ਓਡੀਸ਼ਾ: ਸ੍ਰੀਕਾਕੁਲਮ ਜ਼ਿਲ੍ਹੇ ਦੇ ਮੰਡਸਾ ਕੋਠਾਪੱਲੀ ਪੁਲ 'ਤੇ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ 2 ਔਰਤਾਂ 2 ਜਵਾਨ ਬਚਿਆਂ ਤੇ 1 ਮਰਦ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਮ੍ਰਿਤਕ ਪਰਿਵਾਰ ਸਿਹਰਾਦਰੀ ਦੇਖਣ ਆਏ ਸੀ ਜਿਸ ਤੋਂ ਬਾਅਦ ਉਹ ਬ੍ਰਹਮਪੁਤਰ ਵੱਲ ਜਾ ਰਹੇ ਸੀ ਕਿ ਰਸਤੇ 'ਚ ਉਨ੍ਹਾਂ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਉਨ੍ਹਾਂ ਦੀ ਕਾਰ ਨਹਿਰ 'ਚ ਡਿੱਗ ਗਈ। ਕਾਰ ਦੇ ਦਰਵਾਜ਼ੇ ਬੰਦ ਹੋਣ ਕਾਰਨ ਉਹ ਆਪਣੇ ਆਪ ਦਾ ਬਚਾ ਨਹੀਂ ਕਰ ਸਕੇ।