ਮੁਜ਼ੱਫਰਾਬਾਦ (ਪੀਓਕੇ) : ਕੋਹਾਲਾ ਹਾਈਡ੍ਰੋ ਪਾਵਰ ਪਰਿਯੋਜਨਾ ਨੂੰ ਲੈ ਕੇ ਨੀਲਮ ਤੇ ਝੇਲਮ ਨਦੀਂ 'ਤੇ ਉਸਾਰੀ ਦਾ ਕੰਮ ਜਾਰੀ ਹੈ। ਹਲਾਂਕਿ ਸਥਾਨਕ ਲੋਕ ਇਸ ਨੂੰ ਗੈਰ-ਕਾਨੂੰਨੀ ਦੱਸਦੇ ਹੋਏ ਇਸ ਦਾ ਵਿਰੋਧ ਕਰ ਰਹੇ ਹਨ।
ਗੈਰ ਕਾਨੂੰਨੀ ਉਸਾਰੀ ਨੂੰ ਲੈ ਕੇ ਪਾਕਿ-ਚੀਨ ਦਾ ਵਿਰੋਧ ਸੋਮਵਾਰ ਨੂੰ ਨੀਲਮ ਤੇ ਝੇਲਮ ਨਦੀ 'ਤੇ ਡੈਮ ਦੀ ਉਸਾਰੀ ਨੂੰ ਲੈ ਕੇ ਮੁਜ਼ੱਫਰਾਬਾਦ ਦੇ ਸਥਾਨਕ ਲੋਕਾਂ ਨੇ ਇੱਕ ਵੱਡੀ ਵਿਰੋਧ ਰੈਲੀ ਕੱਢੀ। ਇਸ ਦੌਰਾਨ ਗੈਰ ਕਾਨੂੰਨੀ ਉਸਾਰੀ ਨੂੰ ਲੈ ਕੇ ਲੋਕਾਂ ਨੇ ਚੀਨ ਅਤੇ ਪਾਕਿਸਤਾਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ।
ਗੈਰ ਕਾਨੂੰਨੀ ਉਸਾਰੀ ਨੂੰ ਲੈ ਕੇ ਪਾਕਿ-ਚੀਨ ਦਾ ਵਿਰੋਧ ਪ੍ਰਦਰਸ਼ਨਕਾਰੀਆਂ ਨੇ ਇਹ ਸਵਾਲ ਚੁੱਕਿਆ ਹੈ ਕਿ ਪਾਕਿਸਤਾਨ ਤੇ ਚੀਨ ਵਿਚਾਲੇ ਵਿਵਾਦਤ ਖ਼ੇਤਰ ਨਦੀ ਨੂੰ ਲੈ ਕੇ ਕਿਸ ਕਾਨੂੰਨ ਤਹਿਤ ਸਮਝੌਤਾ ਹੋਇਆ ਹੈ? ਉਨ੍ਹਾਂ ਕਿਹਾ ਕਿ ਪਾਕਿਸਤਾਨ ਅਤੇ ਚੀਨ ਇਨ੍ਹਾਂ ਨਦੀਆਂ 'ਤੇ ਕਬਜ਼ਾ ਕਰਕੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਮਤਿਆਂ ਦੀ ਉਲੰਘਣਾ ਕਰ ਰਹੇ ਹਨ।
ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਅਤੇ ਚੀਨ ਵੱਲੋਂ ਬਣਾਏ ਗਏ ਡੈਮਾਂ ਕਾਰਨ ਵਾਤਾਵਰਣ ‘ਤੇ ਪੈ ਰਹੇ ਮਾੜੇ ਪ੍ਰਭਾਵਾਂ 'ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ, "ਸਾਨੂੰ ਕੋਹਾਲਾ ਪ੍ਰਾਜੈਕਟ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਇਸ ਰੋਸ ਪ੍ਰਦਰਸ਼ਨ ਨੂੰ ਉਦੋਂ ਤੱਕ ਜਾਰੀ ਰੱਖਣਾ ਚਾਹੀਦਾ ਹੈ ਜਦ ਤੱਕ ਇਹ ਉਸਾਰੀ ਬੰਦ ਨਹੀਂ ਹੋ ਜਾਂਦੀ। "
ਦੱਸਣਯੋਗ ਹੈ ਕਿ ਕੋਹਾਲਾ 'ਚ 2.4 ਬਿਲੀਅਨ ਡਾਲਰ ਦੀ ਲਾਗਤ ਨਾਲ 1,124 ਮੈਗਾਵਾਟ ਦੀ ਜਲ ਬਿਜਲੀ ਉਤਪਾਦਨ ਪਰਿਯੋਜਨਾ ਦੀ ਉਸਾਰੀ ਲਈ ਇੱਕ ਚੀਨੀ ਕੰਪਨੀ ਅਤੇ ਪਾਕਿਸਤਾਨ ਤੇ ਚੀਨ ਸਰਕਾਰ ਵਿਚਾਲੇ ਤਿੰਨ ਪੱਖੀ ਸਮਝੌਤੇ ਉੱਤੇ ਦਸਤਖ਼ਤ ਕੀਤੇ ਗਏ ਹਨ।
ਚੀਨ ਪਾਕਿਸਤਾਨ ਆਰਥਿਕ ਗਲਿਆਰਾ (CPEC) ਦੇ ਤਹਿਤ ਪੀਓਕੇ ਝੇਲਮ ਨਦੀ 'ਤੇ ਬਣਾਇਆ ਜਾ ਰਿਹਾ ਹਾਈਡ੍ਰੋ ਪਾਵਰ ਪਲਾਂਟ ਦਾ ਕੰਮ ਕੋਹਲਾ ਹਾਈਡ੍ਰੋ ਕੰਪਨੀ (KHCL) ਨੂੰ ਦਿੱਤਾ ਗਿਆ ਹੈ। ਇਹ ਚੀਨ ਦੀ ਥ੍ਰੀ ਗੌਰੇਜਸ ਕਾਰਪੋਰੇਸ਼ਨ (CTGC) ਦੀ ਸਹਾਇਕ ਕੰਪਨੀ ਹੈ।
ਗੌਰਤਲਬ ਹੈ ਕਿ ਇਸ ਮੁੱਦੇ ਨੂੰ ਗਲੋਬਲ ਸਟੇਜ 'ਤੇ ਉਜਾਗਰ ਕਰਨ ਲਈ ਟਵਿੱਟਰ' 'ਤੇ #SaveriversSaveAJK ਦੇ ਨਾਲ ਇੱਕ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ।