ਕੋਲਕਾਤਾ : ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਰੈਲੀ ਦੌਰਾਨ ਹੋਈ ਸਿਆਸੀ ਹਿੰਸਾ ਤੋਂ ਬਾਅਦ ਚੋਣ ਕਮਿਸ਼ਨ ਨੇ ਕਾਰਵਾਈ ਕਰਦੇ ਹੋਏ ਇਥੇ ਚੋਣ ਪ੍ਰਚਾਰ ਦਾ ਸਮਾਂ ਘੱਟਾ ਦਿੱਤਾ ਸੀ। ਜਿਸ ਨੂੰ ਲੈ ਕੇ ਮਮਤਾ ਬੈਨਰਜੀ ਬੇਹਦ ਨਾਰਾਜ਼ ਹਨ।
ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਵਿੱਚ ਹਿੰਸਾ ਮਗਰੋਂ ਸਾਰੀ ਹੀ ਸਿਆਸੀ ਪਾਰਟੀਆਂ ਲਈ ਚੋਣ ਪ੍ਰਚਾਰ ਦਾ ਸਮਾਂ ਘੱਟਾ ਦਿੱਤਾ ਸੀ। ਇਸ ਕਾਰਵਾਈ ਤੋਂ ਨਰਾਜ਼ ਇਥੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਅਮਿਤ ਸ਼ਾਹ ਉੱਤੇ ਸ਼ਬਦੀ ਵਾਰ ਕੀਤੇ।
ਅਮਿਤ ਸ਼ਾਹ ਤੋਂ ਡਰਇਆ ਚੋਣ ਕਮਿਸ਼ਨ ਬੋਲੀ ਮਮਤਾ ਪ੍ਰੈਸ ਕਾਨਫਰੰਸ ਦੌਰਾਨ ਅਮਿਤ ਸ਼ਾਹ ਅਤੇ ਚੋਣ ਕਮਿਸ਼ਨ ਦੀ ਕਾਰਵਾਈ ਦਾ ਵਿਰੋਧ ਕਰਦਿਆ ਮਮਤਾ ਬੈਨਰਜੀ ਨੇ ਕਿਹਾ , " ਭਾਜਪਾ ਆਪਣੇ ਰੋਡ ਸ਼ੋਅ ਦੌਰਾਨ ਬੰਗਾਲ ਵਿੱਚ ਬਾਹਰੀ ਲੋਕਾਂ ਨੂੰ ਲੈ ਕੇ ਆਈ ਸੀ। ਬੰਗਾਲ ਵਿੱਚ ਭਾਜਪਾਈ ਗੁੰਡਿਆਂ ਨੂੰ ਸੱਦਾ ਦਿੱਤਾ ਗਿਆ ਸੀ। ਇਥੇ ਜੋ ਵੀ ਹਿੰਸਾ ਹੋਈ ਉਹ ਭਾਜਪਾ ਦੇ ਗੁੰਡਿਆਂ ਵੱਲੋਂ ਕੀਤੀ ਗਈ ਸੀ। ਉਨ੍ਹਾਂ ਅਮਿਤ ਸ਼ਾਹ ਉੱਤੇ ਦੋਸ਼ ਲਗਾਉਦੇ ਹੋਏ ਆਖਿਆ ਕਿ ਅਮਿਤ ਸ਼ਾਹ ਦੀ ਰੈਲੀ ਦੌਰਾਨ ਭਾਜਪਾ ਨੇ ਇਹ ਹਿੰਸਾ ਖ਼ੁਦ ਭੜਕਾਈ ਸੀ। ਮਮਤਾ ਨੇ ਅਖਿਆ ਕਿ ਅਸੀਂ ਅੱਜ ਵੀ ਇਥੇ ਰੈਲੀ ਕੀਤੀ ਸੀ ਪਰ ਅਸੀਂ ਕਿਸੇ ਨੂੰ ਬਾਹਰਲੇ ਵਿਅਕਤੀ ਨੂੰ ਸੱਦਾ ਨਹੀਂ ਦਿੱਤਾ। "
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਦੀ ਕਾਰਵਾਈ ਉੱਤੇ ਨਾਰਾਜ਼ਗੀ ਜਾਹਿਰ ਕਰਦੇ ਹੋਏ ਆਖਿਆ ਕਿ ਚੋਣ ਕਮਿਸ਼ਨ ਦਾ ਇਹ ਫੈਸਲਾ ਪੱਖਪਾਤੀ ਅਤੇ ਗੈਰ-ਕਾਨੂੰਨੀ ਹੈ। ਉਨ੍ਹਾਂ ਚੋਣ ਕਮਿਸ਼ਨ ਉੱਤੇ ਵੀ ਦੋਸ਼ ਲਗਾਇਆ ਤੇ ਕਿਹਾ ਕਿ ਅਸੀਂ ਚੋਣ ਕਮਿਸ਼ਨ ਕੋਲ ਭਾਜਪਾ ਵਿਰੁੱਧ ਕਈ ਸ਼ਿਕਾਇਤਾਂ ਕੀਤੀਆਂ ਹਨ ਪਰ ਉਸ ਤੇ ਚੋਣ ਕਮਿਸ਼ਨ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਇਹ ਫੈਸਲਾ ਅਮਿਤ ਸ਼ਾਹ ਦੇ ਇਸ਼ਾਰੇ 'ਤੇ ਲਿਆ ਹੈ ਕਿਉਂਕਿ ਚੋਣ ਕਮਿਸ਼ਨ ਅਮਿਤ ਸ਼ਾਹ ਕੋਲੋਂ ਡਰਦਾ ਹੈ। ਚੋਣ ਪ੍ਰਚਾਰ ਦਾ ਸਮਾਂ ਘੱਟ ਕੀਤੇ ਜਾਣ ਦਾ ਫੈਸਲਾ ਚੋਣ ਕਮਿਸ਼ਨ ਦਾ ਨਹੀਂ ਸਗੋਂ ਮੋਦੀ ਕਮਿਸ਼ਨ ਦਾ ਹੈ।