ਪੰਜਾਬ

punjab

By

Published : Mar 9, 2020, 10:50 PM IST

ETV Bharat / bharat

ਦਿੱਲੀ ਹਿੰਸਾ: ਬੋਰਡ ਦੀ ਪ੍ਰੀਖਿਆ ਲਈ CBSE ਨੇ ਜਾਰੀ ਕੀਤੀ ਨਵੀਂ ਡੇਟਸ਼ੀਟ

ਦਿੱਲੀ ਵਿੱਚ ਬੀਤੇ ਦਿਨੀਂ ਹੋਈਆਂ ਹਿੰਸਕ ਘਟਨਾਵਾਂ ਦੇ ਚਲਦਿਆਂ ਸੀਬੀਐਸਸੀ ਵੱਲੋਂ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਗਈਆਂ ਸਨ। ਹੁਣ ਸੀਬੀਐਸਸੀ ਨੇ ਮੁਲਤਵੀ ਕੀਤੀਆਂ ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਹੈ।

ਬੋਰਡ ਦੀ ਪ੍ਰਿਖਿਆ ਲਈ CBSE ਨੇ ਜਾਰੀ ਕੀਤੀ ਨਵੀਂ ਡੇਟਸ਼ੀਟ
ਦਿੱਲੀ ਹਿੰਸਾ: ਬੋਰਡ ਦੀ ਪ੍ਰੀਖਿਆ ਲਈ CBSE ਨੇ ਜਾਰੀ ਕੀਤੀ ਨਵੀਂ ਡੇਟਸ਼ੀਟ

ਨਵੀਂ ਦਿੱਲੀ: ਉੱਤਰ ਪੱਛਮੀ ਦਿੱਲੀ ਵਿੱਚ ਬੀਤੇ ਦਿਨੀਂ ਹੋਈਆਂ ਹਿੰਸਕ ਘਟਨਾਵਾਂ ਦੇ ਚਲਦਿਆਂ ਸੀਬੀਐਸਸੀ ਵੱਲੋਂ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਗਈਆਂ ਸਨ। ਹੁਣ ਸੀਬੀਐਸਸੀ ਨੇ ਮੁਲਤਵੀ ਕੀਤੀਆਂ ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਹੈ।

ਅਪ੍ਰੈਲ 'ਚ ਸਮਾਪਤ ਹੋਵੇਗੀ ਪ੍ਰਿਖਿਆ

21 ਮਾਰਚ ਤੋਂ ਦਸਵੀਂ ਅਤੇ 31 ਮਾਰਚ ਤੋਂ 12ਵੀਂ ਦੀ ਪ੍ਰੀਖਿਆ ਦਾ ਮੁੜ ਆਯੋਜਨ ਕੀਤਾ ਜਾਵੇਗਾ। ਇਹ ਪ੍ਰੀਖਿਆ 14 ਅਪ੍ਰੈਲ ਤੱਕ ਸਮਾਰਤ ਹੋਵੇਗੀ। ਨਵੀਂ ਡੇਟਸ਼ੀਟ ਜਾਰੀ ਕਰਨ ਦੇ ਨਾਲ-ਨਾਲ ਬੋਰਡ ਨੇ ਇਹ ਵੀ ਕਿਹਾ ਹੈ ਕਿ 7 ਮਾਰਚ ਤੱਕ ਹੋਈਆਂ ਪ੍ਰੀਖਿਆਵਾਂ ਦੌਰਾਨ ਜੇ ਕੋਈ ਵਿਦਿਆਰਥੀ ਤਣਾਅ ਕਾਰਨ ਪ੍ਰੀਖਿਆ ਨਹੀਂ ਦੇ ਸਕਿਆ ਤਾਂ ਉਹ ਵੀ ਮੁੜ ਪ੍ਰੀਖਿਆ ਦੇ ਸਕੇਗਾ।

ਦਿੱਲੀ ਹਿੰਸਾ: ਬੋਰਡ ਦੀ ਪ੍ਰੀਖਿਆ ਲਈ CBSE ਨੇ ਜਾਰੀ ਕੀਤੀ ਨਵੀਂ ਡੇਟਸ਼ੀਟ
ਬੋਰਡ ਦੀ ਪ੍ਰਿਖਿਆ ਲਈ CBSE ਨੇ ਜਾਰੀ ਕੀਤੀ ਨਵੀਂ ਡੇਟਸ਼ੀਟ

ਹਿੰਸਾ ਪ੍ਰਭਾਵਿਤ ਇਲਾਕਿਆਂ ਦੇ ਵਿਦਿਆਰਥੀ ਦੇ ਸਕਣਗੇ ਪ੍ਰੀਖਿਆ

ਸੀਬੀਐਸਸੀ ਨੇ ਸਾਫ਼ ਕੀਤਾ ਹੈ ਕਿ ਇਹ ਪ੍ਰੀਖਿਆ ਸਿਰਫ਼ ਉਹੀ ਵਿਦਿਆਰਥੀ ਦੇ ਸਕਣਗੇ ਜੋ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਰਹਿਣ ਕਾਰਨ ਪ੍ਰੀਖਿਆ ਨਹੀਂ ਦੇ ਸਕੇ ਜਾਂ ਜਿਨ੍ਹਾਂ ਦਾ ਪ੍ਰੀਖਿਆ ਕੇਂਦਰ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਸੀ। ਦੱਸਣਯੋਗ ਹੈ ਕਿ ਬੀਤੇ ਦਿਨੀਂ ਉੱਤਰ ਪੱਛਮੀ ਦਿੱਲੀ ਵਿੱਚ ਹੋਈਆਂ ਹਿੰਸਕ ਘਟਨਾਵਾਂ ਦੇ ਚਲਦਿਆਂ 26, 27, 28 ਅਤੇ 29 ਫਰਵਰੀ ਨੂੰ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਸਨ।

ABOUT THE AUTHOR

...view details