ਪੰਜਾਬ

punjab

ETV Bharat / bharat

ਮੈਰੀਕਾਮ, ਵਿਜੇਂਦਰ ਵਰਗੇ ਮੁੱਕੇਬਾਜ਼ਾਂ ਦੇ ਕੋਚ ਸ਼ਿਵ ਸਿੰਘ ਨੂੰ ਮਿਲੇਗਾ ਦਰੋਣਾਚਾਰੀਆ ਐਵਾਰਡ

ਭਾਰਤ ਸਰਕਾਰ ਵੱਲੋਂ 29 ਅਗੱਸਤ ਨੂੰ ਦਰੋਣਾਚਾਰੀਆ ਐਵਾਰਡ ਦਿੱਤੇ ਜਾਣੇ ਹਨ। ਇਹ ਐਵਾਰਡ ਮੈਰੀਕਾਮ ਤੇ ਵਿਜੇਂਦਰ ਵਰਗੇ ਕਈ ਭਾਰਤੀ ਮੁੱਕੇਬਾਜ਼ਾਂ ਨੂੰ ਸਿਖਰਾਂ 'ਤੇ ਪਹੁੰਚਾਉਣ ਵਾਲੇ ਕੋਚ ਸ਼ਿਵ ਸਿੰਘ ਨੂੰ ਵੀ ਮਿਲਣਾ ਹੈ। ਈਟੀਵੀ ਭਾਰਤ ਨੇ ਕੋਚ ਸ਼ਿਵ ਸਿੰਘ ਨਾਲ ਖਾਸ ਮੁਲਾਕਾਤ ਕੀਤੀ। ਸੁਣੋ ਕੀ ਕਿਹਾ ਕੋਚ ਸ਼ਿਵ ਸਿੰਘ ਨੇ...

Coach of boxers like Mary Kom, Vijender Shiv Singh to get Dronacharya award
Coach of boxers like Mary Kom, Vijender Shiv Singh to get Dronacharya award

By

Published : Aug 22, 2020, 10:15 PM IST

ਚੰਡੀਗੜ੍ਹ: 29 ਅਗਸਤ ਨੂੰ ਦੇਸ਼ ਦੇ ਰਾਸ਼ਟਰਪਤੀ ਵੱਲੋਂ ਦਰੋਣਾਚਾਰੀਆ ਐਵਾਰਡ ਦਿੱਤੇ ਜਾਣਗੇ। ਐਵਾਰਡ ਲਈ ਭਾਰਤੀ ਮੁੱਕੇਬਾਜ਼ ਮੈਰੀਕਾਮ ਤੇ ਵਿਜੇਂਦਰ ਸਿੰਘ ਵਰਗੇ ਕਈ ਮੁੱਕੇਬਾਜ਼ਾਂ ਨੂੰ ਕੋਚਿੰਗ ਦੇਣ ਵਾਲੇ ਬਾਕਸਿੰਗ ਕੋਚ ਸ਼ਿਵ ਸਿੰਘ ਨੂੰ ਵੀ ਇਸ ਐਵਾਰਡ ਲਈ ਚੁਣਿਆ ਗਿਆ ਹੈ।

ਮੈਰੀਕਾਮ, ਵਿਜੇਂਦਰ ਵਰਗੇ ਮੁੱਕੇਬਾਜ਼ਾਂ ਦੇ ਕੋਚ ਸ਼ਿਵ ਸਿੰਘ ਨੂੰ ਮਿਲੇਗਾ ਦਰੋਣਾਚਾਰੀਆ ਐਵਾਰਡ

ਈਟੀਵੀ ਭਾਰਤ ਨੇ ਇਸ ਬਾਬਤ ਕੋਚ ਸ਼ਿਵ ਸਿੰਘ ਨਾਲ ਖਾਸ ਗੱਲਬਾਤ ਕੀਤੀ। ਕੋਚ ਨੇ ਜਿੱਥੇ ਆਪਣਾ ਤਜਰਬਾ ਸਾਂਝਾ ਕੀਤਾ, ਉੱਥੇ ਹੀ ਕਿਹਾ ਕਿ ਟੋਕਿਓ ਓਲੰਪਿਕ ਲਈ ਖਿਡਾਰੀ ਤਿਆਰ ਕੀਤੇ ਜਾ ਰਹੇ ਹਨ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਮੈਰੀਕਾਮ, ਵਿਜੇਂਦਰ, ਨਿਖਿਲ, ਅਰਜੁਨ ਐਵਾਰਡੀ ਸਣੇ ਇਹ ਖਿਡਾਰੀ ਵੀ ਭਾਰਤ ਲਈ ਸੋਨ ਤਮਗਾ ਲਿਆਉਣਗੇ।

ਮੈਰੀਕਾਮ, ਵਿਜੇਂਦਰ ਵਰਗੇ ਮੁੱਕੇਬਾਜ਼ਾਂ ਦੇ ਕੋਚ ਸ਼ਿਵ ਸਿੰਘ ਨੂੰ ਮਿਲੇਗਾ ਦਰੋਣਾਚਾਰੀਆ ਐਵਾਰਡ

ਉਨ੍ਹਾਂ ਕਿਹਾ ਅੱਜ ਭਾਰਤ, ਮੁੱਕੇਬਾਜ਼ੀ ਖੇਡ ਵਿੱਚ ਅਜਿਹੇ ਮੁਕਾਮ 'ਤੇ ਹੈ ਕਿ ਜਿੱਥੇ ਪੂਰੀ ਦੁਨੀਆਂ ਦੇ ਮੁੱਕੇਬਾਜ਼ ਭਾਰਤੀ ਮੁੱਕੇਬਾਜ਼ਾਂ ਤੋਂ ਡਰਦੇ ਹਨ। ਉਨ੍ਹਾਂ ਨੇ ਉਹ ਦੌਰ ਵੀ ਦੇਖਿਆ ਜਦੋਂ ਭਾਰਤੀ ਮੁੱਕੇਬਾਜ਼ਾਂ ਨੂੰ ਕੋਈ ਗੰਭੀਰਤਾ ਨਾਲ ਨਹੀਂ ਲੈਂਦਾ ਸੀ। ਉਨ੍ਹਾਂ ਕਿਹਾ ਕਿ ਹੁਣ ਮੁੱਕੇਬਾਜ਼ਾਂ ਵਿੱਚੋਂ ਅਮਿਤ ਬੰਗਾ ਅਤੇ ਲੜਕੀਆਂ ਵਿੱਚੋਂ ਸਾਕਸ਼ੀ ਮਲਿਕ ਸਿਖਰਲੇ ਮੁੱਕੇਬਾਜ਼ ਹਨ।

ਮੈਰੀਕਾਮ, ਵਿਜੇਂਦਰ ਵਰਗੇ ਮੁੱਕੇਬਾਜ਼ਾਂ ਦੇ ਕੋਚ ਸ਼ਿਵ ਸਿੰਘ ਨੂੰ ਮਿਲੇਗਾ ਦਰੋਣਾਚਾਰੀਆ ਐਵਾਰਡ

ਕੋਚ ਸ਼ਿਵ ਸਿੰਘ ਮੁਤਾਬਕ ਹੁਣ ਦੇਸ਼ ਦੇ ਖੇਡ ਮੰਤਰੀ ਖੁਦ ਜਾ ਕੇ ਰੇਸ, ਮੁੱਕੇਬਾਜ਼ੀ ਸਮੇਤ ਤਮਾਮ ਖੇਡਾਂ ਦੇ ਖਿਡਾਰੀਆਂ ਸਣੇ ਕੋਚ ਨੂੰ ਮਿਲਦੇ ਹਨ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਬਾਰੇ ਗੱਲਬਾਤ ਕਰ ਹੱਲ ਕੱਢਦੇ ਹਨ। ਉਨ੍ਹਾਂ ਕਿਹਾ, ਸਪੋਰਟਸ ਸਾਇੰਸ ਵਿੱਚ ਭਾਰਤ ਜਿੱਥੇ ਉੱਪਰ ਆ ਰਿਹੈ, ਉੱਥੇ ਹੀ ਬਾਕੀ ਦੇਸ਼ਾਂ ਦੇ ਮੁਕਾਬਲੇ ਸਿਹਤ ਸਹੂਲਤਾਂ ਤੇ ਸਪੋਰਟਸ ਸਾਇੰਸ ਵਿੱਚ ਹੋਰ ਕੰਮ ਕਰਨ ਦੀ ਜ਼ਰੂਰਤ ਹੈ।

ਕੋਚ ਨੇ ਵੀ ਦੱਸਿਆ ਕਿ ਮੁੱਕੇਬਾਜ਼ੀ ਦੇਖਣ ਨੂੰ ਭਾਵੇਂ ਖਤਰਨਾਕ ਲੱਗਦੀ ਹੈ ਪਰ ਇਸ ਖੇਡ ਵਿੱਚ ਬਾਕੀ ਖੇਡਾਂ ਨਾਲੋਂ ਅਠਾਰਾਂ ਫ਼ੀਸਦੀ ਘੱਟ ਸੱਟਾਂ ਵੱਜਦੀਆਂ ਹਨ, ਜਿਸ ਕਾਰਨ ਹਰਿਆਣਾ, ਮਨੀਪੁਰ, ਸਾਊਥ ਅਤੇ ਭਾਰਤ ਦੀਆਂ ਕੁੜੀਆਂ ਵੀ ਮੁੱਕੇਬਾਜ਼ੀ ਵਿੱਚ ਆ ਰਹੀਆਂ ਹਨ, ਜੋ ਕਿ ਇੱਕ ਚੰਗੀ ਗੱਲ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਹਿਲਾਂ ਉਹ ਕੁੜੀਆਂ ਨੂੰ ਕੋਚਿੰਗ ਦੇਣ ਤੋਂ ਗੁਰੇਜ਼ ਕਰਦੇ ਸਨ।

ਪੰਜਾਬ ਦੀ ਖੇਡ ਬਾਰੇ ਕੋਚ ਸ਼ਿਵ ਸਿੰਘ ਨੇ ਕਿਹਾ ਕਿ ਕਿਸੇ ਜ਼ਮਾਨੇ ਵਿੱਚ ਪੰਜਾਬ ਹਰ ਖੇਡ ਵਿੱਚ ਦੇਸ਼ ਦੀ ਲੀਡ ਕਰਦਾ ਸੀ ਪਰ ਹੁਣ ਪਹਿਲਾਂ ਨਾਲੋਂ ਖੇਡ ਦਾ ਮਿਆਰ ਸੂਬੇ 'ਚ ਘੱਟ ਗਿਆ ਹੈ, ਜਿਸ ਦਾ ਮੁੱਖ ਕਾਰਨ ਰਾਜਨੀਤਕ ਆਨ ਬੈਲੇਂਸ ਹੋਣਾ ਹੈ। ਪੰਜਾਬ ਵਿੱਚ ਖਿਡਾਰੀਆਂ ਦੀ ਸਰੀਰਕ ਕੁਸ਼ਲਤਾ, ਕੱਦ ਅਤੇ ਚੰਗੀਆਂ ਮੁੱਕੇਬਾਜ਼ੀ ਮੈਦਾਨ ਹੋਣ ਦੇ ਬਾਵਜੂਦ ਮੁੰਡਿਆਂ ਨਾਲੋਂ ਕੁੜੀਆਂ ਜ਼ਿਆਦਾ ਮੁੱਕੇਬਾਜ਼ੀ ਵਿੱਚ ਆ ਰਹੀਆਂ ਹਨ।

ABOUT THE AUTHOR

...view details