ਸ੍ਰੀਨਗਰ: ਹਿੰਦੂਆਂ ਦੇ ਧਾਰਮਿਕ ਸਥਾਨ ਅਮਰਨਾਥ ਗੁਫ਼ਾ ਦੇ ਦਰਸ਼ਨਾਂ ਦੇ ਲਈ ਜੰਮੂ ਕਸ਼ਮੀਰ ਵਿੱਚ ਸਥਿਤ ਬਾਲਟਾਲ ਬੇਸ ਕੈਂਪ ਤੋਂ ਪਹਿਲਾ ਜੱਥਾ ਰਵਾਨਾ ਹੋ ਗਿਆ ਹੈ।
ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਪਹਿਲਾ ਜੱਥਾ ਰਵਾਨਾ, ਅਮਿਤ ਸ਼ਾਹ ਨੇ ਦਿੱਤੀ ਵਧਾਈ - ਅਮਰਨਾਥ ਯਾਤਰਾ
ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਅਮਰਨਾਥ ਯਾਤਰਾ ਸ਼ੁਰੂ ਹੋ ਚੁੱਕੀ ਹੈ ਤੇ ਜਿਸ ਲਈ ਪਹਿਲਾ ਜੱਥਾ ਰਵਾਨਾ ਹੋ ਚੁੱਕਿਆ ਹੈ।
ਫ਼ੋਟੋ
ਇਹ ਯਾਤਰਾ 45 ਦਿਨੀਂ ਰਸਮੀ ਤੌਰ 'ਤੇ ਅੱਜ ਤੋਂ ਸ਼ੁਰੂ ਹੋ ਗਈ ਤੇ 15 ਅਗਸਤ ਨੂੰ ਸਾਉਣ ਦੀ ਪੂਰਨਮਾਸੀ ਵਾਲੇ ਦਿਨ ਸਮਾਪਤ ਹੋਵੇਗੀ। ਅਮਰਨਾਥ ਦੀ ਸਾਲਾਨਾ ਤੀਰਥ ਯਾਤਰਾ ਦੇ ਲਈ 'ਬਮ ਬਮ ਭੋਲੇ' ਦੇ ਜੈਕਾਰਿਆਂ ਨਾਲ 2,234 ਸ਼ਰਧਾਲੂਆਂ ਦਾ ਜੱਥਾ ਰਵਾਨਾ ਹੋ ਚੁੱਕਿਆ ਹੈ।
ਉੱਥੇ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਹਿਲੇ ਜੱਥੇ ਦੀ ਰਵਾਨਗੀ 'ਤੇ ਸ਼ਰਧਾਲੂਆਂ ਨੂੰ ਵਧਾਈ ਦਿੱਤੀ ਹੈ।