ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਇਕ ਆਈਸੀਐੱਮਆਰ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਕੋਵਿਡ-19 ਦਾ ਮਰੀਜ਼ 30 ਦਿਨਾਂ ਵਿਚ 406 ਵਿਅਕਤੀਆਂ ਨੂੰ ਸੰਭਾਵਤ ਤੌਰ ਉੱਤੇ ਸੰਕਰਮਿਤ ਕਰ ਸਕਦਾ ਹੈ।
ਸਿਹਤ ਮੰਤਰਾਲੇ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਨੇ ਕਿਹਾ ਕਿ ਉਸੇ ਸਮੇਂ ਦੌਰਾਨ ਪ੍ਰਤੀ ਮਰੀਜ਼ ਔਸਤਨ ਵਿਅਕਤੀਆਂ ਦੀ ਲਾਗ ਦੀ ਸੰਭਾਵਨਾ ਨੂੰ ਘਟਾਇਆ ਜਾ ਸਕਦਾ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਅਧਿਐਨ ਦਾ ਜ਼ਿਕਰ ਕਰਦਿਆਂ, ਅਗਰਵਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਲਾਗ ਲਈ ਮੌਜੂਦਾ ''ਆਰ 0'' ਜਾਂ ਆਰ 0 ਤੇ 1.5 ਤੋਂ ਲੈ ਕੇ 4 ਦੇ ਵਿਚਕਾਰ ਹੈ।