ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ। ਸਰਕਾਰ ਨੇ ਲੋਕਾਂ ਨੂੰ ਲੋੜੀਂਦੇ ਸੁਝਾਅ ਦੇਣ ਅਤੇ ਕੋਰੋਨਾ ਵਾਇਰਸ ਨਾਲ ਸਬੰਧਤ ਸਹਾਇਤਾ ਲਈ ਇੱਕ ਹੈਲਪ ਡੈਸਕ ਸਥਾਪਤ ਕੀਤਾ ਹੈ। ਇਸ ਲਈ ਸਰਕਾਰ ਵੱਲੋਂ ਇਕ ਵੱਟਸਐਪ ਨੰਬਰ ਜਾਰੀ ਕੀਤਾ ਗਿਆ ਹੈ।
ਲੋਕ 24 ਘੰਟੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਇਨ੍ਹਾਂ ਹੈਲਪ ਡੈਸਕਾਂ ਰਾਹੀਂ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਹੈਲਪਲਾਈਨ ਨੰਬਰਾਂ ਦੀ ਪੂਰੀ ਸੂਚੀ ਹੇਠ ਲਿਖੇ ਅਨੁਸਾਰ ਹੈ।
ਕੇਂਦਰ ਸਰਕਾਰ ਵਲੋਂ ਲਾਂਚ ਕੀਤੀ ਗਏ ਇਹ ਵੱਟਸਐਪ ਚੈਟ ਹਫ਼ਤੇ ਦੇ 7 ਦਿਨਾਂ ਵਿੱਚ 24 ਘੰਟੇ ਕੰਮ ਕਰੇਗੀ। ਇਸ ਦਾ ਨਾਂਅ ਮਾਈ ਗੌਰਮੈਂਟ ਕੋਰੋਨਾ ਹੈਲਪ ਡੈਸਕ ਰੱਖਿਆ ਗਿਆ ਹੈ। ਇਸ ਦਾ ਵੱਟਸਐਪ ਦਾ ਨੰਬਰ 9013151515 ਹੈ।
ਤੁਸੀਂ ਇਸ ਨੰਬਰ ਨੂੰ ਆਪਣੇ ਮੋਬਾਈਲ ਵਿੱਚ ਸੇਵ ਕਰ ਸਕਦੇ ਹੋ ਅਤੇ ਵਟਸਐਪ ਚੈਟ ਵਲੋਂ ਮਦਦ ਜਾਂ ਸੁਝਾਅ ਜਾਂ ਪੁਸ਼ਟੀ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਸ ਨੰਬਰ 'ਤੇ ਕਾਲ ਕਰਨ ਦੀ ਸਹੂਲਤ ਉਪਲਬਧ ਨਹੀਂ ਹੋਵੇਗੀ। ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਨਾਲ ਜੁੜੀ ਸਾਰੀ ਜਾਣਕਾਰੀ ਵੀ ਇਸ 'ਤੇ ਉਪਲਬਧ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ: ਕੋਵਿਡ-19: ਸ੍ਰੀ ਅਨੰਦਪੁਰ ਸਾਹਿਬ ਵਿੱਚ ਸਿਹਤ ਮਹਿਕਮੇ ਦੀਆਂ 51 ਟੀਮਾਂ ਐਕਟਿਵ