ਚੰਡੀਗੜ੍ਹ: ਕਰਨਲ ਪ੍ਰਿਥਵੀਪਾਲ ਸਿੰਘ ਗਿੱਲ ਨੇ ਜੀਵਨ ਦੇ 100 ਸਾਲ ਪੂਰੇ ਕਰ ਲਏ ਹਨ। ਉਹ ਇੱਕਮਾਤਰ ਅਜਿਹੇ ਅਧਿਕਾਰੀ ਹਨ ਜਿਨ੍ਹਾਂ ਨੇ ਭਾਰਤੀ ਜਲ ਸੈਨਾ, ਹਵਾਈ ਸੈਨਾ ਅਤੇ ਥਲ ਸੈਨਾ ’ਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਕਰਨਲ ਪ੍ਰਿਥਵੀ ਪਾਲ ਸਿੰਘ ਗਿੱਲ ਪਰਿਵਾਰ ਦੀ ਸਹਿਮਤੀ ਬਿਨਾਂ ਹੀ ਅੰਗਰੇਜ਼ਾਂ ਦੇ ਰਾਜ ’ਚ ਰਾਯਲ ਇੰਡੀਅਨ ਏਅਰਫ਼ੋਰਸ ’ਚ ਸ਼ਾਮਲ ਹੋ ਗਏ ਸਨ।
ਬਾਅਦ ’ਚ ਉਨ੍ਹਾਂ ਨੂੰ ਕਰਾਚੀ ’ਚ ਤਾਇਨਾਤ ਪਾਇਲਟ ਅਧਿਕਾਰੀ ਦੇ ਤੌਰ ’ਤੇ ਨਿਯੁਕਤ ਕੀਤਾ ਗਿਆ। ਉਹ ਹਾਵਰਡ ਏਅਰਕ੍ਰਾਫਟ ਉਡਾਉਂਦੇ ਸਨ। ਉਹ 1965 ਦੀ ਜੰਗ ’ਚ ਵੀ ਸ਼ਾਮਲ ਹੋਏ। ਲੈਫ਼ਟੀਨੈਂਟ ਜਨਰਲ ਕੇਜੇ ਸਿੰਘ ਆਪਣੇ ਟਵਿੱਟਰ ਹੈਂਡਲਰ ਰਾਹੀਂ ਗਿੱਲ ਬਾਰੇ ਇਹ ਜਾਣਕਾਰੀ ਸਾਂਝਾ ਕੀਤੀ। ਉਨ੍ਹਾਂ ਨੇ ਸ਼ੋਸ਼ਲਮੀਡੀਆ ’ਤੇ ਉਨ੍ਹਾਂ ਦੀ ਜਵਾਨੀ ਦੀ ਇੱਕ ਫ਼ੋਟੋ ਅਤੇ ਮੌਜੂਦਾ ਸਮੇਂ ਦੀ ਇੱਕ ਫ਼ੋਟੋ ਸਾਂਝਾ ਕੀਤੀ ਹੈ ਅਤੇ ਕੈਪਸ਼ਨ ਦਿੱਤਾ, "ਕਰਨਲ ਪ੍ਰਿਥਵੀਪਾਲ ਸਿੰਘ ਗਿੱਲ - 100 ਨਾਟ ਆਊਟ।"