ਨਵੀਂ ਦਿੱਲੀ: ਚੀਨ ਨੇ ਆਪਣੇ ਵਿਸਥਾਰਵਾਦੀ ਏਜੰਡੇ ਨਾਲ ਹੁਣ ਭਾਰਤ ਦੇ ਰਵਾਇਤੀ ਭਾਈਵਾਲ ਭੂਟਾਨ ਨਾਲ ਨਵਾਂ ਸਰਹੱਦੀ ਵਿਵਾਦ ਖੜਾ ਕਰ ਦਿੱਤਾ ਹੈ। ਚੀਨ ਨੇ ਜੂਨ ਦੇ ਪਹਿਲੇ ਹਫ਼ਤੇ ਗਲੋਬਲ ਵਾਤਾਵਰਣ ਸਹੂਲਤ (ਜੀਈਐਫ) ਦੀ 58ਵੀਂ ਵਰਚੁਅਲ (ਵੀਡੀਓ ਕਾਨਫਰੰਸ) ਬੈਠਕ ਵਿੱਚ ਭੂਟਾਨ ਦੇ ਸਕਤੇਂਗ ਵਾਈਲਡ ਲਾਈਫ ਸੈਂਚੂਰੀ (ਐਸਡਬਲਯੂਐਸ) ਦੀ ਜ਼ਮੀਨ ਨੂੰ ਵਿਵਾਦਿਤ ਕਿਹਾ ਹੈ। ਇਸ ਦੇ ਨਾਲ ਹੀ ਚੀਨ ਨੇ ਇਸ ਪ੍ਰਾਜੈਕਟ ਲਈ ਹੋਣ ਵਾਲੀ ਫੰਡਿਗ ਦਾ ਵੀ ਵਿਰੋਧ ਕੀਤਾ।
ਦੁਨੀਆ ਭਰ ਦੇ ਦੇਸ਼ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਲੜ ਰਹੇ ਹਨ, ਜੋ ਕਿ ਚੀਨ ਦੇ ਹੁਬੇਈ ਸੂਬੇ ਦੇ ਵੁਹਾਨ ਸ਼ਹਿਰ ਤੋਂ ਫੈਲੀ ਸੀ। ਵਿਸ਼ਵ ਦੇ ਸਾਹਮਣੇ ਖੜ੍ਹੇ ਇੰਨੇ ਵੱਡੇ ਸਿਹਤ ਸੰਕਟ ਦੇ ਵਿਚਕਾਰ, ਬੀਜਿੰਗ ਦਾ ਵਿਸਥਾਰਵਾਦੀ ਅਤੇ ਹਮਲਾਵਰ ਰਵੱਈਆ ਘਟਣ ਦੀ ਥਾਂ ਵਧ ਰਿਹਾ ਹੈ। ਡ੍ਰੈਗਨ ਪੂਰਬੀ ਚੀਨ ਸਾਗਰ, ਦੱਖਣੀ ਚੀਨ ਸਾਗਰ ਅਤੇ ਭਾਰਤ ਵਿੱਚ ਅਰੁਣਾਚਲ ਪ੍ਰਦੇਸ਼ ਅਤੇ ਲੱਦਾਖ ਵਿੱਚ ਸਥਿਤੀ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਵਿੱਚ ਜੁਟਿਆ ਹੋਇਆ ਹੈ।
ਸਟ੍ਰੈਟ ਨਿਊਜ਼ ਗਲੋਬਲ ਮੁਤਾਬਕ ਜੀਈਐਫ ਕੌਂਸਲ ਦੁਨੀਆ ਭਰ ਵਿੱਚ ਵੱਖ-ਵੱਖ ਵਾਤਾਵਰਣ ਪ੍ਰਾਜੈਕਟਾਂ ਲਈ ਫੰਡ ਲੈਣ ਦਾ ਫੈਸਲਾ ਕਰਨ ਲਈ ਇਕੱਠੀ ਹੋਈ ਸੀ। ਉਹ ਚੀਨ ਦੇ ਇਤਰਾਜ਼ ਤੋਂ ਹੈਰਾਨ ਵੀ ਹੋਈ ਅਤੇ ਉਸ ਦੇ ਦਾਅਵੇ ਨੂੰ ਪਲਟ ਦਿੱਤਾ। ਜੀਈਐਫ ਕੌਂਸਲ ਦੇ ਬਹੁਤੇ ਮੈਂਬਰਾਂ ਨੇ ਭੂਟਾਨ ਦੇ ਵਿਚਾਰ ਦਾ ਸਮਰਥਨ ਕੀਤਾ ਅਤੇ ਖਰੜੇ ਨੂੰ ਕੌਂਸਲ ਨੇ ਮਨਜ਼ੂਰੀ ਦੇ ਦਿੱਤੀ। ਚੀਨੀ ਕੌਂਸਲ ਮੈਂਬਰ ਦੇ ਇਤਰਾਜ਼ ਦੇ ਬਾਵਜੂਦ ਪ੍ਰੋਗਰਾਮ ਨੂੰ ਅੱਗੇ ਵਧਾਇਆ ਗਿਆ।
ਇਹ ਵੀ ਪੜ੍ਹੋ: 'ਚੀਨੀ ਕੰਪਨੀਆਂ ਤੋਂ ਮੁੱਖ ਮੰਤਰੀ ਰਾਹਤ ਫ਼ੰਡ ਲਈ ਮਿਲੇ ਫੰਡ ਵਾਪਸ ਮੋੜਨ ਮੁੱਖ ਮੰਤਰੀ'