ਹਾਈਕੋਰਟ 'ਚ ਪੇਸ਼ੀ ਦੌਰਾਨ ਅਜਿਤੇਸ਼-ਸਾਕਸ਼ੀ ਨਾਲ ਕੁੱਟਮਾਰ
ਇਲਾਹਾਬਾਦ ਹਾਈਕੋਰਟ ਤੋਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਸਾਕਸ਼ੀ-ਅਜਿਤੇਸ਼ ਕੋਰਟ 'ਚ ਪੇਸ਼ੀ ਲਈ ਜਾ ਰਹੇ ਸਨ ਅਤੇ ਠੀਕ ਉਸ ਵਕ਼ਤ ਹੀ ਇਹ ਘਟਨਾ ਹੋਈ। ਦੱਸ ਦਈਏ ਕਿ ਘਟਨਾ ਤੋਂ ਬਾਅਦ ਸੁਰੱਖਿਆ ਸਖ਼ਤ ਕਰਨ ਦੇ ਵੀ ਕਰੜੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਉੱਥੇ ਹੀ ਦੋਹਾਂ ਦੇ ਵਿਆਹ ਨੂੰ ਵੀ ਮਨਜ਼ੂਰੀ ਮਿਲ ਗਈ ਹੈ, ਯਾਨੀ ਹੁਣ ਸਾਕਸ਼ੀ-ਅਜਿਤੇਸ਼ ਕਾਨੂੰਨੀ ਤੌਰ 'ਤੇ ਪਤੀ-ਪਤਨੀ ਹੋ ਗਏ ਹਨ।
ਪ੍ਰਯਾਗਰਾਜ: ਇਲਾਹਾਬਾਦ ਹਾਈਕੋਰਟ ਵਿੱਚ ਸੋਮਵਾਰ ਨੂੰ ਅਜਿਤੇਸ਼ ਅਤੇ ਸਾਕਸ਼ੀ ਪੇਸ਼ ਹੋਏ। ਬਰੇਲੀ ਵਿਧਾਇਕ ਦੀ ਧੀ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਕੋਰਟ ਵਿੱਚ ਅਰਜ਼ੀ ਦਾਖਿਲ ਕੀਤੀ ਸੀ। ਇਸ ਸੁਣਵਾਈ ਲਈ ਸੋਮਵਾਰ ਸਵੇਰੇ ਸਾਕਸ਼ੀ ਅਤੇ ਅਜਿਤੇਸ਼ ਕੋਰਟ ਵਿੱਚ ਪੇਸ਼ ਹੋਏ।
ਪੇਸ਼ੀ ਤੋਂ ਠੀਕ ਪਹਿਲਾਂ ਕੋਰਟ ਦੇ ਬਾਹਰ ਅਜਿਤੇਸ਼ ਦੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਦੋਹਾਂ ਨੂੰ ਕੋਰਟ ਨੇ ਪੁਲਿਸ ਸੁਰੱਖਿਆ ਦੇਣ ਦੀ ਗੱਲ ਕਹੀ ਹੈ। ਸਾਕਸ਼ੀ ਅਤੇ ਅਜਿਤੇਸ਼ ਦੇ ਵਕੀਲ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਕੋਰਟ ਦੇ ਆਦੇਸ਼ਾਂ ਮੁਤਾਬਕ ਦੋਹਾਂ ਨੂੰ ਪੁਲਿਸ ਸੁਰੱਖਿਆ ਦਿੱਤੀ ਜਾਵੇਗੀ। ਅੱਗੇ ਉਹ ਕਹਿੰਦੇ ਹਨ ਕਿ ਸਿਰਫ਼ ਅਜਿਤੇਸ਼ ਉੱਤੇ ਹਮਲਾ ਹੋਇਆ। ਇਹ ਸਾਫ਼ ਨਹੀਂ ਹੋ ਸਕਿਆ ਕਿ ਇਹ ਹਮਲਾਵਰ ਕੌਣ ਸਨ। ਇਸ ਤੋਂ ਇੱਕ ਗੱਲ ਸਾਫ਼ ਹੁੰਦੀ ਹੈ ਕਿ ਦੋਹਾਂ ਦੀ ਜਾਨ ਨੂੰ ਖ਼ਤਰਾ ਹੈ, ਜਿਸਦੇ ਲਈ ਉਹ ਸੁਰੱਖਿਆ ਦੀ ਮੰਗ ਕਰ ਰਹੇ ਸਨ।