ਬੇਂਗਲੁਰੂ: ਕਾਫ਼ੀ ਡੇ ਇੰਟਰਪ੍ਰਾਈਜ਼ਜ਼ ਲਿਮ. (ਸੀਸੀਡੀ) ਦੇ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ ਵੀਜੀ ਸਿਧਾਰਥ ਦਾ ਸੋਮਵਾਰ ਦੀ ਸ਼ਾਮ ਤੋਂ ਹੀ ਲਾਪਤਾ ਚੱਲ ਰਹੇ ਸਨ। ਕੰਪਨੀ ਨੇ ਦੱਸਿਆ ਸੀ ਕਿ ਸਿਧਾਰਤ ਨਾਲ ਸੋਮਵਾਰ ਸ਼ਾਮ ਤੋਂ ਹੀ ਸੰਪਰਕ ਨਹੀਂ ਹੋ ਰਿਹਾ ਹੈ। ਸਿਧਾਰਥ ਸੋਮਵਾਰ ਸ਼ਾਮ ਤੋਂ ਗੁੰਮ ਹਨ ਤੇ ਪੁਲਿਸ ਉਨ੍ਹਾਂ ਦੀ ਤਾਲਾਸ਼ ਵਿੱਚ ਲੱਗੀ ਹੋਈ ਹੈ। ਕਾਫ਼ੀ ਡੇ ਇੰਟਰਪ੍ਰਾਇਜ਼ਜ਼, ਕੈਫੇ ਕਾਫ਼ੀ ਡੇ (ਸੀਸੀਡੀ) ਬ੍ਰਾਂਡ ਨਾਂਅ ਨਾਲ ਰੈਸਤਰਾਂ ਚਲਾਉਣ ਵਾਲੀ ਕੰਪਨੀ ਹੈ।
ਬੁੱਧਵਾਰ ਦੀ ਸੇਵੇਰ ਹੀ ਗੁੰਮਸੁਦਾ ਵੀਜੀ ਸਿਧਾਰਥ ਦੀ ਲਾਸ਼ ਦੱਖਣੀ ਕੰਨੜ ਜ਼ਿਲ੍ਹੇ ਦੇ ਕੋਟੇਪੁਰਾ ਖੇਤਰ ਵਿੱਚ ਨੇਤਰਵਤੀ ਨਦੀ ਤੋਂ ਮਿਲੀ ਹੈ। ਸਿਧਾਰਥ ਦੇ ਗੁੰਮ ਹੋਣ ਤੋਂ ਪਹਿਲਾਂ ਹੀ ਕੰਪਨੀ ਦੇ ਕਰਮਚਾਰੀਆਂ ਅਤੇ ਡਾਇਰੈਕਟਰ ਮੰਡਲ ਨੁੰ ਕਥਿਤ ਤੌਰ ਉੱਤੇ ਲਿਖੇ ਪੱਤਰ ਵਿੱਚ ਕਿਹਾ ਕਿ ਉਦਮੀ ਦੇ ਤੌਰ ਉੱਤੇ ਫੇਲ੍ਹ ਰਿਹਾ ਹਾਂ।
ਅਚਾਨਕ ਲਾਪਤਾ ਹੋਏ ਸੀ ਸਿਧਾਰਥ
ਜ਼ਿਕਰਯੋਗ ਹੈ ਕਿ ਸਿਧਾਰਥ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਸ ਐੱਮ ਕ੍ਰਿਸ਼ਨਾ ਦੇ ਜਵਾਈ ਹਨ। ਪੁਲਿਸ ਮੁਤਾਬਕ ਸਿਧਾਰਥ ਸਕਲੇਸ਼ਪੁਰ ਜਾ ਰਹੇ ਸਨ, ਪਰ ਅਚਾਨਕ ਉਨ੍ਹਾਂ ਨੇ ਆਪਣੇ ਡਰਾਈਵਰ ਨੂੰ ਮੰਗਲੁਰੂ ਚੱਲਣ ਨੂੰ ਕਿਹਾ। ਦੱਖਣੀ ਕੰਨੜ ਜ਼ਿਲ੍ਹੇ ਦੇ ਕੋਟੇਪੁਰਾ ਖੇਤਰ ਵਿੱਚ ਨੇਤਰਵਤੀ ਨਦੀ ਉੱਤੇ ਬਣੇ ਪੁੱਲ ਕੋਲ ਸਿਧਾਰਤ ਕਾਰ ਵਿੱਚੋਂ ਉਤਰ ਗਏ ਅਤੇ ਡਰਾਈਵਰ ਨੂੰ ਕਿਹਾ ਕਿ ਉਹ ਸ਼ੈਰ ਕਰਕੇ ਆ ਰਹੇ ਹਨ।
ਸਿਧਾਰਥ ਦਾ ਡਰਾਈਵਰ ਉਨ੍ਹਾਂ ਦਾ ਦੋ ਘੰਟੇ ਤੱਕ ਆਉਣ ਦਾ ਇੰਤੇਜਾਰ ਕਰਦਾ ਰਿਹਾ। ਪਰ ਜਦ ਉਹ ਨਹੀਂ ਆਏ ਤਾਂ ਡਰਾਈਵਰ ਨੇ ਪੁਲਿਸ ਨਾਲ ਸੰਪਰ ਕਰ ਕੇ ਉਨ੍ਹਾਂ ਦੇ ਗੁੰਮ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਪਿਛਲੇ ਦੋ ਦਿਨਾਂ ਤੋਂ ਚੱਲ ਰਹੇ ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਨੇ ਸਿਧਾਰਤ ਦੀ ਲਾਸ਼ ਬੁੱਧਵਾਰ ਨੂੰ ਨੇਤਰਵਤੀ ਨਦੀ ਤੋਂ ਬਰਾਮਦ ਕੀਤੀ।
ਦੱਸਣਯੋਗ ਹੈ ਕਿ ਸਿਧਾਰਤ ਦੀ ਕੰਪਨੀ ਸੀਸੀਡੀ 'ਤੇ 8000 ਕਰੋੜ ਦਾ ਕਰਜ਼ ਹੈ ਅਤੇ ਸ਼ੇਅਰ ਦੀ ਕੀਮਤ ਵਿੱਚ ਗਿਰਾਵਟ ਨਾਲ ਕੰਪਨੀ ਦਾ ਬਾਜ਼ਾਰ ਪੂੰਜੀਕਰਨ 812.67 ਕਰੋੜ ਰੁਪਏ ਘਟ ਕੇ 3,254.33 ਕਰੋੜ ਰੁਪਏ ਉੱਤੇ ਆ ਗਿਆ ਹੈ।