ਲਖੀਮਪੁਰ ਖੀਰੀ: ਪੇਸ਼ੇ ਤੋਂ ਕਲਾਕਾਰ ਨੌਜਵਾਨ ਅਮਨ ਗੁਲਾਟੀ ਨੇ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਨੂੰ ਅਨੋਖੇ ਤਰੀਕੇ ਨਾਲ ਸ਼ਰਧਾਂਜਲੀ ਦਿੱਤੀ। ਇਸ ਦੇ ਲਈ ਅਮਨ ਨੇ ਅਨੋਖਾ ਤਰੀਕਾ ਅਪਣਾਇਆ ਕੀਤਾ। ਅਮਨ ਨੇ ਭਾਰਤੀ ਕਰੰਸੀ ਦੇ ਇੱਕ ਰੁਪਏ ਦੇ ਸਿੱਕੇ ਉੱਤੇ ਅਰੁਣ ਜੇਟਲੀ ਦਾ ਪੋਟ੍ਰੇਟ ਬਣਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਅਮਨ ਨੇ ਬਣਾਏ ਹਨ ਕਈ ਰਿਕਾਰਡ
ਚਿੱਤਰਕਾਰ ਅਮਨ ਗੁਲਾਟੀ ਵਰਲਡ ਰਿਕਾਰਡ ਹੋਲਡਰ ਵੀ ਹੈ। ਅਮਨ ਗੁਲਾਟੀ ਨੇ ਵਿਸ਼ਵ ਅਤੇ ਦੇਸ਼ ਵਿੱਚ ਬਦਾਮ ਉੱਤੇ ਕਈ ਸ਼ਖਸੀਅਤਾਂ ਦੇ ਪੋਟ੍ਰੇਟ ਬਣਾ ਕੇ ਚਰਚਾ ਵਿੱਚ ਰਹੇ ਹਨ। ਲੋਕਾਂ ਨੇ ਉਨ੍ਹਾਂ ਦੀ ਇਸ ਅਨੋਖੀ ਕਲਾ ਦੀ ਸ਼ਲਾਘਾ ਵੀ ਕੀਤੀ ਹੈ।
ਅਮਨ ਹੁਣ ਤੱਕ ਵਿੰਗ ਕਮਾਂਡਰ ਅਭਿਨੰਦਨ ਤੋਂ ਲੈ ਕੇ ਕ੍ਰਿਕੇਟ ਵਰਲਡ ਕੱਪ ਅਤੇ ਚੰਦਰਯਾਨ ਤੱਕ ਦੀ ਘਟਨਾਵਾਂ ਦੇ ਚਿੱਤਰ ਵੀ ਬਦਾਮ ਉੱਤੇ ਬਣਾ ਚੁੱਕੇ ਹਨ। ਅਮਨ ਹੁਣ ਤੱਕ ਦੇਸ਼ ਦੇ ਕਈ ਵੱਡੇ ਨੇਤਾਵਾਂ ਅਤੇ ਸਮਾਜ ਸੇਵਕਾਂ ਦੀ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪੋਟ੍ਰੇਟ ਬਣਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਚੁੱਕੇ ਹਨ।
ਵੀਡੀਓ ਵੇਖਣ ਲਈ ਕੱਲਿਕ ਕਰੋ
ਜ਼ਿਕਰਯੋਗ ਹੈ ਕਿ ਭਾਜਪਾ ਦੇ ਸੀਨੀਅਰ ਮੰਤਰੀ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦਾ 66 ਸਾਲ ਦੀ ਉਮਰ 'ਚ ਬੀਤੇ ਸ਼ਨਿਚਰਵਾਰ ਨੂੰ ਦੁਪਹਿਰ ਵੇਲੇ ਦੇਹਾਂਤ ਹੋ ਗਿਆ ਸੀ। ਐਤਵਾਰ ਨੂੰ ਰਾਜਧਾਨੀ ਦਿੱਲੀ ਦੇ ਨਿਗਮ ਬੋਧ ਘਾਟ ਉੱਤੇ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਗਿਆ। ਅਰੁਣ ਜੇਟਲੀ ਨੂੰ ਅਚਾਨਕ ਤਬੀਅਤ ਖ਼ਰਾਬ ਹੋਣ ਕਾਰਨ 10 ਅਗਸਤ ਨੂੰ ਦਿੱਲੀ ਦੇ ਏਮਸਜ਼ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।