ਪੰਜਾਬ

punjab

ETV Bharat / bharat

ਉਲੰਘਣਾ ਮਾਮਲਾ: ਪ੍ਰਸ਼ਾਂਤ ਭੂਸ਼ਣ ਵਿਰੁੱਧ ਕੇਸ ਦੀ ਸੁਣਵਾਈ ਮੁਲਤਵੀ

ਪ੍ਰਸ਼ਾਂਤ ਭੂਸ਼ਣ ਵਿਰੁੱਧ ਚੱਲ ਰਹੇ ਅਦਾਲਤ ਦੀ ਉਲੰਘਣਾ ਦੇ ਮਾਮਲੇ ਵਿੱਚ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ। ਜਸਟਿਸ ਅਰੁਣ ਮਿਸ਼ਰਾ ਦੇ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਇਸ ਨੂੰ ਭਾਰਤ ਦੇ ਚੀਫ਼ ਜਸਟਿਸ ਨੂੰ ਭੇਜ ਦਿੱਤਾ ਹੈ। ਹੁਣ ਸੀਜੇਆਈ ਨਵੀਂ ਬੈਂਚ ਦਾ ਗਠਨ ਕਰਨਗੇ।

ਫ਼ੋਟੋ।
ਫ਼ੋਟੋ।

By

Published : Aug 25, 2020, 1:33 PM IST

Updated : Aug 25, 2020, 3:40 PM IST

ਨਵੀਂ ਦਿੱਲੀ: ਪ੍ਰਸ਼ਾਂਤ ਭੂਸ਼ਣ ਵਿਰੁੱਧ ਚੱਲ ਰਹੇ ਅਦਾਲਤ ਦੀ ਉਲੰਘਣਾ ਦੇ ਮਾਮਲੇ ਵਿੱਚ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ। ਸੁਪਰੀਮ ਕੋਰਟ ਦਾ ਨਵਾਂ ਬੈਂਚ ਹੁਣ ਇਸ ਮਾਮਲੇ ਦੀ ਸੁਣਵਾਈ ਕਰੇਗਾ।

ਫ਼ੋਟੋ।

ਜਸਟਿਸ ਅਰੁਣ ਮਿਸ਼ਰਾ ਦੇ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਇਸ ਨੂੰ ਭਾਰਤ ਦੇ ਚੀਫ਼ ਜਸਟਿਸ ਨੂੰ ਭੇਜ ਦਿੱਤਾ ਹੈ। ਹੁਣ ਸੀਜੇਆਈ ਨਵੇਂ ਬੈਂਚ ਦਾ ਗਠਨ ਕਰਨਗੇ। ਸੁਣਵਾਈ ਦੌਰਾਨ ਜਸਟਿਸ ਮਿਸ਼ਰਾ ਨੇ ਕਿਹਾ ਕਿ ਉਹ ਸੇਵਾਮੁਕਤ ਹੋ ਰਹੇ ਹਨ, ਹੁਣ ਅਗਲੀ ਸੁਣਵਾਈ ਕਰਨ ਵਾਲਾ ਉਚਿਤ ਬੈਂਚ ਫੈਸਲਾ ਕਰੇਗਾ ਕਿ ਇਹ ਮਾਮਲਾ ਵੱਡੇ ਬੈਂਚ ਕੋਲ ਭੇਜਿਆ ਜਾ ਸਕਦਾ ਹੈ ਜਾਂ ਨਹੀਂ।

ਨੋਟਿਸ ਦੇ ਜਵਾਬ ਵਿਚ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਸੀ ਕਿ ਸੀਜੇਆਈ ਦੀ ਅਲੋਚਨਾ ਸੁਪਰੀਮ ਕੋਰਟ ਦੀ ਇੱਜ਼ਤ ਨੂੰ ਘੱਟ ਨਹੀਂ ਕਰਦਾ। ਬਾਈਕ 'ਤੇ ਸਵਾਰ ਸੀਜੇਆਈ ਬਾਰੇ ਟਵੀਟ ਅਦਾਲਤ ਵਿਚ ਆਮ ਸੁਣਵਾਈ ਨਾ ਹੋਣ ਨੂੰ ਲੈ ਕੇ ਉਨ੍ਹਾਂ ਦੇ ਦੁਖ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ, ਚਾਰ ਸਾਬਕਾ ਸੀਜੇਆਈ ਬਾਰੇ ਟਵੀਟ ਦੇ ਪਿੱਛੇ ਮੇਰੀ ਸੋਚ ਹੈ, ਜੋ ਭਾਵੇਂ ਕੋਝਾ ਲੱਗੇ ਪਰ ਉਲੰਘਣਾ ਨਹੀਂ।

Last Updated : Aug 25, 2020, 3:40 PM IST

ABOUT THE AUTHOR

...view details