ਢਾਕਾ: ਸ਼ਹਿਰੀ ਹਵਾਬਾਜੀ ਤੇ ਸੈਰ ਸਪਾਟਾ ਮੰਤਰਾਲਾ ਮੁਤਾਬਕ 5 ਸਾਲ ਪਹਿਲਾਂ ਮਿਸਰ ਕੋਲੋਂ ਉਧਾਰ ਲਏ ਦੋ ਬੋਇੰਗ ਜਹਾਜ਼ 777-200 ਨਾਲ ਬਿਮਾਨ ਬੰਗਲਾਦੇਸ਼ ਨੂੰ 11 ਬਿਲੀਅਨ ਟਾਕਾ ਦਾ ਨੁਕਸਾਨ ਹੋਇਆ ਹੈ।
ਰਿਪੋਰਟ ਮੁਤਾਬਕ, ਐਤਵਾਰ ਨੂੰ ਮੰਤਰਾਲੇ ਦੀ ਸੰਸਦੀ ਬੈਠਕ ਦੇ ਦਸਤਾਵੇਜ਼ ਰਾਹੀਂ ਇਹ ਗੱਲ ਸਾਹਮਣੇ ਆਈ। ਬੀਤੇ ਮਹੀਨੇ ਦੀ ਬੈਠਕ 'ਚ ਕਿਹਾ ਗਿਆ ਸੀ ਕਿ 2 ਜਹਾਜ਼ਾਂ ਤੋਂ 22 ਬਿਲੀਅਨ ਟਾਕਾ ਆਇਆ ਤੇ ਖ਼ਰਚ 33 ਬਿਲੀਅਨ ਟਾਕਾ ਦਾ ਹੋਇਆ ਸੀ।
ਇਨ੍ਹਾਂ ਜਹਾਜ਼ਾਂ ਦਾ ਮਾਰਚ ਮਹੀਨੇ ਭੁਗਤਾਨ ਪੂਰਾ ਕਰਨ ਤੋਂ ਪਹਿਲਾਂ ਤੱਕ ਨੈਸ਼ਨਲ ਕੈਰਿਅਰ 110 ਮਿਲੀਅਨ ਦੀ ਸਬਸਿਡੀ ਦੇ ਰਿਹਾ ਸੀ।
ਬੈਠਕ 'ਚ ਮੰਤਰਾਲੇ ਦੇ ਸੀਨੀਅਰ ਸਕੱਤਰ ਐਮ.ਡੀ. ਮੋਹਿਬੁਲ ਹਕ ਨੇ ਕਿਹਾ ਕਿ ਏਅਰਲਾਈਨ ਇਹ ਕਿਰਾਏ 'ਤੇ ਲਏ ਜਹਾਜ਼ਾਂ 'ਤੇ ਰੋਕ ਲਗਾਉਣਾ ਚਾਹੁੰਦੀ ਹੈ ਤੇ ਉਮੀਦ ਹੈ ਕਿ ਇਸ ਸਾਲ ਇੰਨੇ ਹੀ ਹੋਰ ਜਹਾਜ਼ ਆਉਣਗੇ। ਇਨ੍ਹਾਂ ਵਿਚੋਂ ਦੋ ਨੂੰ ਬੇੜੇ 'ਚ ਸ਼ਾਮਲ ਕੀਤਾ ਜਾਵੇਗਾ ਤੇ ਤੀਜੇ ਨੂੰ ਆਉਣ ਵਾਲੇ ਸਾਲ 'ਚ ਸ਼ਾਮਿਲ ਕੀਤਾ ਜਾਵੇਗਾ। ਮੋਹਿਬੁਲ ਨੇ ਕਿਹਾ ਕਿ ਹਰੇਕ ਜਹਾਜ਼ ਦੀ ਕੀਮਤ 24 ਮਿਲੀਅਨ ਡਾਲਰ ਹੈ।
ਕਿਰਾਏ 'ਤੇ ਲਏ ਗਏ ਜਹਾਜ਼ਾਂ 'ਚੋਂ ਇੱਕ ਨੂੰ ਮਾਰਚ 2018 'ਚ ਅਤੇ ਦੂਜੇ ਨੂੰ ਦੋ ਮਹੀਨੇ ਬਾਅਦ ਬੇੜੇ 'ਚ ਸ਼ਾਮਲ ਕੀਤਾ ਗਿਆ ਸੀ।