ਅਹਿਮਦਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਦਾਰ ਵੱਲਭਭਾਈ ਪਟੇਲ ਦੀ 144ਵੀਂ ਜਯੰਤੀ 'ਤੇ ਕਰਵਾਏ ਜਾ ਰਹੇ ਸਮਾਗਮਾਂ' ਚ ਸ਼ਿਰਕਤ ਕਰਨ ਲਈ ਗੁਜਰਾਤ ਪਹੁੰਚੇ ਹਨ। ਰਾਜਪਾਲ ਅਚਾਰੀਆ ਦੇਵਵਰਤ ਅਤੇ ਸੀਐਮ ਵਿਜੇ ਰੁਪਾਨੀ ਨੇ ਹੋਰਨਾਂ ਨੇਤਾਵਾਂ ਨਾਲ ਅਹਿਮਦਾਬਾਦ ਹਵਾਈ ਅੱਡੇ 'ਤੇ ਪੀਐਮ ਮੋਦੀ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਮੋਦੀ ਗਾਂਧੀਨਗਰ ਗਏ ਅਤੇ ਉਨ੍ਹਾਂ ਆਪਣੀ ਮਾਂ ਨਾਲ ਮੁਲਾਕਾਤ ਕੀਤੀ।
ਸਰਦਾਰ ਪਟੇਲ ਜਯੰਤੀ: ਗੁਜਰਾਤ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਅੱਜ ਜਾਣਗੇ 'ਸਟੈਚੂ ਆਫ ਯੂਨਿਟੀ'
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਸ਼ਾਮ ਨੂੰ ਗੁਜਰਾਤ ਦੇ 2 ਦਿਨਾਂ ਦੌਰੇ ‘ਤੇ ਸਰਦਾਰ ਪਟੇਲ ਦੀ ਜਯੰਤੀ ‘ਤੇ ਹੋਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ‘ਚ ਸ਼ਾਮਲ ਹੋਣ ਲਈ ਪਹੁੰਚੇ ਹਨ। ਪ੍ਰਧਾਨ ਮੰਤਰੀ ਵੀਰਵਾਰ ਨੂੰ ਸਰਦਾਰ ਵੱਲਭਭਾਈ ਪਟੇਲ ਦੀ 144ਵੀਂ ਜਯੰਤੀ 'ਤੇ ਗੁਜਰਾਤ ਦੇ ਕੇਵਡਿਆ ਵਿਖੇ 'ਸਟੈਚੂ ਆਫ ਯੂਨਿਟੀ’ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣਗੇ
ਪ੍ਰਧਾਨ ਮੰਤਰੀ ਮੋਦੀ ਵੀਰਵਾਰ ਨੂੰ ਸਰਦਾਰ ਵੱਲਭਭਾਈ ਪਟੇਲ ਦੀ 144ਵੀਂ ਜਯੰਤੀ 'ਤੇ ਗੁਜਰਾਤ ਦੇ ਕੇਵਡਿਆ ਵਿਖੇ 'ਸਟੈਚੂ ਆਫ ਯੂਨਿਟੀ’ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣਗੇ। ਪ੍ਰਧਾਨਮੰਤਰੀ ਦਫਤਰ ਵੱਲੋਂ ਬੁੱਧਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ‘ਏਕਤਾ ਦਿਵਸ ਪਰੇਡ’ ਵਿੱਚ ਹਿੱਸਾ ਲੈਣਗੇ। ਇਸ ਦੌਰਾਨ ਇੱਕ ਟੈਕਨੋਲੋਜੀ ਪ੍ਰਦਰਸ਼ਨੀ ਸਾਈਟ ਦਾ ਦੌਰਾ ਵੀ ਕਰਨਗੇ। ਇਸ ਤੋਂ ਇਲਾਵਾ ਕੇਵਡਿਆ ਵਿੱਚ ਪਬਲਿਕ ਸਰਵਿਸ ਦੇ ਪ੍ਰੋਬੇਸ਼ਨ ਅਫਸਰਾਂ ਨਾਲ ਗੱਲਬਾਤ ਕਰਨਗੇ।
ਪ੍ਰਧਾਨ ਮੰਤਰੀ ਨੇ ਕਿਹਾ ਸੀ, ‘ਰਨ ਫਾਰ ਯੂਨਿਟੀ’ ਏਕਤਾ ਦਾ ਪ੍ਰਤੀਕ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਦੇਸ਼ ਇੱਕ ਦਿਸ਼ਾ ਵਿੱਚ ‘ਇੱਕ ਭਾਰਤ, ਸਰਬੋਤਮ ਭਾਰਤ’ ਦੇ ਟੀਚੇ ਨਾਲ ਸਮੂਹ ਤੌਰ ‘ਤੇ ਅੱਗੇ ਵੱਧ ਰਿਹਾ ਹੈ।