ਕੋਟਾ: ਰਾਜਸਥਾਨ ਦੇ ਕੋਟਾ ਜ਼ਿਲ੍ਹੇ ਵਿੱਚ ਸ਼ਨੀਵਾਰ ਰਾਤ ਨੂੰ ਇੱਕ ਸੱਪ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਸ਼ਕਤੀ ਨਗਰ ਨਿਵਾਸ ਵਿੱਚ ਦਿਖਾਈ ਦਿੱਤਾ। ਜਿਸ ਤੋਂ ਬਾਅਦ ਸਪੀਕਰ ਓਮ ਬਿਰਲਾ ਦੇ ਪੀਏ ਹਰੀ ਨੰਦਨ ਨੇ ਇਸ ਮਾਮਲੇ ਦੀ ਜਾਣਕਾਰੀ ਸੱਪ ਫੜਨ ਵਾਲੇ ਅਤੇ ਵਾਤਾਵਰਣ ਪ੍ਰੇਮੀ ਗੋਵਿੰਦ ਸ਼ਰਮਾ ਨੂੰ ਦਿੱਤੀ।
ਲੋਕ ਸਭਾ ਸਪੀਕਰ ਦੇ ਘਰੋਂ ਨਿਕਲਿਆ ਪੰਜ ਫੁੱਟ ਲੰਬਾ ਕੋਬਰਾ ਸੱਪ
ਰਾਜਸਥਾਨ ਦੇ ਕੋਟਾ ਜ਼ਿਲ੍ਹੇ ਵਿੱਚ ਸ਼ਨੀਵਾਰ ਰਾਤ ਨੂੰ ਇੱਕ ਸੱਪ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਸ਼ਕਤੀ ਨਗਰ ਨਿਵਾਸ ਵਿੱਚ ਦਿਖਾਈ ਦਿੱਤਾ। ਇਸ ਤੋਂ ਬਾਅਦ ਸੱਪ ਨੂੰ ਫੜਨ ਵਾਲੇ ਨੇ ਤਕਰੀਬਨ ਦੋ ਘੰਟਿਆਂ ਦੀ ਜੱਦੋ ਜਹਿਦ ਤੋਂ ਬਾਅਦ ਉਸ ਨੂੰ ਬਚਾਇਆ ਅਤੇ ਉਸ ਨੂੰ ਜੰਗਲ ਵਿੱਚ ਸੁਰੱਖਿਅਤ ਛੱਡ ਦਿੱਤਾ।
ਲੋਕ ਸਭਾ ਸਪੀਕਰ ਦੇ ਘਰੋਂ ਨਿਕਲਿਆ ਪੰਜ ਫੁੱਟ ਲੰਬਾ ਕੋਬਰਾ ਸੱਪ
ਇਸ ਤੋਂ ਬਾਅਦ ਸੱਪ ਨੂੰ ਫੜਨ ਵਾਲੇ ਨੇ ਤਕਰੀਬਨ ਦੋ ਘੰਟਿਆਂ ਦੀ ਜੱਦੋ ਜਹਿਦ ਤੋਂ ਬਾਅਦ ਉਸ ਨੂੰ ਬਚਾਇਆ ਅਤੇ ਉਸ ਨੂੰ ਜੰਗਲ ਵਿੱਚ ਸੁਰੱਖਿਅਤ ਛੱਡ ਦਿੱਤਾ। ਗੋਵਿੰਦ ਸ਼ਰਮਾ ਨੇ ਦੱਸਿਆ ਕਿ ਬਹੁਤ ਕੋਸ਼ਿਸ਼ਾਂ ਤੋਂ ਬਾਅਦ ਸੱਪ ਨੂੰ ਜ਼ਿੰਦਾ ਫੜਿਆ ਗਿਆ। ਬਚਾਅ ਤੋਂ ਬਾਅਦ ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਸੱਪ ਨੂੰ ਮੁਕੁੰਦਰਾ ਟਾਈਗਰ ਰਿਜ਼ਰਵ ਵਿਖੇ ਛੱਡ ਦਿੱਤਾ ਗਿਆ। ਸੱਪ ਨੂੰ ਫੜਨ ਵਾਲੇ ਨੇ ਦੱਸਿਆ ਕਿ ਇਹ ਸੱਪ ਕੋਬਰਾ ਪ੍ਰਜਾਤੀ ਦਾ ਹੈ, ਜੋ ਕਿ ਬਹੁਤ ਜ਼ਹਿਰੀਲਾ ਹੈ। ਸੱਪ ਦੀ ਲੰਬਾਈ ਲਗਭਗ ਪੰਜ ਫੁੱਟ ਹੈ।