ਪੰਜਾਬ

punjab

ETV Bharat / bharat

ਇੰਦਰਾ ਗਾਂਧੀ ਦੀ ਮੌਤ ਤੇ ਸਿੱਖਾਂ ਦਾ ਬਦਲਾ, ਜਾਣੋ ਕੁਝ ਖਾਸ ਪਹਿਲੂ

31 ਅਕਤੂਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੇ ਅੰਗ ਰੱਖਿਅਕ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।

By

Published : Oct 31, 2019, 1:20 PM IST

ਫ਼ੋਟੋ

ਨਵੀਂ ਦਿੱਲੀ: ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ 31 ਅਕਤੂਬਰ 1984 ਨੂੰ ਉਨ੍ਹਾਂ ਦੇ ਬੋਡੀਗਾਰਡ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਨੇ ਗੋਲੀ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ। ਦੋਵਾਂ ਸਿੱਖਾਂ ਨੇ ਗੋਲੀਆਂ ਦੇ ਨਾਲ ਉਨ੍ਹਾਂ ਦੇ ਸਰੀਰ ਨੂੰ ਛਲਣੀ ਕਰ ਦਿੱਤਾ ਸੀ।

ਫ਼ੋਟੋ

ਇੰਦਰਾ ਗਾਂਧੀ ਦੇ ਸਰੀਰ ਵਿੱਚ ਕਰੀਬ 31 ਗੋਲੀਆਂ ਲੱਗੀਆਂ ਸਨ। ਇੰਦਰਾ ਗਾਂਧੀ ਨੂੰ ਮਾਰਣ ਤੋਂ ਬਾਅਦ ਬੇਅੰਤ ਤੇ ਸਤਵੰਤ ਨੇ ਆਪਣੇ ਹੱਥਿਆਰ ਸੁੱਟ ਦਿੱਤੇ ਸਨ। ਉਸ ਸਮੇਂ ਬੇਅੰਤ ਨੇ ਕਿਹਾ ਸੀ ਅਸੀਂ ਜੋ ਕੁਝ ਕਰਨਾ ਸੀ, ਅਸੀਂ ਕਰ ਦਿੱਤਾ, ਹੁਣ ਤੁਸੀਂ ਜੋ ਕਰਨਾ ਹੈ, ਕਰੋ।'' ਨੇੜੇ ਗਾਰਡ ਰੂਮ ਤੋਂ ਆਈਟੀਬੀਪੀ ਦੇ ਜਵਾਨ ਦੌੜਦੇ ਹੋਏ ਆਏ ਅਤੇ ਉਨ੍ਹਾਂ ਨੇ ਸਤਵੰਤ ਨੂੰ ਵੀ ਘੇਰੇ ਵਿੱਚ ਲੈ ਲਿਆ ਸੀ। ਆਪਣੇ ਅੰਗ ਰੱਖਿਅਕਾਂ ਵੱਲੋਂ ਗੋਲੀ ਮਾਰੇ ਜਾਣ ਦੇ ਤਕਰੀਬਨ ਚਾਰ ਘੰਟਿਆਂ ਬਾਅਦ 2 ਵੱਜ ਕੇ 23 ਮਿੰਟ 'ਤੇ ਇੰਦਰਾ ਗਾਂਧੀ ਨੂੰ ਮ੍ਰਿਤਕ ਐਲਾਨਿਆ ਗਿਆ ਸੀ।

31 ਅਕਤੂਬਰ ਦੇ ਦਿਨ ਸਤਵੰਤ ਸਿੰਘ ਨੇ ਬਹਾਨਾ ਕੀਤਾ ਸੀ ਕਿ ਉਨ੍ਹਾਂ ਦਾ ਪੇਟ ਖ਼ਰਾਬ ਹੈ। ਇਸ ਲਈ ਉਸ ਨੂੰ ਪਖਾਣੇ ਦੇ ਨੇੜੇ ਤਾਇਨਾਤ ਕੀਤਾ ਜਾਏ। ਇਸ ਤਰ੍ਹਾਂ ਬੇਅੰਤ ਤੇ ਸਤਵੰਤ ਇੱਕੋ ਨਾਲ ਤਾਇਨਾਤ ਹੋਏ ਅਤੇ ਉਨ੍ਹਾਂ ਨੇ ਇੰਦਰਾ ਗਾਂਧੀ ਤੋਂ ਆਪਰੇਸ਼ਨ ਬਲੂਸਟਾਰ ਦਾ ਬਦਲਾ ਲਿਆ।

ਦੇਸ਼ ਵਿੱਚ ਹੋਇਆ ਸਿੱਖ ਕਤਲੇਆਮ

ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਅਤੇ ਦੇਸ਼ ਦੇ ਕਈ ਹਿੱਸਿਆਂ ਵਿੱਚ ਦੰਗੇ ਭੜਕ ਗਏ ਸਨ। ਸਿੱਖ ਕਤਲੇਆਮ ਭਾਰਤੀ ਇਤਿਹਾਸ ਦਾ ਇੱਕ ਕਾਲਾ ਅਧਿਆਇ ਹੈ ਜਿਸ ਨਾਨ ਭਾਰਤੀ ਲੋਕਤੰਤਰ ਦੀ ਰੂਹ ਕੰਬ ਗਈ ਸੀ। ਇਸ ਘਟਨਾ ਤੋਂ ਬਾਅਦ ਦੇਸ਼ ਵਿੱਚ ਖੂਨ ਦੀ ਹੋਲੀ ਖੇਡੀ ਗਈ ਸੀ।

ਫ਼ੋਟੋ

ਮੰਨਿਆ ਜਾਂਦਾ ਹੈ ਕਿ ਇਨ੍ਹਾਂ ਦੰਗਿਆਂ ਵਿਚ ਪੰਜ ਹਜ਼ਾਰ ਲੋਕਾਂ ਦੀ ਮੌਤ ਹੋਈ ਸੀ। ਇਕੱਲੇ ਦਿੱਲੀ ਵਿੱਚ ਹੀ ਦੋ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ। ਦੰਗਿਆਂ ਤੋਂ ਬਾਅਦ ਸੀਬੀਆਈ ਨੇ ਕਿਹਾ ਸੀ ਕਿ ਇਹ ਦੰਗੇ ਕਾਂਗਰਸ ਸਰਕਾਰ ਅਤੇ ਦਿੱਲੀ ਪੁਲਿਸ ਨੇ ਮਿਲ ਕੇ ਕੀਤੇ ਸਨ। ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਉਸ ਸਮੇਂ ਕਿਹਾ ਸੀ ਕਿ ਜਦੋਂ ਕੋਈ ਰੁੱਖ ਡਿੱਗਦਾ ਹੈ ਤਾਂ ਧਰਤੀ ਹਿੱਲ ਜਾਂਦੀ ਹੈ।

ਫ਼ੋਟੋ

ABOUT THE AUTHOR

...view details