ਪੰਜਾਬ

punjab

ETV Bharat / bharat

ਕਿਸ ਨੇਤਾ ਨੇ ਕਿਹਾ, ਮਾਂ ਦੀ ਕੁੱਖ ਨੂੰ ਗਾਲ ਕਿਉਂ ਕੱਢਣੀ?

ਨਵੀਂ ਦਿੱਲੀ: ਜੰਮੂ ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ 44 ਜਵਾਨਾਂ ਦੀ ਸ਼ਹਾਦਤ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਬਾਗ਼ੀ ਵਿਧਾਇਕ ਕਪਿਲ ਮਿਸ਼ਰਾ ਨੇ ਜਵਾਨਾਂ ਦੀ ਸ਼ਹਾਦਤ ਤੇ ਇੱਕ ਟਵੀਟ ਕੀਤਾ ਜਿਸ ਦਾ ਜਵਾਬ 'ਆਪ' ਵਿਧਾਇਕ ਅਲਕਾ ਲਾਂਬਾ ਨੇ ਜਵਾਬ ਦਿੱਤਾ।

ਡਿਜ਼ਾਇਨ ਫ਼ੋਟੋ

By

Published : Feb 17, 2019, 9:31 AM IST

ਕਪਿਲ ਮਿਸ਼ਰਾ ਨੇ ਆਪਣੇ ਟਵੀਟ 'ਚ ਲਿਖਿਆ, 'ਬਦਲਾ ਇੱਕ ਸਰਜੀਕਲ ਸਟਰਾਈਕ ਨਹੀਂ ਹੋਵੇਗਾ, ਬਦਲਾ ਉਨ੍ਹਾਂ ਦੇ 40-50 ਜਵਾਨ ਮਾਰ ਕੇ ਨਹੀਂ ਹੋਵੇਗਾ, ਬਦਲਾ ਲਿਆ ਜਾਵੇ ਜਿਵੇਂ ਇਜ਼ਰਾਇਲ ਨੇ ਲਿਆ, ਬਦਲਾ ਜਿਵੇਂ ਅਮਰੀਕਾ ਨੇ ਲਿਆ, ਇਸਲਾਮੀ ਅੱਤਵਾਦ ਦਾ ਪੂਰਾ ਨਾਸ਼, ਉਸ ਕੁੱਖ ਨੂੰ ਉਜਾੜ ਦਿਉ ਜੋ ਅੱਤਵਾਦ ਨੂੰ ਜਨਮ ਦਿੰਦੀ ਏ।'


ਕਪਿਲ ਮਿਸ਼ਰਾ ਨੇ ਇਸ ਟਵੀਟ ਤੇ 'ਆਪ' ਵਿਧਾਇਕ ਅਲਕਾ ਲਾਂਬਾ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਜਵਾਬ ਦਿੰਦਿਆਂ ਹੋਇਆ ਕਿਹਾ, 'ਉਹ ਕੁੱਖ ਖ਼ਤਮ ਕਰ ਦੇਣ ਜੋ ਕਿਸੇ ਅੱਤਵਾਦੀ ਨੂੰ ਜਨਮ ਨਾ ਦੇ ਸਕੇ- ਸੰਘੀ ਕਪਿਲ ਮਿਸ਼ਰਾ। ਇਹ ਗੱਲ ਕੋਈ ਮਾਂ ਦੀ ਕੁੱਖ ਤੋਂ ਜੰਮਿਆ ਨਹੀਂ ਕਹਿ ਸਕਦਾ, ਮਾਂ ਦੀ ਕੁੱਖ ਤੋਂ ਤਾਂ ਇੱਕ ਇਨਸਾਨ ਜਨਮ ਲੈਂਦਾ ਹੈ, ਬਾਅਦ 'ਚ ਕੋਈ ਗੋਡਸੇ ਬਣੇ, ਮਾਂ ਦੀ ਕੁੱਖ ਨੂੰ ਗਾਲ ਕਿਉਂ ਕੱਢਣੀ।'

ABOUT THE AUTHOR

...view details