ਪੰਜਾਬ

punjab

ETV Bharat / bharat

ਮਹਾਰਾਸ਼ਟਰ: ਉਧਵ ਸਰਕਾਰ ਨੇ ਦੂਜਾ ਟੈਸਟ ਵੀ ਕੀਤਾ ਪਾਸ, ਕਾਂਗਰਸ ਵਿਧਾਇਕ ਨਾਨਾ ਪਟੋਲੇ ਬਣੇ ਨਵੇਂ ਸਪੀਕਰ - ਭਾਜਪਾ ਉਮੀਦਵਾਰ ਕਿਸ਼ਨ ਕਠੋਰ

ਮਹਾਰਾਸ਼ਟਰ ਵਿਧਾਨ ਸਭਾ 'ਚ ਕਾਂਗਰਸ ਵਿਧਾਇਕ ਨਾਨਾ ਪਟੋਲੇ ਨੂੰ ਸਪੀਕਰ ਵਜੋਂ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਉਧਵ ਠਾਕਰੇ ਸਰਕਾਰ ਦਾ ਵਿਧਾਨ ਸਭਾ ਵਿੱਚ ਬਹੁਮਤ ਹਾਸਲ ਕਰਨ ਤੋਂ ਬਾਅਦ ਵਿਧਾਨ ਸਭਾ ਦੇ ਸਪੀਕਰ ਦੀ ਚੋਣ ਵਿੱਚ ਹੋਵੇਗਾ।

ਉਧਵ ਸਰਕਾਰ
ਉਧਵ ਸਰਕਾਰ

By

Published : Dec 1, 2019, 1:14 PM IST

ਮੁੰਬਈ: ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਵਜੋਂ ਕਾਂਗਰਸ ਦੇ ਵਿਧਾਇਕ ਨਾਨਾ ਪਟੋਲੇ ਨੂੰ ਚੁਣਿਆ ਗਿਆ। ਇਸ ਤੋਂ ਪਹਿਲਾਂ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਕਿਸ਼ਨ ਕਠੋਰ ਨੇ ਐਤਵਾਰ ਨੂੰ ਸਪੀਕਰ ਦੇ ਅਹੁਦੇ 'ਤੇ ਆਪਣੀ ਨਾਮਜ਼ਦਗੀ ਵਾਪਸ ਲੈ ਲਈ, ਜਿਸ ਤੋਂ ਬਾਅਦ ਸਪੀਕਰ ਦੇ ਅਹੁਦੇ ਲਈ ਚੋਣ ਮੁਲਤਵੀ ਕਰ ਦਿੱਤੀ ਗਈ ਅਤੇ ਨਾਨਾ ਪਟੋਲੇ ਨੂੰ ਬਿਨ੍ਹਾਂ ਮੁਕਾਬਲਾ ਚੁਣੇ ਜਾਣ ਦਾ ਰਸਤਾ ਸਾਫ਼ ਕਰ ਦਿੱਤਾ ਗਿਆ। ਨਾਨਾ ਪਟੋਲੇ ਨੇ ਵਿਧਾਨ ਸਭਾ ਦੇ ਸਪੀਕਰ ਦਾ ਅਹੁਦਾ ਵੀ ਸੰਭਾਲ ਲਿਆ ਹੈ। ਇਸ ਦੇ ਨਾਲ ਹੀ ਦੇਵੇਂਦਰ ਫੜਨਵੀਸ ਨੂੰ ਵਿਰੋਧੀ ਧਿਰ ਦਾ ਨੇਤਾ ਚੁਣਿਆ ਗਿਆ ਹੈ।

ਕਾਂਗਰਸ ਵਿਧਾਇਕ ਨਾਨਾ ਪਟੋਲੇ ਬਣੇ ਨਵੇਂ ਸਪੀਕਰ

ਪ੍ਰੋਟੇਮ ਸਪੀਕਰ ਦਿਲੀਪ ਵਲਸੇ ਪਾਟਿਲ ਨੇ ਐਲਾਨ ਕਰਦੇ ਹੋਏ ਕਿਹਾ ਕਿ ਨਾਨਾ ਪਟੋਲੇ ਨੂੰ ਬਿਨ੍ਹਾਂ ਮੁਕਾਬਲੇ ਸਪੀਕਰ ਚੁਣਿਆ ਗਿਆ ਹੈ। ਪਾਟਿਲ ਨੇ ਕਿਹਾ ਕਿ ਪਟੋਲੇ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣਾ ਅਹੁਦਾ ਸੰਭਾਲਣ। ਮੁੱਖ ਮੰਤਰੀ ਉਧਵ ਠਾਕਰੇ ਪਟੋਲੇ ਨੂੰ ਸਪੀਕਰ ਦੇ ਮੰਚ ‘ਤੇ ਲੈ ਗਏ। ਉਨ੍ਹਾਂ ਦੇ ਨਾਲ ਹੋਰ ਆਗੂ ਵੀ ਮੌਜੂਦ ਸਨ। ਬਾਅਦ ਵਿੱਚ ਜਦੋਂ ਬੈਠਕ ਦੀ ਸ਼ੁਰੂਆਤ ਹੋਈ ਤਾਂ ਉਧਵ ਠਾਕਰੇ ਨੇ ਕਿਹਾ, ਨਾਨਾ ਪਟੋਲੇ ਇੱਕ ਕਿਸਾਨ ਪਰਿਵਾਰ ਵਿਚੋਂ ਹਨ, ਇਸ ਲਈ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਾਰਿਆਂ ਨੂੰ ਇਨਸਾਫ ਦਿਵਾਉਣ ਲਈ ਕੰਮ ਕਰਨਗੇ।

ABOUT THE AUTHOR

...view details