ਹੈਦਰਾਬਾਦ: ਗ੍ਰੇਟਰ ਹੈਦਰਾਬਾਦ ਮਿਉਂਸੀਪਲ ਕਾਰਪੋਰੇਸ਼ਨ (ਜੀ.ਐਚ.ਐਮ.ਸੀ.) ਚੋਣਾਂ ਦੇ ਨਤੀਜਿਆਂ ਵਿੱਚ ਭਾਜਪਾ ਨੂੰ ਵੱਡੀ ਸਫਲਤਾ ਮਿਲੀ ਹੈ। ਹਾਲਾਂਕਿ ਨਤੀਜਿਆਂ ਵਿੱਚ ਸਭ ਤੋਂ ਵੱਡੀ ਪਾਰਟੀ ਹੋਣ ਦੇ ਨਾਤੇ ਤੇਲੰਗਾਨਾ ਰਾਸ਼ਟਰ ਸੰਮਤੀ (ਟੀਆਰਐਸ) ਹੀ ਉਭਰੀ ਹੈ, ਪਰ ਪਾਰਟੀ ਮੁਖੀ ਕੇਟੀ ਰਾਮਾ ਰਾਓ ਨੇ ਕਿਹਾ ਹੈ ਕਿ ਨਤੀਜੇ ਉਨ੍ਹਾਂ ਦੀ ਉਮੀਦ ਦੇ ਮੁਤਾਬਕ ਨਹੀਂ ਰਹੇ।
ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਜਪਾ ਦੀ ਉਤਸ਼ਾਹਜਨਕ ਸਫਲਤਾ ਨੂੰ ਇਤਿਹਾਸਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਚੋਣਾਂ ਵਿੱਚ ਭਾਜਪਾ ਦੀ ਇਹ ਕਾਰਗੁਜ਼ਾਰੀ ਪੀਐਮ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਵਿਕਾਸ ਦੀ ਰਾਜਨੀਤੀ ‘ਤੇ ਤੇਲੰਗਾਨਾ ਦੇ ਲੋਕਾਂ ਦੇ ਵਿਸ਼ਵਾਸ ਨੂੰ ਦਰਸਾਉਂਦੀ ਹੈ।
ਬੀਜੇਪੀ ਨੇ ਹੈਦਰਾਬਾਦ ਨਾਗਰਿਕ ਚੋਣਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦਿਆਂ ਮੁਹਿੰਮ ਚਲਾਈ, ਇੰਨਾ ਹੀ ਨਹੀਂ, ਪਾਰਟੀ ਨੇ ਇਸ ਮੁਹਿੰਮ ਵਿੱਚ ਆਪਣੇ ਬਹੁਤੇ ਦਿੱਗਜ਼ ਨੇਤਾਵਾਂ ਨੂੰ ਵੀ ਮੈਦਾਨ 'ਚ ਉਤਾਰਿਆ ਦਿੱਤਾ। ਇਸ ਮੁਹਿੰਮ ਦੇ ਕਾਰਨ, ਭਾਜਪਾ ਨੇ ਸਿਰਫ ਸੀ.ਐਮ. ਚੰਦਰਸ਼ੇਖਰ ਰਾਓ ਦੀ ਪਾਰਟੀ ਟੀਆਰਐਸ ਦੇ ਪ੍ਰਭਾਵ ਨੂੰ ਘੱਟ ਕੀਤਾ ਪਰ ਅਸਦੁਦੀਨ ਓਵੈਸੀ ਦੀ ਪਾਰਟੀ AIMIM ਨੂੰ ਦੂਸਰੇ ਸਥਾਨ ਲਈ ਸਖਤ ਚੁਣੌਤੀ ਦੇਣ ਵਿੱਚ ਵੀ ਕਾਮਯਾਬ ਰਹੀ।
ਪਾਰਟੀ-ਪੱਖੀ ਗੱਲ ਕਰੀਏ ਤਾਂ ਤੇਲੰਗਾਨਾ ਰਾਸ਼ਟਰ ਸੰਮਤੀ (ਟੀਆਰਸੀ) ਦੀਆਂ ਸੀਟਾਂ ਦੀ ਸੰਖਿਆ 2016 ਦੀਆਂ ਚੋਣਾਂ ਦੇ ਮੁਕਾਬਲੇ ਲਗਭਗ 40 ਫੀਸਦੀ ਘੱਟ ਗਈ ਹੈ। ਭਾਜਪਾ ਦੇ ਹੱਥੋਂ ਉਸ ਨੂੰ 30 ਸੀਟਾਂ ਗੁਆ ਦਿੱਤੀਆਂ ਹਨ। ਅਜਿਹਾ ਲੱਗਦਾ ਹੈ ਕਿ 2023 ਦੀ ਤੇਲੰਗਾਨਾ ਵਿਧਾਨ ਸਭਾ ਵਿੱਚ ਸੱਤਾਧਾਰੀ ਟੀਆਰਐਸ ਅਤੇ ਭਾਜਪਾ ਵਿਚਾਲੇ ਸਿੱਧਾ ਮੁਕਾਬਲਾ ਹੋਵੇਗਾ ਅਤੇ ਕਾਂਗਰਸ ਇਸ ਦੌੜ ਵਿਚ ਨਹੀਂ ਆਵੇਗੀ।