ਪੰਜਾਬ

punjab

ETV Bharat / bharat

ਭਾਰਤ-ਪਾਕਿ ਵਿਚਾਲੇ ਬਣੇ ਹਲਾਤਾਂ ਤੋਂ ਬਾਅਦ ਪਠਾਨਕੋਟ 'ਚ ਜੰਗੀ ਹੈਲੀਕਾਪਟਰ ਤੈਨਾਤ

ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੇ ਨੇੜਲੇ ਪਠਾਨਕੋਟ ਏਅਰਬੇਸ 'ਤੇ ਅਪਾਚੇ ਏਐਚ 64-ਈ ਜੰਗੀ ਹੈਲੀਕਾਪਟਰ ਤੈਨਾਤ ਕੀਤੇ ਜਾਣਗੇ। ਇਹ ਹੈਲੀਕਾਪਟਰ ਐਂਟੀ ਟੈਂਕ ਮਿਸਾਈਲ ਨਾਲ ਲੈਸ ਹਨ।

By

Published : Aug 29, 2019, 12:55 PM IST

ਫ਼ੋਟੋ

ਪਠਾਨਕੋਟ: ਭਾਰਤ ਅਤੇ ਗੁਆਂਢੀ ਮੁਲਕ ਪਾਕਿਸਤਾਨ ਵਿਚਾਲੇ ਬਣੇ ਤਲਖ਼ੀ ਵਾਲੇ ਹਲਾਤਾਂ ਤੋਂ ਬਾਅਦ ਪਠਾਨਕੋਟ ਹਵਾਈ ਅੱਡੇ ਦੀ ਅਹਿਮੀਅਤ ਨੂੰ ਧਿਆਨ ਵਿੱਚ ਰੱਖਦੇ ਹੋਏ ਅਪਾਚੇ ਹੈਲੀਕਾਪਟਰਾਂ ਨੂੰ ਪਾਕਿ ਸਰਹੱਦ ਦੇ ਸਭ ਤੋਂ ਨੇੜੇ ਸਥਿਤ ਏਅਰਬੇਸ ‘ਤੇ ਤਾਇਨਾਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਹੈਲੀਕਾਪਟਰ ਪਠਾਨਕੋਟ ਏਅਰਬੇਸ ਤੇ 3 ਸਤੰਬਰ ਤੋਂ ਤਾਇਨਾਤ ਕੀਤੇ ਜਾਣਗੇ।

ਅਪਾਚੇ ਦੀ ਗੱਲ ਹੋ ਰਹੀ ਹੈ ਤਾਂ ਜ਼ਿਕਰ ਕਰ ਦਈਏ ਮਾਰਕ ਸ਼ਕਤੀ ਵਾਲਾ ਅਪਾਚੇ ਹੈਲੀਕਾਪਟਰ ਅਮਰੀਕਾ ਤੇ ਇਜ਼ਰਾਇਲੀ ਏਅਰਫੋਰਸ ‘ਚ ਤਾਇਨਾਤ ਹੈ। ਇਸ ‘ਚ 1200 ਰਾਉਂਡ ਫਾਇਰ ਕਰਨ ਵਾਲੀ 30 ਐਮਐਮ ਮਸ਼ੀਨ ਹਨ ਤੇ ਐਂਟੀ ਟੈਂਕ ਮਿਸਾਈਲ ਨਾਲ ਲੈਸ ਹੈ।

ਇਹ ਵੀ ਬਿੜਕਾਂ ਹਨ ਕਿ ਰੱਖਿਆ ਮੰਤਰਾਲਾ ਇਸ ਦਿਨ ਲੌਂਚਿੰਗ ਸਮਾਰੋਹ ਕਰੇਗੀ ਜਿਸ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਹੋਣਗੇ। ਇਸੇ ਦਿਨ ਭਾਰਤੀ ਸੈਨਾ ਦੇ ਜਾਂਬਾਜ਼ ਵਿੰਗ ਕਮਾਂਡਰ ਅਭਿਨੰਦਨ ਵਰਥਮਾਨ ਪਠਾਨਕੋਟ ਏਅਰਬੇਸ ‘ਤੇ ਮਿੱਗ-21 ਉਡਾਉਣਗੇ ਤਾਂ ਜੋ ਏਅਰਬੇਸ ਦੀ ਆਲੋਚਨਾ ਕਰਨ ਵਾਲਿਆਂ ਨੂੰ ਜਵਾਬ ਮਿਲ ਸਕੇ।

ABOUT THE AUTHOR

...view details