ਨਵੀਂ ਦਿੱਲੀ: ਭਾਰਤੀ ਹਵਾਈ ਸੈਨਾ ਅਤੇ ਜਲ ਸੈਨਾ ਪ੍ਰਮੁੱਖਾਂ ਨੂੰ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਜਾਵੇਗਾ। ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਨੂੰ ਵੇਖਦਿਆਂ ਅਜਿਹਾ ਫ਼ੈਸਲਾ ਲਿਆ ਗਿਆ ਹੈ।
ਹਵਾਈ ਅਤੇ ਜਲ ਸੈਨਾ ਪ੍ਰਮੁੱਖਾਂ ਨੂੰ ਮਿਲੇਗੀ ਜ਼ੈੱਡ ਪਲੱਸ ਸੁਰੱਖਿਆ
ਭਾਰਤੀ ਹਵਾਈ ਅਤੇ ਜਲ ਸੈਨਾ ਪ੍ਰਮੁੱਖਾਂ ਨੂੰ ਦਿੱਤੀ ਜਾਵੇਗੀ ਜ਼ੈੱਡ ਪਲੱਸ ਸੁਰੱਖਿਆ। ਦੋਹਾਂ ਲਈ ਖ਼ਤਰੇ ਦੇ ਖ਼ਦਸ਼ੇ ਤੋਂ ਬਾਅਦ ਲਿਆ ਗਿਆ ਇਹ ਫ਼ੈਸਲਾ।
ਹਵਾਈ ਅਤੇ ਜਲ ਸੈਨਾ ਪ੍ਰਮੁੱਖਾਂ ਨੂੰ ਮਿਲੇਗੀ ਜ਼ੈੱਡ ਪਲੱਸ ਸੁਰੱਖਿਆ
ਜਾਣਕਾਰੀ ਮੁਤਾਬਕ ਹਵਾਈ ਸੈਨਾ ਪ੍ਰਮੁੱਖ ਏਅਰ ਮਾਰਸ਼ਲ ਬੀਐੱਸ ਧਨੋਆ ਅਤੇ ਜਲ ਸੈਨਾ ਪ੍ਰਮੁੱਖ ਐਡਮਿਰਲ ਸੁਨੀਲ ਲਾਂਬਾ ਨੂੰ ਖ਼ਤਰੇ ਦੇ ਖ਼ਦਸ਼ੇ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।
ਦੱਸਣਯੋਗ ਹੈ ਕਿ ਫ਼ੌਜ ਮੁਖੀ ਜਨਰਲ ਵਿਪਨ ਰਾਵਤ ਨੂੰ ਪਹਿਲਾਂ ਹੀ ਜ਼ੈੱਡ ਪਲੱਸ ਸੁਰੱਖਿਆ ਮਿਲੀ ਹੋਈ ਹੈ। ਇਸੇ ਲਈ ਹੁਣ ਹਵਾਈ ਸੈਨਾ ਅਤੇ ਜਲ ਸੈਨਾ ਪ੍ਰਮੁੱਖਾਂ ਨੂੰ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਜਾਵੇਗੀ।