ਪੰਜਾਬ

punjab

ETV Bharat / bharat

ਕੁਲਗਾਮ 'ਚ ਅੱਤਵਾਦੀਆਂ ਨੇ ਭਾਜਪਾ ਸਰਪੰਚ ਦਾ ਗੋਲੀ ਮਾਰ ਕੇ ਕੀਤਾ ਕਤਲ - ਸਰਪੰਚ ਸੱਜਾਦ ਅਹਿਮਦ ਦਾ ਗੋਲੀ ਮਾਰ ਕੇ ਕਤਲ

ਕੁਲਗਾਮ ਜ਼ਿਲ੍ਹੇ ਵਿਚ ਭਾਰਤੀ ਜਨਤਾ ਪਾਰਟੀ ਦੇ ਸਰਪੰਚ ਸੱਜਾਦ ਅਹਿਮਦ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। 48 ਘੰਟਿਆਂ ਵਿੱਚ ਸਰਪੰਚਾਂ ਉੱਤੇ ਇਹ ਦੂਜਾ ਹਮਲਾ ਹੈ।

ਫ਼ੋਟੋ।
ਫ਼ੋਟੋ।

By

Published : Aug 6, 2020, 10:50 AM IST

Updated : Aug 6, 2020, 11:20 AM IST

ਸ੍ਰੀਨਗਰ: ਜੰਮੂ ਕਸ਼ਮੀਰ ਵਿੱਚ ਭਾਜਪਾ ਆਗੂਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹੁਣ ਕੁਲਗਾਮ ਜ਼ਿਲ੍ਹੇ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਰਪੰਚ ਸੱਜਾਦ ਅਹਿਮਦ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।

ਵੇਖੋ ਵੀਡੀਓ

ਅੱਤਵਾਦੀਆਂ ਨੇ ਸੱਜਾਦ 'ਤੇ ਗੋਲੀਆਂ ਚਲਾਈਆਂ। ਇਸ ਗੋਲੀਬਾਰੀ ਵਿਚ ਉਹ ਜ਼ਖਮੀ ਹੋ ਗਿਆ ਸੀ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ।

ਸਰਪੰਚ ਦਾ ਗੋਲੀ ਮਾਰ ਕੇ ਕਤਲ

48 ਘੰਟਿਆਂ ਵਿੱਚ ਸਰਪੰਚਾਂ ਉੱਤੇ ਇਹ ਦੂਜਾ ਹਮਲਾ ਹੈ। ਅੱਤਵਾਦੀਆਂ ਨੇ ਮੰਗਲਵਾਰ ਨੂੰ ਕੁਲਗਾਮ ਜ਼ਿਲ੍ਹੇ ਦੇ ਅਖਰਨ ਪਿੰਡ ਵਿਖੇ ਸਰਪੰਚ ਆਰਿਫ ਅਹਿਮਦ 'ਤੇ ਫਾਇਰਿੰਗ ਕੀਤੀ।

ਉਸ ਨੂੰ ਐਮਰਜੈਂਸੀ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਕਿਹਾ ਹੈ ਕਿ ਅੱਤਵਾਦੀਆਂ ਨੇ ਅਖਰਾਨ ਸਰਪੰਚ ਆਰਿਫ ਅਹਿਮਦ 'ਤੇ ਗੋਲੀਆਂ ਚਲਾਈਆਂ। ਉਸ ਨੂੰ ਐਮਰਜੈਂਸੀ ਹਸਪਤਾਲ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਉਸਦੀ ਗਰਦਨ ਵਿੱਚ ਸੱਟ ਲੱਗੀ ਹੈ।

ਜੁਲਾਈ ਵਿੱਚ ਅੱਤਵਾਦੀਆਂ ਨੇ ਬਾਂਦੀਪੋਰਾ ਵਿੱਚ ਭਾਜਪਾ ਨੇਤਾ ਵਸੀਮ ਬੇਰੀ ਦ ਕਤਲ ਕਰ ਦਿੱਤਾ ਸੀ। ਅੱਤਵਾਦੀਆਂ ਦੇ ਇਸ ਹਮਲੇ ਵਿੱਚ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਬਾਰੀ ਅਤੇ ਉਸ ਦੇ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ ਸੀ।

Last Updated : Aug 6, 2020, 11:20 AM IST

ABOUT THE AUTHOR

...view details