ਟਿਹਰੀ : ਸ੍ਰੀਨਗਰ ਗੜਵਾਲ ਤੋਂ 10 ਕਿਲੋਮੀਟਰ ਦੂਰ ਸਥਿਤ ਫਰਾਸੂ ਦੇ ਨੇੜੇ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ। ਫਰਾਸੂ ਦੇ ਨੇੜੇ ਨਦੀ ਦੇ ਤੇਜ਼ ਬਹਾਅ ਵਿੱਚ ਕੁਝ ਹੀ ਸਕਿੰਟਾਂ ਵਿੱਚ ਇੱਕ ਨੌਜਵਾਨ ਰੁੜ ਗਿਆ।
ਨਦੀ ਦੇ ਤੇਜ਼ ਬਹਾਅ 'ਚ ਰੁੜਿਆ ਨੌਜਵਾਨ
ਉੱਤਰਾਖੰਡ ਦੇ ਟਿਹਰੀ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇੱਕ ਨੌਜਵਾਨ ਉਫਾਨ 'ਤੇ ਵੱਗ ਰਹੀ ਨਦੀ ਵਿੱਚ ਰੁੜ ਗਿਆ।
ਜਾਣਕਾਰੀ ਮੁਤਾਬਕ ਨੌਜਵਾਨ ਘਟਨਾ ਵਾਲੀ ਥਾਂ 'ਤੇ ਨੈਸ਼ਨਲ ਹਾਈਵੇ -58 ਦੇ ਖੁੱਲ੍ਹਣ ਦੀ ਉਡੀਕ ਕਰ ਰਿਹਾ ਸੀ। ਉਸ ਵੇਲੇ ਉਸ ਉੱਤੇ ਅਚਾਨਕ ਇੱਕ ਪਹਾੜੀ ਦਾ ਮਲਬਾ ਡਿੱਗ ਪਿਆ, ਜਿਸ ਕਾਰਨ ਘਬਰਾ ਕੇ ਨੌਜਵਾਨ ਆਪਣੀ ਸਕੂਟਰੀ ਸਮੇਤ ਅਲਕਨੰਦਾ ਨਦੀ ਵਿੱਚ ਜਾ ਡਿੱਗਾ। ਮਲਬਾ ਡਿੱਗਣ ਕਾਰਨ ਨੌਜਵਾਨ ਦਾ ਅੱਧਾ ਸਰੀਰ ਮਲਬੇ ਹੇਠ ਦੱਬ ਗਿਆ। ਨੌਜਵਾਨ ਨੇ ਮਲਬੇ ਤੋਂ ਨਿਕਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੀਆ। ਜਿਸ ਤੋਂ ਬਾਅਦ ਉਫਾਨ ਦੇ ਵੱਗ ਰਹੀ ਅਲਕਨੰਦਾ ਨਦੀ ਉਸ ਨੂੰ ਵਹਾ ਕੇ ਲੈ ਗਈ।
ਪਹਾੜੀ ਦਾ ਮਲਬਾ ਡਿੱਗਣ ਅਤੇ ਨਦੀ ਵਿੱਚ ਜਾਣ ਲਈ ਰਾਹ ਨਾ ਹੋਣ ਕਾਰਨ ਘਟਨਾ ਦੇ ਸਮੇਂ ਨੇੜੇ ਖੜ੍ਹੇ ਲੋਕ ਵੀ ਨੌਜਵਾਨ ਦੀ ਕੋਈ ਮਦਦ ਨਹੀਂ ਕਰ ਸਕੇ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਮੌਕੇ 'ਤੇ ਪੁਜੀ। ਬਚਾਅ ਟੀਮ ਵੱਲੋਂ ਨੌਜਵਾਨ ਦੀ ਭਾਲ ਜਾਰੀ ਹੈ।