ਚੰਡੀਗੜ੍ਹ: ਦਿੱਲੀ ਦੇ ਵਿੱਚ ਕੁਝ ਹੀ ਸਮੇਂ ਚ ਚੋਣਾਂ ਹੋਣ ਵਾਲੀਆਂ ਨੇ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੀ ਟੀਮ ਨੇ ਵੀ ਆਪਣੀ ਕਮਰ ਕੱਸ ਲਈ ਹੈ। ਇਸ ਨੂੰ ਲੈ ਕੇ ਦਸ ਮੈਂਬਰੀ ਟੀਮ ਭਗਵੰਤ ਮਾਨ ਦੀ ਅਗਵਾਈ ਹੇਠ ਦਿੱਲੀ ਜਾਵੇਗੀ ਅਤੇ ਚੋਣਾਂ ਦੇ ਵਿੱਚ ਉਨ੍ਹਾਂ ਦਾ ਸਹਿਯੋਗ ਕਰੇਗੀ।
ਦਿੱਲੀ ਚੋਣਾਂ ਲਈ ਭਗਵੰਤ ਮਾਨ ਨੇ ਖਿੱਚੀ ਤਿਆਰੀ
ਦਿੱਲੀ ਦੇ ਵਿੱਚ ਕੁਝ ਹੀ ਸਮੇਂ 'ਚ ਚੋਣਾਂ ਹੋਣ ਵਾਲੀਆਂ ਨੇ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੀ ਟੀਮ ਨੇ ਵੀ ਆਪਣੀ ਕਮਰ ਕੱਸ ਲਈ ਹੈ। ਇਸ ਨੂੰ ਲੈ ਕੇ ਦਸ ਮੈਂਬਰੀ ਟੀਮ ਭਗਵੰਤ ਮਾਨ ਦੀ ਅਗਵਾਈ ਹੇਠ ਦਿੱਲੀ ਜਾਵੇਗੀ ਅਤੇ ਚੋਣਾਂ ਦੇ ਵਿੱਚ ਉਨ੍ਹਾਂ ਦਾ ਸਹਿਯੋਗ ਕਰੇਗੀ।
ਮਾਨ ਨੇ ਵੱਖ ਵੱਖ ਸੂਬਿਆਂ ਤੋਂ ਆਏ ਹੋਏ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨਾਲ ਪਾਰਟੀ ਦੇ ਵਿੱਚ ਚੱਲ ਰਹੇ ਸਾਰੇ ਮਸਲੇ ਵੀ ਬਾਰੇ ਵੀ ਚਰਚਾ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵੇਲੇ ਉਨ੍ਹਾਂ ਨੂੰ ਓਵਰ ਕਾਨਫੀਡੈਂਸ ਸੀ, ਜਿਸ ਕਰਕੇ ਪਾਰਟੀ ਨੂੰ ਉਮੀਦ ਮੁਤਾਬਕ ਸੀਟਾਂ ਵੀ ਨਹੀਂ ਆਈਆਂ ਅਤੇ ਉਸ ਦੇ ਬਾਅਦ ਇੱਕ ਤੋਂ ਬਾਅਦ ਇੱਕ ਵਿਧਾਇਕ ਵੀ ਪਾਰਟੀ ਨੂੰ ਛੱਡ ਕੇ ਚਲੇ ਗਏ।
ਉਨ੍ਹਾਂ ਕਿਹਾ ਕਿ ਇਸ ਗਲਤੀ ਦਾ ਸ਼ਿਕਾਰ ਹੁਣ ਆਮ ਆਦਮੀ ਪਾਰਟੀ ਦਿੱਲੀ ਵਿੱਚ ਨਹੀਂ ਬਣੇਗੀ, ਸਗੋਂ ਇਸ ਤੇ ਕੰਮ ਕੀਤਾ ਜਾਵੇਗਾ ਅਤੇ ਦਿੱਲੀ ਚੋਣਾਂ ਦੇ ਵਿੱਚ ਪਾਰਟੀ ਨੂੰ ਹੋਰ ਵੀ ਮਜ਼ਬੂਤ ਬਣਾਇਆ ਜਾ ਜਾਏਗਾ।