ਭਾਰਤ ਬਿਨਾ ਸਬੂਤ ਸਾਡੇ 'ਤੇ ਇਲਜ਼ਾਮ ਲਗਾ ਰਿਹੈ -ਇਮਰਾਨ ਖ਼ਾਨ - pulwama
ਇਸਲਾਮਾਬਾਦ : ਪੁਲਵਾਮਾ ਹਮਲੇ ਮਾਮਲੇ 'ਚ ਜੇਕਰ ਭਾਰਤ ਕਿਸੇ ਵੀ ਤਰ੍ਹਾਂ ਜਾਂਚ ਕਰਾਉਣਾ ਚਾਹੁੰਦਾ ਹੈ ਤਾਂ ਉਸ ਲਈ ਅਸੀਂ ਤਿਆਰ ਹਾਂ ਇਸ ਗੱਲ ਦਾ ਪ੍ਰਗਟਾਵਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੀਤਾ। ਪੁਲਵਾਮਾ ਹਮਲੇ ਮਗਰੋਂ ਭਾਰਤ ਵਲੋਂ ਕੀਤੀ ਜਾ ਰਹੀਆਂ ਕਾਰਵਾਈਆਂ ਨਾਲ ਘਿਰੇ ਪਾਕਿਸਤਾਨ ਨੇ ਅੱਜ ਮੰਗਲਵਾਰ ਨੂੰ ਸਫਾਈ ਦਿੱਤੀ ਹੈ। ਇਮਰਾਨ ਖ਼ਾਨ ਨੇ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਤੇ ਬਿਨਾ ਕਿਸੇ ਸਬੂਤ ਦੇ ਉਸ ਤੇ ਦੋਸ਼ ਲਗਾਇਆ ਗਿਆ ਹੈ।
ਇਮਰਾਨ ਖ਼ਾਨ ਨੇ ਆਪਣੇ ਦੇਸ਼ ਪਾਕਿਸਤਾਨ ਨੂੰ ਖੁੱਦ ਨੂੰ ਬੇਗੁਨਾਹ ਕਰਾਰ ਦਿੱਤਾ। ਇਮਰਾਨ ਖ਼ਾਨ ਨੇ ਅੱਗੇ ਕਿਹਾ ਕਿ ਜੇਕਰ ਭਾਰਤ ਨੂੰ ਕਿਸੇ ਮਿਲਟਰੀ ਇੰਟੈਲੀਜੈਂਸ ਦੀ ਖ਼ਬਰ ਹੈ ਤਾਂ ਸਾਨੂੰ ਦੱਸੋ, ਸਾਡੀ ਸਰਕਾਰ ਇਸ ਸੂਚਨਾ ਤੇ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਭਾਰਤ ਜੇਕਰ ਪਾਕਿਸਤਾਨ ਨਾਲ ਜੰਗ ਕਰਨ ਦੋ ਸੋਚ ਰਿਹਾ ਹੈ ਤਾਂ ਇਸ ਨਾਲ ਦੋਵੇਂ ਮੁਲਕਾਂ ਨੂੰ ਕੁਝ ਵੀ ਹਾਸਲ ਨਹੀਂ ਹੋਣ ਵਾਲਾ ਬਲਕਿ ਦੋਨਾਂ ਮੁਲਕਾਂ ਦੇ ਬੇਗੁਨਾਹ ਬੇਮਤਲਬ ਮਾਰੇ ਜਾਣਗੇ। ਉਹਨਾਂ ਕਿਹਾ ਕੇ ਦਹਿਸ਼ਤਗਰਦੀ ਨਾਲ ਪਾਕਿਸਤਾਨ ਨੂੰ ਵੱਡੇ ਪੱਧਰ 'ਤੇ ਨੁਕਸਾਨ ਹੋਇਆ। ਉਹਨਾਂ ਕਿਹਾ ਕਿ ਪਾਕਿਸਤਾਨ ਨੂੰ ਪੁਲਵਾਮਾ ਹਮਲੇ ਨਾਲ ਕੀ ਫ਼ਾਇਦਾ ਹੋਵੇਗਾ ?