ਪੰਜਾਬ

punjab

ETV Bharat / bharat

ਬਜਟ ਇਜਲਾਸ: ਨਿਰਮਲਾ ਸੀਤਾਰਮਣ ਨੇ ਪੇਸ਼ ਕੀਤੀ ਆਰਥਿਕ ਸਰਵੇਖਣ 2020-21 ਦੀ ਰਿਪੋਰਟ

ਬਜਟ ਇਜਲਾਸ
ਬਜਟ ਇਜਲਾਸ

By

Published : Jan 29, 2021, 10:23 AM IST

Updated : Jan 29, 2021, 2:33 PM IST

14:01 January 29

ਸੰਸਦ 'ਚ ਹੰਗਾਮੇ ਤੋਂ ਬਾਅਦ ਮੁਲਤਵੀ ਹੋਈ ਲੋਕ ਸਭਾ

ਸੰਸਦ 'ਚ ਹੰਗਾਮੇ ਤੋਂ ਬਾਅਦ ਮੁਲਤਵੀ ਹੋਈ ਲੋਕ ਸਭਾ

ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਵਿਰੋਧ ਕੀਤਾ ਗਿਆ। ਸੰਸਦ 'ਚ ਹੰਗਾਮੇ ਤੋਂ ਬਾਅਦ ਲੋਕ ਸਭਾ ਸੋਮਵਾਰ ਨੂੰ ਸਵੇਰੇ 11 ਵਜੇ ਲਈ ਮੁਲਤਵੀ ਕਰ ਦਿੱਤੀ ਗਈ ਹੈ।

14:01 January 29

ਕੇਂਦਰ ਸਰਕਾਰ ਨੇ ਜਬਰਨ ਲਾਗੂ ਕੀਤੇ ਖੇਤੀ ਕਾਨੂੰਨ -ਸੁਖਬੀਰ ਸਿੰਘ ਬਾਦਲ

ਕੇਂਦਰ ਸਰਕਾਰ ਨੇ ਜਬਰਨ ਲਾਗੂ ਕੀਤੇ ਖੇਤੀ ਕਾਨੂੰਨ

ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸੁਖਬੀਰ ਬਾਦਲ ਨੇ ਸੰਸਦ ਦੇ ਬਾਹਰ ਹੋਰਨਾਂ ਵਿਰੋਧੀ ਧਿਰਾਂ ਨਾਲ ਮਿਲ ਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ  ਕੇਂਦਰ ਸਰਕਾਰ ਨੇ ਆਪਣੇ ਨੁਮਾਂਇੰਦੀਆਂ ਦੇ ਝੂਠੇ ਬਹੁਮਤ ਹਾਸਲ ਕਰ  ਜਬਰਨ ਖੇਤੀ ਕਾਨੂੰਨ ਲਾਗੂ ਕੀਤੇ ਹਨ।  ਉਹ ਵਾਰ-ਵਾਰ ਕਿਸਾਨਾਂ ਨਾਲ ਮੀਟਿੰਗ ਦੌਰਾਨ ਗੱਲਬਾਤ ਕਰਨ ਦੀ ਗੱਲ ਕਹਿੰਦੇ ਹਨ, ਪਰ ਅਸਲ 'ਚ ਉਹ ਕਿਸਾਨਾਂ ਦਾ ਇਹ ਮੁੱਦਾ ਸੁਲਝਾਉਣਾ ਨਹੀਂ ਚਾਹੁੰਦੇ। ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਤੰਤਰ ਦੇ ਖਿਲਾਫ ਜਾ ਕੇ ਕੰਮ ਕਰ ਰਹੀ ਹੈ। 

14:00 January 29

ਸੰਸਦ ਦੇ ਬਾਹਰ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ

ਸੰਸਦ ਦੇ ਬਾਹਰ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ

ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਸੰਸਦ ਦੇ ਬਾਹਰ  ਰੋਸ ਪ੍ਰਦਰਸ਼ ਕੀਤਾ ਹੈ। ਇਸ ਦੌਰਾਨ ਸੰਸਦ ਮੈਂਬਰ ਭਗਵੰਤ ਮਾਨ ਸਣੇ 'ਆਪ' ਆਗੂਆਂ ਨੇ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। 

13:58 January 29

ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਵਿਰੋਧ

ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ

ਖੇਤੀ ਕਾਨੂੰਨਾਂ ਨੂੰ ਲੈ ਕੇ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰ ਸਰਕਾਰ ਤੋਂ ਇਸ ਮਸਲੇ ਨੂੰ ਸੰਜੀਦਗੀ ਨਾਲ ਹੱਲ ਕਰਦੇ ਹੋਏ ਵਾਪਸ ਲਏ ਜਾਣ ਦੀ ਮੰਗ ਕੀਤੀ ਹੈ।ਇਸ ਨਾਲ ਉਨ੍ਹਾਂ ਨੇ ਐਮਐਸਪੀ ਨੂੰ ਪਾਸ ਕਰਕੇ ਉਸ ਨੂੰ ਇੱਕ ਕਾਨੂੰਨ ਦਾ ਰੂਪ ਦੇਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ। ਭਾਵੇਂ ਕੋਈ ਵੀ ਉਨ੍ਹਾਂ ਦੀਆਂ ਫ਼ਸਲਾਂ ਖਰੀਦੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ। ਉਨ੍ਹਾਂ ਕਿਹਾ ਕਿ ਅਜਿਹੀ ਕੀ ਮਜਬੂਰੀ ਹੈ ਜਿਸ ਕਾਰਨ ਰਾਸ਼ਰਟਰਪਤੀ ਕੇਂਦਰ ਸਰਕਾਰ ਦਾ ਪੱਖ ਪੂਰ ਰਹੇ ਹਨ। ਇਸ ਲਈ ਅਸੀਂ ਉਨ੍ਹਾਂ ਦੇ ਸੰਬੋਧਨ ਦਾ ਬਾਈਕਾਟ ਕੀਤਾ ਹੈ। 

12:44 January 29

ਵਿਰੋਧੀ ਧਿਰਾਂ ਨੇ ਸੰਸਦ ਬਾਹਰ ਕੀਤਾ ਰੋਸ ਪ੍ਰਦਰਸ਼ਨ

ਵਿਰੋਧੀ ਧਿਰਾਂ ਨੇ ਸੰਸਦ ਬਾਹਰ ਕੀਤਾ ਰੋਸ ਪ੍ਰਦਰਸ਼ਨ

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂਆਂ ਨੇ ਸੰਸਦ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ 16 ਵਿਰੋਧੀ ਪਾਰਟੀਆਂ ਨੇ ਰਾਸ਼ਰਪਤੀ ਦੇ ਸੰਬੋਧਨ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਖੇਤੀ ਕਾਨੂੰਨ ਰੱਦ ਕੀਤੇ ਜਾਣ ਦੀ ਮੰਗ ਕੀਤੀ। 

12:04 January 29

ਨਿਰਮਲਾ ਸੀਤਾਰਮਣ ਨੇ ਪੇਸ਼ ਕੀਤੀ ਆਰਥਿਕ ਸਰਵੇਖਣ 2020-21 ਦੀ ਰਿਪੋਰਟ

ਆਰਥਿਕ ਸਰਵੇਖਣ 2020-21 ਦੀ ਰਿਪੋਰਟ ਪੇਸ਼ ਕਰਨਗੇ ਨਿਰਮਲਾ ਸੀਤਾਰਮਣ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਦੇ ਬਜਟ ਸੈਸ਼ਨ ਦੌਰਾਨ ਕੇਂਦਰੀ ਬਜਟ ਪੇਸ਼ ਹੋਣ ਤੋਂ ਦੋ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਰਥਿਕ ਸਰਵੇਖਣ 2020-21 ਦੀ ਰਿਪੋਰਟ ਪੇਸ਼ ਕੀਤੀ।ਆਰਥਿਕ ਸਰਵੇਖਣ, ਜੋ ਕਿ ਬਜਟ ਸੈਸ਼ਨ ਦੇ ਉਦਘਾਟਨ ਵਾਲੇ ਦਿਨ ਪੇਸ਼ ਕੀਤਾ ਜਾਂਦਾ ਹੈ, ਵਿੱਤੀ ਵਰ੍ਹੇ ਦੌਰਾਨ ਦੇਸ਼ ਭਰ ਵਿੱਚ ਸਾਲਾਨਾ ਆਰਥਿਕ ਵਿਕਾਸ ਦੀ ਸਾਰ ਦਿੰਦਾ ਹੈ।ਸਾਲਾਨਾ ਸਰਵੇਖਣ ਬੁਨਿਆਦੀ ਢਾਂਚੇ, ਖੇਤੀਬਾੜੀ ਅਤੇ ਉਦਯੋਗਿਕ ਉਤਪਾਦਨ, ਰੁਜ਼ਗਾਰ, ਕੀਮਤਾਂ, ਨਿਰਯਾਤ, ਆਯਾਤ, ਪੈਸੇ ਦੀ ਸਪਲਾਈ, ਵਿਦੇਸ਼ੀ ਮੁਦਰਾ ਭੰਡਾਰ ਅਤੇ ਹੋਰ ਕਾਰਕਾਂ ਦੇ ਰੁਝਾਨਾਂ ਦਾ ਵਿਸ਼ਲੇਸ਼ਣ ਕਰਦਾ ਹੈ ਜੋ ਭਾਰਤੀ ਅਰਥਚਾਰੇ ਅਤੇ ਬਜਟ 'ਤੇ ਪ੍ਰਭਾਵ ਪਾਉਂਦੇ ਹਨ।ਇਹ ਸਰਵੇਖਣ ਆਰਥਿਕ ਵਿਕਾਸ ਦੀ ਭਵਿੱਖਬਾਣੀ ਵੀ ਕਰਦਾ ਹੈ।

12:04 January 29

ਰਾਸ਼ਟਰੀ ਸਿੱਖਿਆ ਨੀਤੀ ‘ਤੇ ਬੋਲੇ ਰਾਸ਼ਟਰਪਤੀ

ਸਿੱਖਿਆ ਨੀਤੀ 'ਤੇ ਬੋਲਦੀਆਂ ਰਾਸ਼ਟਰਪਤੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 'ਚ ਪਹਿਲੀ ਵਾਰ ਵਿਦਿਆਰਥੀਆਂ ਨੂੰ ਆਪਣੀ ਦਿਲਚਸਪੀ ਮੁਤਾਬਕ ਵਿਸ਼ੇ ਪੜ੍ਹਨ ਦੀ ਆਜ਼ਾਦੀ ਦਿੱਤੀ ਗਈ ਹੈ। ਨੌਜਵਾਨਾਂ ਨੂੰ ਵਿਸ਼ਾ ਬਦਲਣ ਤੇ ਕਿਸੇ ਵੀ ਕੋਰਸ ਦੇ ਵਿਚਾਲੇ ਸਟ੍ਰੀਮ ਕਰਨ ਦਾ ਵਿਕਲਪ ਦਿੱਤਾ ਗਿਆ ਹੈ।

11:52 January 29

ਪਹਿਲੀ ਵਾਰ ਲਏ ਔਰਤਾਂ ਨਾਲ ਸਬੰਧਤ ਫੈਸਲੇ: ਰਾਸ਼ਟਰਪਤੀ

ਔਰਤਾਂ ਨਾਲ ਸਬੰਧਤ ਫੈਸਲੇ ਬਾਰੇ ਬੋਲਦੇ ਹੋਏ ਰਾਸ਼ਟਰਪਤੀ ਨੇ ਕਿਹਾ, "ਭਾਰਤੀ ਹਵਾਈ ਫੌਜ ਦੀ ਫਾਈਟਰ ਸਟ੍ਰੀਮ ਹੋ, ਮਿਲਟਰੀ ਪੁਲਿਸ  'ਚ ਔਰਤਾਂ ਦੀ ਨਿਯੁਕਤੀ ਹੋ ਜਾਂ ਫਿਰ ਅੰਡਰਗਰਾਊਂਡ ਮਾਈਨਸ 'ਚ ਓਪਨ ਕਾਸਟ ਮਾਈਨਸ ਵਿੱਚ ਔਰਤਾਂ ਨੂੰ ਰਾਤ ਨੂੰ ਕੰਮ ਕਰਨ ਦੀ ਇਜਾਜ਼ਤ ਦੇਣਾ ਪਹਿਲੀ ਵਾਰ ਇਹ ਇਹ ਸਾਰੇ ਫੈਸਲੇ ਮੇਰੀ ਸਰਾਕਰ ਨੇ ਹੀ ਲਏ ਹਨ। " 

11:51 January 29

ਸਰਕਾਰ ਨੇ ਕਿਸਾਨਾਂ ਨੂੰ ਦਿੱਤੇ ਨਵੇਂ ਅਧਿਕਾਰ

ਖੇਤੀ ਕਾਨੂੰਨਾਂ 'ਤੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ, "ਮੇਰੀ ਸਰਕਾਰ ਇਹ ਸਪੱਸ਼ਟ ਕਰਨਾ ਚਾਹੁੰਦੀ ਹੈ ਕਿ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਗਠਨ ਤੋਂ ਪਹਿਲਾਂ ਪੁਰਾਣੇ ਸਿਸਟਮ ਅਧੀਨ ਅਧਿਕਾਰਾਂ ਅਤੇ ਸਹੂਲਤਾਂ 'ਚ ਕੋਈ ਕਮੀ ਨਹੀਂ ਆਈ ਸੀ। ਬਲਕਿ ਇਨ੍ਹਾਂ ਖੇਤੀਬਾੜੀ ਸੁਧਾਰਾਂ ਰਾਹੀਂ ਸਰਕਾਰ ਨੇ ਕਿਸਾਨਾਂ ਨੂੰ ਨਵੇਂ ਅਧਿਕਾਰ ਦੇ ਨਾਲ ਨਾਲ ਨਵੇਂ ਅਧਿਕਾਰ ਵੀ ਦਿੱਤੇ ਹਨ।" ਉਨ੍ਹਾਂ ਕਿਸਾਨਾਂ ਨੂੰ ਨਵੇਂ ਅਧਿਕਾਰ ਦਿੱਤੇ ਜਾਣ ਦੀ ਗੱਲ ਕਹੀ। 

11:41 January 29

ਗਣਤੰਤਰ ਦਿਵਸ 'ਤੇ ਲੋਕਤੰਤਰ ਦਾ ਅਪਮਾਨ ਮੰਦਭਾਗਾ: ਰਾਸ਼ਟਰਪਤੀ

ਪਿਛਲੇ ਦਿਨੀਂ ਹੋਏ ਤਿਰੰਗੇ ਅਤੇ ਗਣਤੰਤਰ ਦਿਵਸ ਵਰਗੇ ਪਵਿੱਤਰ ਦਿਹਾੜੇ 'ਤੇ ਲੋਕਤੰਤਰ ਦਾ ਅਪਮਾਨ ਬੇਹੱਦ ਮੰਦਭਾਗੀ ਘਟਨਾ ਹੈ। ਸੰਵਿਧਾਨ ਸਾਨੂੰ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਦਿੰਦਾ ਹੈ, ਉਹੀ ਸੰਵਿਧਾਨ ਸਾਨੂੰ ਸਿਖਾਉਂਦਾ ਹੈ ਕਿ ਕਾਨੂੰਨ ਅਤੇ ਨਿਯਮ ਦੀ ਬਰਾਬਰ ਗੰਭੀਰਤਾ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ।

11:32 January 29

MSP ਅਤੇ ਖੇਤੀ ਕਾਨੂੰਨਾਂ ਉੱਤੇ ਬੋਲੇ ਰਾਸ਼ਟਰਪਤੀ

MSP ਅਤੇ ਖੇਤੀ ਕਾਨੂੰਨਾਂ ਉੱਤੇ ਬੋਲੇ ਰਾਸ਼ਟਰਪਤੀ

ਐਮਐਸਪੀ 'ਤੇ ਬੋਲਦੀਆਂ ਰਾਸ਼ਟਰਪਤੀ ਨੇ ਕਿਹਾ, "ਮੇਰੀ ਸਰਕਾਰ ਨੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਦੀ ਪਾਲਣਾ ਕਰਦਿਆਂ, ਐਮਐਸਪੀ ਨੂੰ ਡੇਢ ਗੁਣਾ ਲਾਗਤ ਦੇਣ ਦਾ ਫੈਸਲਾ ਕੀਤਾ ਸੀ। ਅੱਜ ਮੇਰੀ ਸਰਕਾਰ ਨਾ ਸਿਰਫ ਐਮਐਸਪੀ 'ਤੇ ਰਿਕਾਰਡ ਮਾਤਰਾ ਖਰੀਦ ਰਹੀ ਹੈ ਬਲਕਿ ਖਰੀਦ ਕੇਂਦਰਾਂ ਦੀ ਗਿਣਤੀ ਵੀ ਵਧਾ ਰਹੀ ਹੈ। 

ਖੇਤੀ ਕਾਨੂੰਨਾਂ 'ਤੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ, "ਮੇਰੀ ਸਰਕਾਰ ਇਹ ਸਪੱਸ਼ਟ ਕਰਨਾ ਚਾਹੁੰਦੀ ਹੈ ਕਿ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਗਠਨ ਤੋਂ ਪਹਿਲਾਂ ਪੁਰਾਣੇ ਸਿਸਟਮ ਅਧੀਨ ਅਧਿਕਾਰਾਂ ਅਤੇ ਸਹੂਲਤਾਂ 'ਚ ਕੋਈ ਕਮੀ ਨਹੀਂ ਆਈ ਸੀ। ਬਲਕਿ ਇਨ੍ਹਾਂ ਖੇਤੀਬਾੜੀ ਸੁਧਾਰਾਂ ਰਾਹੀਂ ਸਰਕਾਰ ਨੇ ਕਿਸਾਨਾਂ ਨੂੰ ਨਵੇਂ ਅਧਿਕਾਰ ਦੇ ਨਾਲ ਨਾਲ ਨਵੇਂ ਅਧਿਕਾਰ ਵੀ ਦਿੱਤੇ ਹਨ।"

11:32 January 29

ਹੋਰਨਾਂ ਦੇਸ਼ਾਂ ਤੱਕ ਵੀ ਪਹੁੰਚਾਈ ਗਈ ਕੋਰੋਨਾ ਵੈਕਸੀਨ : ਰਾਸ਼ਟਰਪਤੀ

ਹੋਰਨਾਂ ਦੇਸ਼ਾਂ ਤੱਕ ਵੀ ਪਹੁੰਚਾਈ ਗਈ ਕੋਰੋਨਾ ਵੈਕਸੀਨ

ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਭਾਰਤ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਚਲਾ ਰਿਹਾ ਹੈ। ਇਸ ਪ੍ਰੋਗਰਾਮ ਦੀਆਂ ਦੋਵੇਂ ਕੋਰੋਨਾ ਵੈਕਸੀਨ ਭਾਰਤ ਵਿੱਚ ਨਿਰਮਿਤ ਹਨ। ਸੰਕਟ ਦੇ ਸਮੇਂ, ਭਾਰਤ ਨੇ ਮਨੁੱਖਤਾ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਕਈ ਦੇਸ਼ਾਂ ਨੂੰ ਲੱਖਾਂ ਖੁਰਾਕ ਕੋਰੋਨਾ ਵੈਕਸੀਨ ਉਪਲਬਧ ਕਰਵਾਈ ਹੈ।  

11:25 January 29

ਮੁਫ਼ਤ ਅਨਾਜ ਯਕੀਨੀ ਬਣਾਇਆ ਗਿਆ: ਰਾਸ਼ਟਰਪਤੀ

ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਰਾਹੀਂ 80 ਕਰੋੜ ਲੋਕਾਂ ਨੂੰ 8 ਮਹੀਨਿਆਂ ਲਈ 5 ਕਿਲੋ ਵਾਧੂ ਅਨਾਜ ਮੁਫ਼ਤ ਦਿੱਤਾ ਗਿਆ। ਤਕਰੀਬਨ 31 ਹਜ਼ਾਰ ਕਰੋੜ ਰੁਪਏ ਗਰੀਬ ਔਰਤਾਂ ਦੇ ਜਨ ਧਨ ਖਾਤਿਆਂ ਵਿੱਚ ਸਿੱਧੇ ਟ੍ਰਾਂਸਫਰ ਕੀਤੇ ਗਏ।

11:23 January 29

ਆਤਮਨਿਰਭਰ ਭਾਰਤ 'ਤੇ ਬੋਲੇ ਰਾਸ਼ਟਰਪਤੀ

  • ਪੀਪੀਈ ਕਿੱਟ ਤੋਂ ਲੈ ਕੇ, ਟੈਸਟ ਕਿੱਟ ਤੱਕ ਆਤਮਨਿਰਭਰ ਭਾਰਤ ਬਣਨ 'ਚ ਦੇਸ਼ ਨੇ ਆਪਣੇ ਮਜ਼ਬੂਤ ਇਕੋ ਸਿਸਟਮ ਨੂੰ ਦਰਸਾਇਆ ਹੈ।
  • ਭਾਰਤ ਨੇ ਇਨਸਾਨੀਅਤ ਪ੍ਰਤੀ ਆਪਣੀ ਜ਼ਿੰਮੇਵਾਰੀ ਪੂਰੀ ਕੀਤੀ ਤੇ ਹੋਰਨਾਂ ਦੇਸ਼ਾਂ ਨੂੰ ਵੀ ਕੋਰੋਨਾ ਵੈਕਸੀਨ ਮੁਹੱਈਆ ਕਰਵਾਈ।

11:23 January 29

ਕੋਰੋਨਾ ਮਹਾਂਮਾਰੀ 'ਤੇ ਰਾਸ਼ਟਰਪਤੀ ਦਾ ਭਾਸ਼ਣ

  • ਕੋਰੋਨਾ ਮਹਾਂਮਾਰੀ ਦੌਰਾਨ ਇਹ ਸੈਸ਼ਨ ਬੇਹਦ ਮਹੱਤਵਪੂਰਣ ਹੈ।
  • ਭਰਾਤੀਆਂ ਦੀ ਇੱਕਜੁਟਤਾ ਹੀ ਸਾਨੂੰ ਮਹਾਂਮਾਰੀ ਦੇ ਦੌਰ ਚੋਂ ਬਾਹਰ ਲਿਆਈ ਹੈ।
  • ਦੇਸ਼ ਵਾਸੀਆਂ ਨੇ ਦਿਖਾਈ ਬਹਾਦਰੀ

10:53 January 29

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਸੰਬੋਧਨ ਜਾਰੀ

ਬਜਟ ਸੈਸ਼ਨ ਦੀ ਸ਼ੁਰੂਆਤ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਦੇ ਸੰਬੋਧਨ ਨਾਲ ਹੋਵੇਗੀ। ਇਸ ਤੋਂ ਇਲਾਵਾ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਰਾਸ਼ਰਟਪਤੀ ਨੇ ਕੋਰੋਨਾ ਕਾਲ, ਭਾਰਤੀ ਵਿਗਿਆਨੀਆਂ ਵੱਲੋਂ ਕੋਰੋਨਾ ਵੈਕਸੀਨ ਤਿਆਰ ਕਰਨ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਕੇਂਦਰ ਸਰਕਾਰ ਵੱਲੋਂ ਜਨਤਾ ਲਈ ਕੀਤੇ ਗਏ ਕਾਰਜਾਂ ਨੂੰ ਵਿਸਥਾਰ ਨਾਲ ਪੇਸ਼ ਕੀਤਾ। 

10:45 January 29

ਸੰਸਦ ਦਾ ਬਜਟ ਸੈਸ਼ਨ ਸੰਪੂਰਨ ਰਹੇਗਾ-ਪੀਐਮ ਮੋਦੀ

ਸੰਸਦ ਦਾ ਬਜਟ ਸੈਸ਼ਨ ਸੰਪੂਰਨ ਰਹੇਗਾ-ਪੀਐਮ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਭਵਨ ਪਹੁੰਚ ਕੇ ਮੀਡੀਆ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਲੋਕਾਂ ਦੀਆਂ ਆਸ਼ਾਵਾਂ ਨੂੰ ਪੂਰਾ ਕਰਨ ਲਈ ਆਪਣਾ ਪਾਉਣ ਤੋਂ  ਯੋਗਦਾਨ ਤੋਂ ਪਿੱਛੇ ਨਹੀਂ ਹਟਾਂਗੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਦੇਸ਼ ਨੇ ਸਾਨੂੰ ਸੰਸਦ ਵਿੱਚ ਭੇਜਿਆ ਹੈ, ਇਸ ਉਮੀਦ ਅਤੇ ਉਮੀਦ ਨਾਲ ਅਸੀਂ ਲੋਕਤੰਤਰ ਦੀ ਪਾਲਣਾ ਕਰਦਿਆਂ ਸੰਸਦ ਦੇ ਇਸ ਪਵਿੱਤਰ ਸਥਾਨ ਦੀ ਪੂਰੀ ਵਰਤੋਂ ਕਰਾਂਗੇ ਅਤੇ ਲੋਕਾਂ ਦੀਆਂ ਇੱਛਾਵਾਂ ਦੀ ਪੂਰਤੀ ਲਈ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਾਂਗੇ। ਉਨ੍ਹਾਂ ਉਮੀਂਦ ਪ੍ਰਗਟਾਈ ਕਿ ਸੰਸਦ ਦਾ ਬਜਟ ਸੈਸ਼ਨ ਸੰਪੂਰਨ ਰਹੇਗਾ।

10:17 January 29

ਰਾਸ਼ਟਰਪਤੀ ਸੰਬੋਧਨ ਦਾ ਬਾਈਕਾਟ ਮੰਦਭਾਗਾ- ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ

ਵਿਰੋਧੀ ਪਾਰਟੀਆਂ ਵੱਲੋਂ ਸੰਸਦ 'ਚ ਰਾਸ਼ਟਰਪਤੀ ਦੇ ਸੰਬੋਧਨ ਦਾ ਬਾਈਕਾਟ ਕਰਨ ਦੇ ਫੈਸਲੇ ਨੂੰ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਮੰਦਭਾਗਾ ਦੱਸਿਆ ਹੈ। ਜੋਸ਼ੀ ਨੇ ਕਿਹਾ ਕਿ ਰਾਸ਼ਟਰਪਤੀ ਪਾਰਟੀ ਦੀ ਰਾਜਨੀਤੀ ਤੋਂ ਉਪਰ ਹਨ। ਉਨ੍ਹਾਂ ਵਿਰੋਧੀ ਧਿਰ ਨੂੰ ਸੰਸਦ 'ਚ ਰਾਸ਼ਟਰਪਤੀ ਦੇ ਸੰਬੋਧਨ ਦਾ ਬਾਈਕਾਟ ਕਰਨ ਦੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਵਿੱਚ ਰਾਸ਼ਟਰਪਤੀ ਵੱਲੋਂ ਦਿੱਤੇ ਭਾਸ਼ਣ ਦੇ ਧੰਨਵਾਦ ਦੇ ਪ੍ਰਸਤਾਵ ’ਤੇ ਵਿਚਾਰ ਵਟਾਂਦਰੇ ਦੌਰਾਨ ਵਿਰੋਧੀ ਧਿਰ ਇਸ ਮੁੱਦੇ ਨੂੰ ਚੁੱਕ ਸਕਦੀ ਹੈ।

10:17 January 29

ਵਿਰੋਧੀ ਪਾਰਟੀਆਂ ਨੇ ਰਾਸ਼ਟਰਪਤੀ ਸੰਬੋਧਨ ਦੇ ਬਾਈਕਾਟ ਦਾ ਕੀਤਾ ਫੈਸਲਾ

ਬਜਟ ਸੈਸ਼ਨ ਦੀ ਸ਼ੁਰੂਆਤ ਸ਼ੁੱਕਰਵਾਰ ਸਵੇਰੇ ਰਾਸ਼ਟਰਪਤੀ ਨੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਦਿਆਂ ਕੀਤੀ। ਇਸ ਤੋਂ ਇਲਾਵਾ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ।ਕਾਂਗਰਸ ਸਣੇ 16 ਵਿਰੋਧੀ ਪਾਰਟੀਆਂ ਨੇ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਇੱਕਜੁਟਤਾ ਜ਼ਾਹਰ ਕਰਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸੰਬੋਧਨ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ। ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਨੇ ਇਹ ਜਾਣਕਾਰੀ ਦਿੱਤੀ। 

10:07 January 29

ਨਿਰਮਲਾ ਸੀਤਾਰਮਣ ਨੇ ਪੇਸ਼ ਕੀਤੀ ਆਰਥਿਕ ਸਰਵੇਖਣ 2020-21 ਦੀ ਰਿਪੋਰਟ

ਨਵੀਂ ਦਿੱਲੀ: ਸੰਸਦ ਦਾ ਬਜਟ ਇਜਲਾਸ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਬਜਟ ਇਜਲਾਸ ਦੌਰਾਨ ਹੰਗਾਮਾ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਵਿਰੋਧੀ ਧਿਰ ਵੱਲੋਂ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ, ਪੂਰਬੀ ਲੱਦਾਖ ਦੀ ਰੁਕਾਵਟ, ਅਰਥਚਾਰੇ ਦੀ ਸਥਿਤੀ 'ਤੇ ਮਹਿੰਗਾਈ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਨ ਦੀ ਰਣਨੀਤੀ ਤਿਆਰ ਕੀਤੀ ਹੈ।ਕਾਂਗਰਸ ਸਣੇ 16 ਵਿਰੋਧੀ ਪਾਰਟੀਆਂ ਨੇ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਇੱਕਜੁਟਤਾ ਜ਼ਾਹਰ ਕਰਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸੰਬੋਧਨ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ। 

Last Updated : Jan 29, 2021, 2:33 PM IST

ABOUT THE AUTHOR

...view details