ਭੋਪਾਲ: ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਹਨ। ਇਸੇ ਦਰਮਿਆਨ ਮਰੀਜ਼ਾਂ ਪ੍ਰਤੀ ਲਾਪਰਵਾਹੀਆਂ ਵੀ ਵਧਣ ਲੱਗੀਆਂ ਹਨ। ਇਸੇ ਤਰ੍ਹਾਂ ਹੀ ਇੱਕ ਹੋਰ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਕੋਰੋਨਾ ਪੀੜਤ ਮੀਰਜ਼ ਨੂੰ ਲੈਣ ਆਈ ਐਂਬੂਲੈਂਸ ਹਸਪਤਾਲ ਭਰਤੀ ਹੋਣ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਮਰੀਜ਼ ਨੂੰ ਰਸਤੇ ਵਿੱਚ ਹੀ ਉਤਾਰ ਕੇ ਚਲੀ ਗਈ। ਜਿਸ ਤੋਂ ਬਾਅਦ ਕਾਫ਼ੀ ਦੇਰ ਮਰੀਜ਼ ਸੜਕ ਕਿਨਾਰੇ ਬੈਠਾ ਰਿਹਾ।
ਦੱਸ ਦਈਏ ਕਿ ਏਅਰ ਇੰਡੀਆ ਏਅਰਲਾਈਨ ਦੇ 55 ਸਾਲਾਂ ਏਅਰਪੋਰਟ ਮੈਨੇਜਰ ਸ਼ਿਆਮ ਟੇਕਾਮ ਕੋਰੋਨਾ ਵਾਇਰਸ ਤੋਂ ਸਕਾਰਾਤਮਕ ਪਾਏ ਗਏ ਹਨ। ਉਨ੍ਹਾਂ ਦੇ ਕੋਰੋਨਾ ਪੌਜ਼ੀਟਿਵ ਹੋਣ ਉੱਤੇ ਪਹਿਲਾਂ ਤਾਂ ਕਾਫ਼ੀ ਦੇਰ ਤੱਕ ਸੂਚਿਤ ਕਰਨ ਤੋਂ ਬਾਅਦ ਐਂਬੂਲੇਂਸ ਨਹੀਂ ਆਈ ਤੇ ਜਦੋਂ ਐਬੂਲੈਂਸ ਆਈ ਤਾਂ ਉਨ੍ਹਾਂ ਹਮੀਦੀਆ ਹਸਪਤਾਲ ਲੈ ਕੇ ਜਾਣ ਲੱਗੀ। ਮਰੀਜ਼ ਨੇ ਆਪਣੀ ਇੱਛਾ ਜਾਹਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਚੀਰਾਯੂ ਹਸਪਤਾਲ ਵਿੱਚ ਭਰਤੀ ਹੋਣਾ ਹੈ ਤਾਂ ਡਰਾਇਵਰ ਨੇ ਚੀਰਾਯੂ ਜਾਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਮਰੀਜ਼ ਨੂੰ ਕਮਲਾ ਪਾਰਕ ਦੇ ਕੋਲ ਹੀ ਉਤਾਰ ਦਿੱਤਾ।