ਹੈਦਰਾਬਾਦ: ਅਯੁੱਧਿਆ ਜ਼ਮੀਨ ਮਾਮਲੇ ਤੇ ਆਏ ਇਤਿਹਾਸਕ ਫ਼ੈਸਲੇ ਤੋਂ ਬਾਅਦ ਲਗਾਤਾਰ ਬਿਆਨਬਾਜ਼ੀਆਂ ਹੋ ਰਹੀਆਂ ਹਨ। ਇਸ ਨੂੰ ਲੈ ਕੇ AIMIM ਮੁਖੀ ਅਸਦੁਦੀਨ ਓਵੈਸੀ ਨੇ ਇਸ ਮਾਮਲੇ ਨੂੰ ਇੱਕ ਹੋਰ ਪ੍ਰਤੀਕਿਰਿਆ ਦਿੱਤੀ ਹੈ।
'ਸਾਡੀ ਲੜਾਈ ਮਸਜ਼ਿਦ ਲਈ ਸੀ, ਸਾਨੂੰ ਖ਼ੈਰਾਤ ਵਿੱਚ...
ਅਸਦੁਦੀਨ ਓਵੈਸੀ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਮਸਜ਼ਿਦ ਲਈ ਸੀ। ਉਨ੍ਹਾਂ ਨੂੰ ਖ਼ੈਰਾਤ ਵਿੱਚ ਜ਼ਮੀਨ ਦਾ ਟੁਕੜਾ ਨਹੀਂ ਚਾਹੀਦਾ।
ayodhya verdict
ਓਵੈਸੀ ਨੇ ਕਿਹਾ, ਅਸੀਂ ਖ਼ੈਰਾਤ ਵਿੱਚ ਜ਼ਮੀਨ ਦਾ ਇੱਕ ਟੁਕੜਾ ਨਹੀਂ ਚਾਹੁੰਦੇ ਹਾਂ, ਇੰਨੇ ਸਾਲਾਂ ਤੋਂ ਸਾਡਾ ਸੰਘਰਸ਼ ਅਤੇ ਸਬਕ ਇੱਕ ਜ਼ਮੀਨ ਦੇ ਟੁਕੜੇ ਲਈ ਨਹੀਂ ਸੀ ਸਾਡੀ ਲੜਾਈ ਮਸਜ਼ਿਦ ਲਈ ਸੀ, 5 ਏਕੜ ਜ਼ਮੀਨ ਲਈ ਨਹੀਂ ਸੀ।
ਜ਼ਿਕਰ ਕਰਨਾ ਬਣਦਾ ਹੈ ਕਿ ਲੰਘੇ ਸਨਿੱਚਰਵਾਰ ਦਹਾਕਿਆਂ ਪੁਰਾਣੇ ਅਯੁੱਧਿਆ ਮਾਮਲੇ ਵਿੱਚ ਇਤਿਹਾਸਕ ਫ਼ੈਸਲਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਨੇ ਅਯੁੱਧਿਆ ਵਿੱਚ ਵਿਵਾਦਤ ਜ਼ਮੀਨ ਦਾ ਕਬਜ਼ਾ ਸਰਕਾਰੀ ਟਰੱਸਟ ਨੂੰ ਮੰਦਰ ਬਣਾਉਣ ਲਈ ਦੇ ਦਿੱਤਾ ਸੀ। ਇਸ ਤੋਂ ਇਲਾਵਾ ਮਸਜ਼ਿਦ ਬਣਾਉਣ ਲਈ ਸ਼ਹਿਰ ਵਿੱਚ 5 ਏਕੜ ਜ਼ਮੀਨ ਬਣਾਉਣ ਦਾ ਐਲਾਨ ਕੀਤਾ ਹੈ।