ਨਵੀਂ ਦਿੱਲੀ: ਕੱਲ੍ਹ ਹੋਏ ਸਹੁੰ ਚੁੱਕ ਸਮਾਰੋਹ ਤੋਂ ਬਾਅਦ ਮੋਦੀ ਦੀ ਕੈਬਨਿਟ ਦਾ ਬੰਟਵਾਰਾ ਹੋ ਚੁੱਕਾ ਹੈ। ਇਸ ਵਾਰ ਪੀਐੱਮ ਮੋਦੀ ਦੀ ਕੈਬਨਿਟ 'ਚ ਕਈ ਨਵੇਂ ਚਿਹਰੇ ਸ਼ਾਮਿਲ ਕੀਤੇ ਗਏ ਹਨ।
ਮੋਦੀ ਕੈਬਿਨੇਟ: ਅਮਿਤ ਸ਼ਾਹ ਬਣੇ ਗ੍ਰਹਿ ਮੰਤਰੀ, ਰਾਜਨਾਥ ਨੂੰ ਮਿਲਿਆ ਰੱਖਿਆ ਵਿਭਾਗ - amit shah
ਵੀਰਵਾਰ ਨੂੰ ਸਹੁੰ ਚੁੱਕਣ ਤੋਂ ਬਾਅਦ ਮੰਤਰੀਆਂ ਨੂੰ ਅੱਜ ਉਨ੍ਹਾਂ ਦੇ ਅਹੁਦਿਆਂ ਦੀ ਵੰਡ ਕਰ ਦਿੱਤੀ ਗਈ ਹੈ। ਇਸ ਵਾਰ ਰਾਜਨਾਥ ਸਿੰਘ ਨੂੰ ਰੱਖਿਆ ਮੰਤਰਾਲਾ ਦਿੱਤਾ ਗਿਆ ਹੈ ਅਤੇ ਅਮਿਤ ਸ਼ਾਹ ਨੂੰ ਗ੍ਰਹਿ ਮੰਤਰੀ ਬਣਾਇਆ ਗਿਆ ਹੈ।
ਮੋਦੀ ਕੈਬਨਿਟ
ਕਿਹੜੇ ਮੰਤਰੀ ਨੂੰ ਮਿਲਿਆ ਕਿਹੜਾ ਵਿਭਾਗ? (ਕੈਬਿਨੇਟ ਮੰਤਰੀ)
- ਰਾਜਨਾਥ ਸਿੰਘ- ਰੱਖਿਆ ਮੰਤਰੀ
- ਅਮਿਤ ਸ਼ਾਹ- ਗ੍ਰਹਿ ਮੰਤਰੀ
- ਨਿਤਿਨ ਗਡਕਰੀ- ਹਾਈਵੇ ਅਤੇ ਰੋਡ ਟਰਾਂਸਪੋਰਟ ਮੰਤਰੀ
- ਸਦਾਨੰਦ ਗੌੜਾ- ਖ਼ਾਦ ਅਤੇ ਕੈਮੀਕਲ ਮੰਤਰੀ
- ਰਾਮ ਵਿਲਾਸ ਪਾਸਵਾਨ- ਉਪਭੋਗਤਾ ਮੰਤਰੀ
- ਨਰਿੰਦਰ ਸਿੰਘ ਤੋਮਰ- ਪੇਂਡੂ ਵਿਕਾਸ ਅਤੇ ਖ਼ੇਤੀਬਾੜੀ ਮੰਤਰੀ
- ਰਵੀ ਸ਼ੰਕਰ ਪ੍ਰਸਾਦ- ਆਈ.ਟੀ, ਕਾਨੂੰਨ ਅਤੇ ਨਿਆਂ ਮੰਤਰੀ
- ਹਰਸਿਮਰਤ ਕੌਰ ਬਾਦਲ- ਫ਼ੂਡ ਪ੍ਰੋਸੈਸਿੰਗ ਮੰਤਰੀ
- ਥਾਵਰ ਚੰਦ ਗਹਿਲੋਤ- ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ
- ਐਸ. ਜੈ ਸ਼ੰਕਰ- ਵਿਦੇਸ਼ ਮੰਤਰੀ
- ਰਮੇਸ਼ ਪੋਖਰੀਆਲ ਨਿਸ਼ੰਕ- ਮਾਨਵੀ ਸੰਸਾਧਨ ਮੰਤਰੀ
- ਅਰਜੁਨ ਮੁੰਡਾ- ਕਬੀਲਿਆਂ ਦੇ ਮਸਲੇ ਸਬੰਧੀ ਮੰਤਰੀ
- ਸਮ੍ਰਿਤੀ ਇਰਾਨੀ- ਮਹਿਲਾ ਅਤੇ ਬਾਲ ਵਿਕਾਸ ਮੰਤਰੀ
- ਡਾ. ਹਰਸ਼ਵਰਧਨ- ਸਿਹਤ ਮੰਤਰੀ
- ਪ੍ਰਕਾਸ਼ ਜਾਵਡੇਕਰ- ਸੂਚਨਾ ਅਤੇ ਪ੍ਰਸਾਰਣ ਮੰਤਰੀ
- ਪਿਯੂਸ਼ ਗੋਇਲ- ਰੇਲ ਮੰਤਰੀ
- ਧਰਮਿੰਦਰ ਪ੍ਰਧਾਨ- ਪੈਟਰੋਲੀਅਮ ਮੰਤਰੀ
- ਮੁਖਤਾਰ ਅੱਬਾਸ ਨਕਵੀ- ਘੱਟ ਗਿਣਤੀ ਮੰਤਰੀ
- ਪ੍ਰਹਿਲਾਦ ਜੋਸ਼ੀ- ਕੋਇਲਾ ਮੰਤਰੀ
- ਮਹਿੰਦਰ ਨਾਥ ਪਾਂਡੇ- ਸਕਿੱਲ ਡਿਵੈਲਪਮੈਂਟ ਮੰਤਰੀ
- ਗਿਰੀਰਾਜ ਸਿੰਘ- ਪਸ਼ੂ ਪਾਲਣ ਮੰਤਰੀ
- ਗਜਿੰਦਰ ਸਿੰਘ- ਜਾਲ ਮੰਤਰੀ
Last Updated : May 31, 2019, 3:33 PM IST