ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਵਿਧਾਇਕ ਸੁਰਿੰਦਰ ਕੁਮਾਰ ਨੇ ਦਿੱਲੀ ਵਿਖੇ ਇੱਕ ਰੈਲੀ ਦੌਰਾਨ ਅਜਿਹੀ ਗਲਤੀ ਕੀਤੀ ਜਿਸ ਕਾਰਨ ਪਾਰਟੀ ਸੋਸ਼ਲ ਮੀਡੀਆ 'ਤੇ ਮਜ਼ਾਕ ਦਾ ਪਾਤਰ ਬਣ ਰਹੀ ਹੈ।
ਜਦੋਂ ਕਾਂਗਰਸ ਦੀ ਰੈਲੀ 'ਚ ਲੱਗੇ 'ਪ੍ਰਿਅੰਕਾ ਚੋਪੜਾ ਜ਼ਿੰਦਾਬਾਦ' ਦੇ ਨਾਅਰੇ - priyanka chopra zindabad
ਕਾਂਗਰਸੀ ਆਗੂ ਸੁਰਿੰਦਰ ਕੁਮਾਰ ਨੇ ਦਿੱਲੀ ਵਿਖੇ ਇੱਕ ਰੈਲੀ ਪ੍ਰਿਅੰਕਾ ਗਾਂਧੀ ਜ਼ਿੰਦਾਬਾਦ ਦੀ ਥਾਂ ਪ੍ਰਿਅੰਕਾ ਚੋਪੜਾ ਜ਼ਿੰਦਾਬਾਦ ਦਾ ਨਾਅਰਾ ਲਗਾਇਆ।
ਇੱਕ ਚੋਣ ਰੈਲੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ 3 ਵਾਰ ਬਵਾਨਾ ਤੋਂ ਵਿਧਾਇਕ ਰਹਿ ਚੁੱਕੇ ਸੁਰਿੰਦਰ ਕੁਮਾਰ ਨੇ ਪ੍ਰਿਅੰਕਾ ਗਾਂਧੀ ਜ਼ਿੰਦਾਬਾਦ ਦੀ ਥਾਂ ਪ੍ਰਿਅੰਕਾ ਚੋਪੜਾ ਜ਼ਿੰਦਾਬਾਦ ਦਾ ਨਾਅਰਾ ਲਗਾਇਆ। ਹਾਲਾਂਕਿ ਇਸ ਤੋਂ ਤੁਰੰਤ ਬਾਦ ਕੁਮਾਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਨ੍ਹਾਂ ਮਾਫ਼ੀ ਮੰਗ ਸਹੀ ਨਾਅਰਾ (ਪ੍ਰਿਅੰਕਾ ਗਾਂਧੀ ਜ਼ਿੰਦਾਬਾਦ) ਲਗਾਇਆ।
ਸੋਸ਼ਲ ਮੀਡੀਆ 'ਤੇ ਇਹ ਵੀਡੀਓ ਵਾਇਰਲ ਹੋ ਰਹੀ ਹੈ ਤੇ ਲੋਕਾਂ ਵੱਲੋਂ ਇਸ ਨੂੰ ਲੈ ਕੇ ਕਾਫ਼ੀ ਮਜ਼ਾਕ ਬਣਾਇਆ ਜਾ ਰਿਹਾ ਹੈ। ਅਕਾਲੀ ਆਗੂ ਅਤੇ ਡੀਐਸਜੀਐਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਹ ਵੀਡੀਓ ਸਾਂਝੀ ਕਰ ਕਾਂਗਰਸ ਪਾਰਟੀ 'ਤੇ ਤੰਜ ਕਸਿਆ। ਸਿਰਸਾ ਨੇ ਲਿਖਿਆ, "ਕਾਂਗਰਸ ਪਾਰਟੀ ਦੀ ਰੈਲੀ 'ਚ ਪ੍ਰਿਅੰਕਾ ਚੋਪੜਾ ਜ਼ਿੰਦਾਬਾਦ ਦੇ ਨਾਅਰੇ ਲੱਗ ਰਹੇ ਹਨ, ਲੱਗਦਾ ਸਾਰੀ ਪਾਰਟੀ ਹੀ ਪੱਪੂ ਹੈ।"