ ਕੈਦੀ ਨੂੰ ਕਾਲੇ ਕੱਪੜੇ ਪਾਉਂਦਾ ਹੈ ਤੇ ਹੱਥ ਨੂੰ ਪਿੱਛੇ ਕਰਕੇ ਰੱਸੀ ਜਾਂ ਹੱਥਕੜੀ ਨਾਲ ਬੰਨ੍ਹ ਦਿੰਦਾ ਹੈ। ਇਥੋਂ 100 ਕਦਮਾਂ ਦੀ ਦੂਰੀ ਉੱਤੇ ਬਣੇ ਫਾਂਸੀ ਘਰ ਵਿੱਚ ਕੈਦੀ ਨੂੰ ਲਿਜਾਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਜੇਲ੍ਹ ਮੈਨੂਅਲ ਦੇ ਅਨੁਸਾਰ, ਕੈਦੀ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ।

ਫਾਂਸੀ ਘਰ ਪਹੁੰਚਣ ਤੋਂ ਬਾਅਦ ਪੌੜ੍ਹੀਆਂ ਦੇ ਰਸਤੇ ਦੋਸ਼ੀ ਨੂੰ ਛੱਤ 'ਤੇ ਲਿਜਾਇਆ ਜਾਂਦਾ ਹੈ। ਇਥੇ ਜੱਲਾਦ ਦੋਸ਼ੀ ਦੇ ਮੂੰਹ 'ਤੇ ਕਾਲੇ ਰੰਗ ਦਾ ਕੱਪੜਾ ਬੰਨ੍ਹਦਾ ਹੈ ਤੇ ਦੋਸ਼ੀ ਦੇ ਗਲੇ 'ਚ ਫਾਹਾ ਪਾ ਦਿੱਤਾ ਜਾਂਦਾ ਹੈ। ਫਾਹਾ ਪਾਉਣ ਤੋਂ ਬਾਅਦ ਦੋਸ਼ੀ ਦੇ ਪੈਰਾਂ ਨੂੰ ਰੱਸੀ ਨਾਲ ਬੰਨ੍ਹ ਦਿੱਤਾ ਜਾਂਦਾ ਹੈ। ਜੇਲ੍ਹ ਸੁਪਰੀਡੈਂਟ ਦੇ ਹੱਥ ਹਿਲਾ ਕੇ ਇਸ਼ਾਰਾ ਕਰਦੇ ਹੀ ਜੱਲਾਦ ਲੀਵਰ ਖਿੱਚ ਦਿੰਦਾ ਹੈ। ਇਸ ਤੋਂ ਬਾਅਦ, ਡਾਕਟਰ ਸਰੀਰ ਦੀ ਜਾਂਚ ਕਰਦਾ ਹੈ ਤੇ ਐਲਾਨ ਕਰਦਾ ਹੈ ਕਿ ਦੋਸ਼ੀ ਜ਼ਿੰਦਾ ਹੈ ਜਾਂ ਨਹੀਂ। ਦਸਤਾਵੇਜ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਫਾਂਸੀ ਦਿੱਤੇ ਕੈਦੀ ਦੀ ਲਾਸ਼ ਨੂੰ ਸਸਕਾਰ ਲਈ ਗੰਭੀਰਤਾ ਨਾਲ ਬਾਹਰ ਕੱਢਿਆ ਜਾਵੇ।

ABOUT THE AUTHOR

...view details