ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਚਕਾਰ ਨੇਪਾਲ ਵਿੱਚ ਚੀਨ ਦਾ ਵਧ ਰਿਹਾ ਪ੍ਰਭਾਵ ਭਾਰਤ ਦੀ ਸੁਰੱਖਿਆ ਲਈ ਇੱਕ ਵੱਡੀ ਚਿੰਤਾ ਸਾਬਤ ਹੋ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਨੇੜੇ ਭਾਰਤ-ਨੇਪਾਲ ਬਾਰਡਰ 'ਤੇ ਨੇਪਾਲ ਸਰਕਾਰ ਵੱਲੋਂ ਲਾਏ ਗਏ ਕੈਂਪ ਵਿੱਚ ਚੀਨੀ ਭਾਸ਼ਾ 'ਚ ਪੱਤਰ ਮਿਲਿਆ। ਇਸ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ।
ਭਾਰਤ-ਨੇਪਾਲ ਬਾਰਡਰ 'ਤੇ ਵੇਖੀ ਗਈ ਚੀਨੀ ਭਾਸ਼ਾ, ਹਰਕਤ 'ਚ ਆਇਆ ਖੁਫੀਆ ਵਿਭਾਗ
ਭਾਰਤ-ਨੇਪਾਲ ਸਰਹੱਦ 'ਤੇਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਚਕਾਰ ਨੇਪਾਲ ਵਿੱਚ ਚੀਨ ਦਾ ਵਧ ਰਿਹਾ ਪ੍ਰਭਾਵ ਭਾਰਤ ਦੀ ਸੁਰੱਖਿਆ ਲਈ ਇੱਕ ਵੱਡੀ ਚਿੰਤਾ ਸਾਬਤ ਹੋ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਨੇੜੇ ਭਾਰਤ-ਨੇਪਾਲ ਬਾਰਡਰ 'ਤੇ ਨੇਪਾਲ ਸਰਕਾਰ ਵੱਲੋਂ ਲਾਏ ਗਏ ਕੈਂਪ ਵਿੱਚ ਚੀਨੀ ਭਾਸ਼ਾ 'ਚ ਪੱਤਰ ਮਿਲਿਆ। ਲੱਗੇ ਕੈਂਪ ਵਿੱਚ ਚੀਨੀ ਭਾਸ਼ਾ ਲਿਖੀ ਦੇਖੀ ਗਈ, ਜਿਸ ਤੋਂ ਬਾਅਦ ਖੁਫੀਆ ਵਿਭਾਗ ਹਰਕਤ ਵਿੱਚ ਆ ਗਿਆ ਹੈ।
china
ਇਹ ਵੀ ਪੜ੍ਹੋ: ਲੁਧਿਆਣਾ 'ਚ ਲੋਕਾਂ ਨੇ ਲਾਏ 'ਜੈਕਾਰੇ', ਕੋਰੋਨਾ ਨਾਲ ਲੜਨ ਵਾਲਿਆਂ ਦਾ ਵਧਾਇਆ ਹੌਸਲਾ
ਸੂਤਰਾਂ ਮੁਤਾਬਕ ਨੇਪਾਲ ਸਰਕਾਰ ਵੱਲੋਂ ਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰਾਨ ਸਰਹੱਦੀ ਇਲਾਕਿਆਂ 'ਤੇ ਲਗਭਗ 7 ਕੈਂਪ ਲਗਾਏ ਗਏ ਹਨ। ਜ਼ਿਕਰਯੋਗ ਹੈ ਕਿ ਜਿਵੇਂ ਹੀ ਇਹ ਜਾਣਕਾਰੀ ਭਾਰਤੀ ਖੁਫੀਆ ਵਿਭਾਗ ਨੂੰ ਮਿਲੀ, ਉਹ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਟਾਲਣ ਵਿੱਚ ਲੱਗ ਗਈ।