ਅਹਿਮਦਾਬਾਦ: ਗਾਂਧੀਨਗਰ 'ਚ ਸਥਿਤ ਅਕਸ਼ਰਧਾਮ ਮੰਦਰ ਵਿੱਚ ਹੋਏ ਅੱਤਵਾਦੀ ਹਮਲੇ ਦੇ ਮੁੱਖ ਮੁਲਜ਼ਮ ਮੁਹੰਮਦ ਯਾਸੀਨ ਨੂੰ ਸ਼ੁੱਕਰਵਾਰ ਨੂੰ ਅਹਿਮਦਾਬਾਦ ਦੇ ਹਵਾਈ ਅੱਡੇ 'ਤੇ ਲਿਆਂਦਾ ਗਿਆ। ਯਾਸੀਨ ਨੂੰ ਇਥੇ ਕਮਾਂਡੋਜ਼ ਦੀ ਸਖ਼ਤ ਨਿਗਰਾਨੀ ਵਿੱਚ ਰੱਖਿਆ ਗਿਆ।
ਅਕਸ਼ਰਧਾਮ ਹਮਲਾ: ਮੁੱਖ ਮੁਲਜ਼ਮ ਮੁਹੰਮਦ ਯਾਸੀਨ ਨੂੰ ਭੇਜਿਆ ਅਹਿਮਦਾਬਾਦ - Terrorist attack
ਅਹਿਮਦਾਬਾਦ ਦੇ ਗਾਂਧੀਨਗਰ 'ਚ ਸਥਿਤ ਅਕਸ਼ਰਧਾਮ ਮੰਦਰ ਵਿੱਚ ਹੋਏ ਅੱਤਵਾਦੀ ਹਮਲੇ ਦੇ ਮੁੱਖ ਮੁਲਜ਼ਮ ਮੁਹੰਮਦ ਯਾਸੀਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਸਖ਼ਤ ਨਿਗਰਾਨੀ ਵਿੱਚ ਅਹਿਮਦਾਬਾਦ ਹਵਾਈ ਅੱਡੇ ਤੇ ਲਿਆਂਦਾ ਗਿਆ।
ਫ਼ੋਟੋ
ਗੁਜਰਾਤ ਦੀ ਏਟੀਐਸ ਟੀਮ ਨੇ ਮੁਲਜ਼ਮ ਨੂੰ ਜੰਮੂ ਕਸ਼ਮੀਰ ਦੇ ਅਨੰਤਨਾਗ ਤੋਂ ਗ੍ਰਿਫ਼ਤਾਰ ਕੀਤਾ। ਮੁਲਜ਼ਮ ਨੂੰ ਹਵਾਈ ਮਾਰਗ ਰਾਹੀਂ ਅਹਿਮਦਾਬਾਦ ਲਿਆਂਦਾ ਗਿਆ। ਅੱਤਵਾਦੀ ਮੁਹੰਮਦ ਯਾਸੀਨ ਗੁਲਾਮ ਬੱਟ ਦੇ ਅਹਿਮਦਾਬਾਦ ਹਵਾਈ ਅੱਡੇ ਉੱਤੇ ਲਿਆਉਣ ਤੋਂ ਪਹਿਲਾਂ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ। ਯਾਸੀਨ ਨੂੰ ਕਮਾਂਡੋਜ਼ ਦੀ ਸਖ਼ਤ ਨਿਗਰਾਨੀ ਵਿੱਚ ਹਵਾਈ ਅੱਡੇ ਤੇ ਲਿਆਂਦਾ ਗਿਆ। ਜ਼ਿਕਰਯੋਗ ਹੈ ਕਿ ਮੁਹੰਮਦ ਯਾਸੀਨ ਸਾਲ 2002 ਵਿੱਚ ਅਹਿਮਦਾਬਾਦ ਦੇ ਗਾਂਧੀ ਨਗਰ ਸਥਿਤ ਅਕਸ਼ਰਧਾਮ ਮੰਦਰ 'ਤੇ ਅੱਤਵਾਦੀ ਹਮਲੇ ਦਾ ਮੁੱਖ ਦੋਸ਼ੀ ਹੈ।