ਨਵੀਂ ਦਿੱਲੀ: ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਬੰਬ ਹੋਣ ਦੀ ਖ਼ਬਰ ਨੇ ਮੁਸਾਫ਼ਰਾਂ 'ਚ ਹਫੜਾ-ਦਫੜੀ ਮਚਾ ਦਿੱਤੀ। ਬੰਬ ਦੀ ਖ਼ਬਰ ਤੋਂ ਬਾਅਦ ਟਰਮੀਨਲ 2 ਵਿਖੇ ਮੌਜੂਦ ਯਾਤਰੀਆਂ ਨੂੰ ਗੇਟ ਨੰਬਰ 4 'ਤੇ ਪਹੁੰਚਾਇਆ ਗਿਆ। ਫਿਲਹਾਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲੇ ਤੱਕ ਸਥਿਤੀ ਆਮ ਬਣੀ ਹੋਈ ਹੈ, ਪਰ ਪੂਰੇ ਏਅਰਪੋਰਟ 'ਤੇ ਸਰਚ ਆਪ੍ਰੇਸ਼ਨ ਚੱਲ ਰਿਹਾ ਹੈ।
ਆਈਜੀਆਈ ਏਅਰਪੋਰਟ 'ਚ ਮਿਲੀ ਬੰਬ ਹੋਣ ਦੀ ਖ਼ਬਰ, ਮਚੀ ਹਫ਼ੜਾ ਦਫ਼ੜੀ - igi airport
ਡਿਪਟੀ ਕਮਿਸ਼ਨਰ ਪੁਲਿਸ ਸੰਜੇ ਭਾਟੀਆ ਨੇ ਦੱਸਿਆ ਕਿ ਅਣਪਛਾਤੇ ਫੋਨ ਤੋਂ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਜਾਣਕਾਰੀ ਮਿਲੀ ਸੀ ਕਿ ਆਈਜੀਆਈ ਏਅਰਪੋਰਟ ਦੇ ਟਰਮੀਨਲ 2 'ਤੇ ਬੰਬ ਹੈ, ਜਿਸ ਤੋਂ ਬਾਅਦ ਏਅਰਪੋਰਟ' ਤੇ ਸੁਰੱਖਿਆ ਵਧਾ ਦਿੱਤੀ ਗਈ।
ਆਈਜੀਆਈ ਏਅਰਪੋਰਟ ਦੇ ਡਿਪਟੀ ਕਮਿਸ਼ਨਰ ਪੁਲਿਸ ਸੰਜੇ ਭਾਟੀਆ ਨੇ ਦੱਸਿਆ ਕਿ ਅਣਪਛਾਤੇ ਫੋਨ ਨੇ ਕਰਕੇ ਸੂਚਨਾ ਦਿੱਤੀ ਸੀ ਕਿ ਏਅਰਪੋਰਟ ਦੇ ਟਰਮੀਨਲ 2 'ਤੇ ਬੰਬ ਹੈ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਦੀ ਪਛਾਣ ਹੋਣ ਤੋਂ ਬਾਅਦ ਉਸ ਨੇ ਬੰਬ ਰੱਖਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਸਾਵਝਾਨੀ ਦੇ ਤੌਰ 'ਤੇ ਏਅਰਪੋਰਟ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਹਵਾਈ ਅੱਡੇ 'ਤੇ ਮੌਜੂਦ ਸੁਰੱਖਿਆ ਕਰਮਚਾਰੀ ਤਲਾਸ਼ੀ ਮੁਹਿੰਮ ਵਿੱਚ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਹੁਣ ਸਥਿਤੀ ਆਮ ਵਾਂਗ ਹੈ। ਪਰ ਸੁਰੱਖਿਆ ਦੀ ਖ਼ਾਤਰ ਯਾਤਰੀਆਂ ਨੂੰ ਟਰਮੀਨਲ 2 ਤੋਂ ਗੇਟ ਨੰਬਰ 4 'ਤੇ ਪਹੁੰਚਾਇਆ ਗਿਆ ਹੈ।
ਦੂਜੇ ਪਾਸੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਸੁਰੱਖਿਆ ਕਰਮਚਾਰੀਆਂ ਨੂੰ ਬੰਬ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਸਾਰੇ ਕਰਮਚਾਰੀਆਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਸੀ। ਪੂਰੇ ਏਅਰਪੋਰਟ 'ਤੇ ਸਰਚ ਆਪ੍ਰੇਸ਼ਨ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਜਾਂਚ ਵਿੱਚ ਅਜੇ ਤੱਕ ਕਿਤੇ ਵੀ ਬੰਬ ਨਹੀਂ ਮਿਲਿਆ ਹੈ, ਪਰ ਜਾਣਕਾਰੀ ਅਨੁਸਾਰ ਜਾਂਚ ਕੀਤੀ ਜਾ ਰਹੀ ਹੈ।