ਪੰਜਾਬ

punjab

ETV Bharat / bharat

ਚੋਣਾਂ ਤੋਂ ਪਹਿਲਾਂ ਹਰਿਆਣਾ 'ਚ ਸ਼ੁਰੂ ਹੋਇਆ ਗਠਜੋੜ ਦਾ ਦੌਰ, ਅਕਾਲੀ ਦਲ ਹੋ ਸਕਦਾ ਹੈ LSP ਤੇ BSP ਨਾਲ

ਚੰਡੀਗੜ੍ਹ: ਲੋਕਸਭਾ ਤੇ ਵਿਧਾਨਸਭਾ ਚੋਣਾਂ ਨੇੜੇ ਹਨ, ਇਸ ਦੌਰਾਨ ਜੋੜ-ਤੋੜ ਦੀ ਰਾਜਨੀਤੀ ਹੋਰ ਵੀ ਤੇਜ਼ ਹੋ ਗਈ ਹੈ। ਇਨੇਲੋ ਅਤੇ ਬਹੁਜਨ ਸਮਾਜ ਪਾਰਟੀ (ਬੀਐਸਪੀ) ਦਾ ਗਠਜੋੜ ਲੰਮਾ ਨਹੀਂ ਚੱਲ ਪਾਇਆ ਹੈ, ਪਰ ਚੋਣਾਂ ਤੋਂ ਪਹਿਲਾਂ ਲਗਾਤਾਰ ਰਾਜਨੀਤਕ ਪਾਰਟੀਆਂ ਵਲੋਂ ਸੰਭਾਵਨਾਵਾਂ ਦੀ ਭਾਲ ਕੀਤੀ ਜਾ ਰਹੀ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਹੁਣ ਅਕਾਲੀ ਦਲ ਵੀ ਐਲਐਸਪੀ ਅਤੇ ਬੀਐਸਪੀ ਗਠਜੋੜ ਵਿੱਚ ਸ਼ਾਮਲ ਹੋਣ ਜਾ ਰਹੀ ਹੈ।

ਅਕਾਲੀ ਦਲ ਹੋ ਸਕਦਾ ਹੈ LSP ਤੇ BSP ਨਾਲ

By

Published : Feb 11, 2019, 8:18 PM IST

ਜੀਂਦ ਉਪ ਚੋਣਾਂ ਤੋਂ ਠੀਕ ਪਹਿਲਾਂ ਜੇਜੇਪੀ ਨਾਲ ਆਈ ਆਮ ਆਦਮੀ ਪਾਰਟੀ ਨੇ ਨਵੇਂ ਰਿਸ਼ਤੇ ਦੀ ਸ਼ੁਰੂਆਤ ਕੀਤੀ। ਉੱਥੇ ਹੀ ਕੁੱਝ ਸਮਾਂ ਪਹਿਲਾਂ ਬੀਐਸਪੀ ਅਤੇ ਇਨੇਲੋ ਵਿਚਾਲੇ ਸ਼ੁਰੂ ਹੋਇਆ ਰਿਸ਼ਤਾ ਜ਼ਿਆਦਾ ਲੰਮਾਂ ਚਿਰ ਤੱਕ ਨਹੀਂ ਚੱਲ ਪਾਇਆ। ਬੀਐਸਪੀ ਨੇ ਇਨੇਲੋ ਤੋਂ ਕਿਨਾਰਾ ਕਰ ਕੇ ਰਾਜਕੁਮਾਰ ਸੈਨੀ ਦੀ ਪਾਰਟੀ ਲੋਕਤੰਤਰ ਸੁੱਰਖਿਆ ਪਾਰਟੀ ਨਾਲ ਗਠਬੰਧਨ ਕਰ ਲਿਆ।
ਹੁਣ ਚਰਚਾ ਹੈ ਕਿ ਇਸ ਗਠਜੋੜ ਵਿੱਚ ਇੱਕ ਹੋਰ ਪਾਰਟੀ ਸ਼ਾਮਲ ਹੋ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੀ ਰਾਜਕੁਮਾਰ ਸੈਨੀ ਸੰਪਰਕ ਵਿੱਚ ਹਨ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਬੀਐਸਪੀ ਅਤੇ ਐਲਐਸਪੀ ਦੇ ਗਠਜੋੜ ਵਿੱਚ ਅਕਾਲੀ ਦਲ ਨੂੰ ਵੀ ਨਾਲ ਜੋੜਣ ਦੀਆਂ ਗੱਲਾਂ ਚੱਲ ਰਹੀਆਂ ਹਨ।
ਹਰਿਆਣਾ ਵਿੱਚ ਅਕਾਲੀ ਦਲ ਇੰਡੀਅਨ ਨੈਸ਼ਨਲ ਲੋਕ ਦਲ ਨਾਲ ਕਈ ਚੋਣਾਂ ਜ਼ਰੂਰ ਲੜੀਆਂ ਪਰ ਸੱਤਲੁਜ ਯਮੁਨਾ ਲਿੰਕ (ਐਸਵਾਈਐਲ) ਨੂੰ ਲੈ ਕੇ ਇਨੇਲੋ ਨੇ ਅਕਾਲੀ ਦਲ ਨਾਲ ਗਠਜੋੜ ਤੋੜ ਦਿੱਤਾ ਸੀ। ਹੁਣ ਰਾਜਕੁਮਾਰ ਸੈਨੀ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਲਬਾਤ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਮੰਚ 'ਤੇ ਨਜ਼ਰ ਆ ਸਕਦੇ ਹਨ।

ABOUT THE AUTHOR

...view details