ਨਵੀਂ ਦਿੱਲੀ: ਵੀਰ ਸਾਵਰਕਰ 'ਤੇ ਭੋਪਾਲ 'ਚ ਕਾਂਗਰਸ ਸੇਵਾ ਦਲ ਵੱਲੋਂ ਇੱਕ ਵਿਵਾਦਿਤ ਕਿਤਾਬ ਵੰਡੀ ਗਈ ਹੈ, ਜਿਸ ਨੂੰ ਲੈ ਕੇ ਮਾਮਲਾ ਭੱਖ ਗਿਆ ਹੈ। ਇਸ ਕਿਤਾਬ ਦੇ ਵਿੱਚ ਸਾਵਰਕਰ ਦੇ ਨਾਥੂਰਾਮ ਗੋਡਸੇ ਨਾਲ ਸ਼ਰੀਰਕ ਸਬੰਧਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਕਿਤਾਬ ਦਾ ਨਾਂ ਹੈ 'ਵੀਰ ਸਾਵਰਕਰ ਕਿੰਨੇ ਵੀਰ?
ਕਾਂਗਰਸ ਸੇਵਾ ਦਲ ਨੇ ਵੰਡੀ ਵਿਵਾਦਿਤ ਕਿਤਾਬ, ਗੋਡਸੇ ਤੇ ਸਾਵਰਕਰ ਨੂੰ ਦੱਸਿਆ ਸਮਲਿੰਗੀ
ਕਾਂਗਰਸ ਸੇਵਾ ਦਲ ਵੱਲੋਂ ਵੀਰ ਸਾਵਰਕਰ 'ਤੇ 'ਵੀਰ ਸਾਵਰਕਰ ਕਿੰਨੇ ਵੀਰ?' ਨਾਂਅ ਦੀ ਇੱਕ ਕਿਤਾਬ ਵੰਡੀ ਹੈ, ਜਿਸ ਵਿੱਚ ਗੋਡਸੇ ਦੇ ਨਾਲ ਵੀਰ ਸਾਵਰਕਰ ਦੇ ਸਮਲਿੰਗੀ ਸਬੰਧਾਂ ਦਾ ਜ਼ਿਕਰ ਕੀਤਾ ਹੈ।
ਸੇਵਾ ਦਲ ਦੇ ਨੇਤਾ ਲਾਲਜੀ ਦੇਸਾਈ ਨੇ ਇੱਕ ਬੈਠਕ ਕਰਦੇ ਹੋਏ ਇਸ ਕਿਤਾਬ 'ਚ ਲਿਖੀ ਕੁਝ ਲਾਈਨਾਂ ਨੂੰ ਵਿਸਥਾਰ ਨਾਲ ਪੜ੍ਹਿਆ। ਉਨ੍ਹਾਂ ਨੇ ਗੋਡਸੇ ਦੇ ਨਾਲ ਵੀਰ ਸਾਵਰਕਰ ਦੇ ਸਮਲਿੰਗੀ ਸਬੰਧਾਂ ਦਾ ਜ਼ਿਕਰ ਕੀਤਾ ਹੈ। ਇਸ ਕਿਤਾਬ 'ਚ ਲਿਖਿਆ ਹੈ ਕਿ ਸਾਵਰਕਰ ਜਦੋਂ 12 ਸਾਲ ਦੇ ਸਨ, ਉਦੋਂ ਉਨ੍ਹਾਂ ਨੇ ਮਸਜਿਦ 'ਤੇ ਪੱਥਰ ਸੁੱਟੇ ਸਨ ਅਤੇ ਉੱਥੇ ਦੀਆਂ ਟਾਈਲਾਂ ਤੋੜ ਦਿੱਤੀਆਂ ਸੀ। ਨਾਲ ਹੀ ਉਨ੍ਹਾਂ ਦੇ ਸਰੀਰਕ ਸਬੰਧਾਂ ਦਾ ਵੀ ਜ਼ਿਕਰ ਕੀਤਾ ਹੈ। ਇਸ ਤੋਂ ਇਲਾਵਾ ਕਿਤਾਬ 'ਚ ਲਿਖਿਆ ਹੈ ਕਿ ਸਾਵਰਕਰ ਘੱਟਗਿਣਤੀ ਔਰਤਾਂ ਨਾਲ ਬਲਾਤਕਾਰ ਕਰਨ ਲਈ ਲੋਕਾਂ ਨੂੰ ਭੜਕਾਉਂਦਾ ਸੀ। ਇਸ ਤੋਂ ਇਲਾਵਾ ਸਾਵਰਕਰ ਨੇ ਜੇਲ ਤੋਂ ਬਾਹਰ ਆਉਣ ਲਈ ਅੰਗਰੇਜ਼ਾਂ ਤੋਂ ਲਿਖਤੀ ਮਾਫੀ ਮੰਗੀ ਸੀ ਅਤੇ ਭਰੋਸਾ ਦਿੱਤਾ ਸੀ ਕਿ ਉਹ ਦੁਬਾਰਾ ਕਿਸੇ ਸਿਆਸੀ ਗਤੀਵਿਧੀ 'ਚ ਸਾਮਿਲ ਨਹੀਂ ਹੋਣਗੇ।
ਇਸ ਕਿਤਾਬ ਨੂੰ ਲੈ ਕੇ ਭਾਜਪਾ ਨੇ ਸਖ਼ਤ ਵਿਰੋਧ ਪ੍ਰਗਟਾਇਆ ਹੈ। ਭੋਪਾਲ ਤੋਂ ਭਾਜਪਾ ਦੇ ਉਪ ਪ੍ਰਧਾਨ ਰਾਮੇਸ਼ਵਰ ਸ਼ਰਮਾ ਨੇ ਕਿਹਾ ਕਾਂਗਰਸ ਸਿਰਫ ਸੋਨੀਆ ਗਾਂਧੀ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ।