ਅੰਬਾਲਾ: ਰਾਫ਼ੇਲ ਲੜਾਕੂ ਜਹਾਜ਼ਾਂ ਨੂੰ ਅੱਜ ਰਸਮੀ ਤੌਰ 'ਤੇ ਹਵਾਈ ਫ਼ੌਜ ਵਿੱਚ ਸ਼ਾਮਲ ਕੀਤਾ ਗਿਆ। ਫਰਾਂਸ ਦੀ ਰੱਖਿਆ ਮੰਤਰੀ ਫਲੋਰੇਂਸ ਪਾਰਲੀ ਅਤੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਮੌਜੂਦਗੀ ਵਿੱਚ ਅੰਬਾਲਾ ਏਅਰਬੇਸ 'ਤੇ ਰਾਫ਼ੇਲ ਜਹਾਜ਼ ਨੂੰ ਹਵਾਈ ਫ਼ੌਜ ਵਿੱਚ ਸ਼ਾਮਲ ਕੀਤਾ ਗਿਆ।
ਰਾਫੇਲ ਦੇ ਸ਼ਮੂਲੀਅਤ ਸਮਾਰੋਹ ਦੌਰਾਨ ਸਵਦੇਸ਼ੀ ਲੜਾਕੂ ਜਹਾਜ਼ ਤੇਜਸ ਦੀ ਬਹਾਦਰੀ, ਦੇਖੋ ਵੀਡੀਓ
ਹਰਿਆਣਾ ਦੇ ਅੰਬਾਲਾ ਏਅਰਬੇਸ 'ਤੇ ਲੜਾਕੂ ਜਹਾਜ਼ ਤੇਜਸ ਨੇ ਅੱਜ ਹੈਰਾਨੀਜਨਕ ਕਾਰਨਾਮੇ ਵਿਖਾਏ। ਰਾਫ਼ੇਲ ਲੜਾਕੂ ਜਹਾਜ਼ ਨੂੰ ਹਵਾਈ ਫ਼ੌਜ ਵਿੱਚ ਸ਼ਾਮਲ ਕਰਨ ਦੇ ਸਮਾਗਮ ਵਿੱਚ ਸਵਦੇਸ਼ੀ ਲੜਾਕੂ ਜਹਾਜ਼ ਤੇਜਸ ਨੇ ਏਅਰ ਸ਼ੋਅ ਵਿੱਚ ਪ੍ਰਦਰਸ਼ਨ ਕੀਤਾ।
ਰਾਫੇਲ ਦੇ ਸ਼ਮੂਲੀਅਤ ਸਮਾਰੋਹ ਦੌਰਾਨ ਸਵਦੇਸ਼ੀ ਲੜਾਕੂ ਜਹਾਜ਼ ਤੇਜਸ ਦੀ ਬਹਾਦਰੀ, ਦੇਖੋ ਵੀਡੀਓ
ਸਵਦੇਸੀ ਲੜਾਕੂ ਜਹਾਜ਼ ਤੇਜਸ ਨੇ ਏਅਰਫੋਰਸ ਵਿੱਚ ਪੰਜ ਰਾਫੇਲ ਲੜਾਕੂ ਜਹਾਜ਼ਾਂ ਨੂੰ ਸ਼ਾਮਲ ਕਰਨ ਲਈ ਪ੍ਰੋਗਰਾਮ ਵਿਚ ਏਅਰ ਸ਼ੋਅ ਵਿਚ ਪ੍ਰਦਰਸ਼ਨ ਕੀਤਾ।
ਇਸ ਤੋਂ ਪਹਿਲਾਂ ਅੰਬਾਲਾ ਏਅਰਬੇਸ 'ਤੇ ਆਯੋਜਿਤ ਸਮਾਰੋਹ ਦੀ ਸ਼ੁਰੂਆਤ 'ਚ ਸਰਬਧਰਮ ਦੀ ਅਰਦਾਸ ਵੀ ਕੀਤੀ ਗਈ। ਇਸ ਮੌਕੇ ਲੜਾਕੂ ਜਹਾਜ਼ਾਂ ਨੇ ਅੰਬਾਲਾ (ਹਰਿਆਣਾ) ਦੇ ਏਅਰ ਫੋਰਸ ਸਟੇਸ਼ਨ ਤੋਂ ਕਰਤਬ ਪੇਸ਼ ਕੀਤੇ। ਇਸ ਤੋਂ ਇਲਾਵਾ ਸੁਖੋਈ-30, ਧਰੁਵ ਹੈਲੀਕਾਪਟਰ ਟੀਮ ਸਾਰੰਗ, ਜੱਗੂਆਰ ਅਤੇ ਹੋਰ ਲੜਾਕਿਆਂ ਨੇ ਵੀ ਕਰਤਬਾਜ਼ੀ ਕੀਤੀ।