ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਰੰਜਨ ਗੋਗੋਈ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀ ਮਹਿਲਾ ਨੇ ਇਸ ਮਾਮਲੇ ਦੀ ਜਾਂਚ ਲਈ ਬਣਾਏ ਗਏ ਪੈਨਲ ਦੀ ਕਾਰਵਾਈ 'ਤੇ ਇਤਰਾਜ਼ ਜਤਾਇਆ ਹੈ।
ਰੰਜਨ ਗੋਗੋਈ 'ਤੇ ਦੋਸ਼ ਲਗਾਉਣ ਵਾਲੀ ਮਹਿਲਾ ਨੇ ਜਾਂਚ ਪੈਨਲ 'ਤੇ ਜਤਾਇਆ ਇਤਰਾਜ਼
ਰੰਜਨ ਗੋਗੋਈ 'ਤੇ ਦੋਸ਼ ਲਗਾਉਣ ਵਾਲੀ ਮਹਿਲਾ ਨੇ ਇਸ ਮਾਮਲੇ ਦੀ ਜਾਂਚ ਕਰ ਰਹੇ ਪੈਨਲ 'ਤੇ ਇਤਰਾਜ਼ ਜਤਾਇਆ ਹੈ। ਉਸ ਦਾ ਕਹਿਣਾ ਹੈ ਕਿ ਪੈਨਲ ਨੇ ਉਸ ਦੀ ਗੱਲ ਸੁਣੇ ਬਿਨਾਂ ਉਸ ਦੇ ਚਰਿੱਤਰ 'ਤੇ ਸਵਾਲ ਚੁੱਕੇ ਹਨ।
ਉਸ ਨੇ ਚਿੱਠੀ ਲਿਖ ਕੇ ਕਿਹਾ ਹੈ ਕਿ ਉਸ ਦੀ ਗੱਲ ਸੁਣੇ ਬਿਨਾਂ ਉਸ ਦੇ ਚਰਿੱਤਰ 'ਤੇ ਸਵਾਲ ਚੁੱਕੇ ਗਏ। ਇਸ ਦੇ ਨਾਲ ਹੀ ਉਸ ਨੇ ਲਿਖਿਆ ਕਿ ਕਾਨੂੰਨ ਮੁਤਾਬਕ ਇੰਨ ਹਾਊਸ ਜਾਂਚ ਪੈਨਲ 'ਚ ਮਹਿਲਾ ਮੈਂਬਰ ਦਾ ਬਹੁਮਤ ਜਾਂ ਕੋਈ ਬਾਹਰ ਦਾ ਵਿਅਕਤੀ ਨਹੀਂ ਹੈ।
ਮਹਿਲਾ ਨੇ ਸ਼ੁੱਕਰਵਾਰ ਨੂੰ ਇੰਨ ਹਾਊਸ ਜਾਂਚ ਪੈਨਲ ਦੀ ਸੁਣਵਾਈ ਚ ਕਾਨੂੰਨੀ ਜਾਣਕਾਰ ਦੀ ਮਦਦ ਦੀ ਇਜਾਜ਼ਤ ਦੇਣ ਅਤੇ ਵੀਡੀਓ ਰਿਕਾਰਡਿੰਗ ਕਰਵਾਉਣ ਦੀ ਮੰਗ ਕੀਤੀ ਹੈ। ਮਹਿਲਾ ਨੇ ਪੈਨਲ 'ਚ ਸ਼ਾਮਲ ਜਸਟਿਸ ਰਮਣਾ 'ਤੇ ਵੀ ਇਤਰਾਜ਼ ਜਤਾਇਆ ਹੈ। ਉਸ ਦਾ ਕਹਿਣਾ ਹੈ ਕਿ ਜਸਟਿਸ ਰਮਣਾ, ਜਸਟਿਸ ਗੋਗੋਈ ਦਾ ਕਰੀਬੀ ਹੈ। ਪੀੜਤਾ ਨੂੰ ਪੈਨਲ ਸਾਹਮਣੇ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ।